ਤਰਨ ਤਾਰਨ: ਸੂਬੇ 'ਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਖਡੂਰ ਸਾਹਿਬ ਤੋਂ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਜ਼ਿਲ੍ਹਾਂ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਮੌਜੂਦਗੀ ਚ ਡਿੰਪਾ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ।
ਜਸਬੀਰ ਸਿੰਘ ਡਿੰਪਾ ਆਪਣੀ ਮਾਤਾ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪੁੱਜੇ। ਇਸ ਦੌਰਾਨ ਡਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਨਹੀਂ ਸੀ ਜਿਸ ਕਾਰਨ ਉਹ ਨਹੀਂ ਆ ਸਕੇ।
ਇਸ ਮੌਕੇ ਡਿੰਪਾਂ ਨੇ ਦੱਸਿਆਂ ਕਿ ਉਹਨਾਂ ਨਾਲ ਇਸ ਮੌਕੇ ਹਲਕੇ ਦੇ ਸੱਤ ਵਿਧਾਇਕ ਮੌਜੂਦ ਸਨ, ਦੋ ਵਿਧਾਇਕਾਂ ਰਾਣਾ ਗੁਰਜੀਤ ਸਿੰਘ ਅਤੇ ਰਮਨਜੀਤ ਸਿੱਕੀ ਨੇ ਮੁੱਖ ਮੰਤਰੀ ਨਾਲ ਹੈਲੀਕੈਪਟਰ ਵਿੱਚ ਨਾਲ ਬੈਠ ਕੇ ਆਉਣਾ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਉਹ ਅਤੇ ਸਾਥੀ ਵਿਧਾਇਕ ਨਹੀਂ ਪਹੁੰਚ ਸਕੇ। ਉਹਨਾਂ ਕਿਹਾ ਕਿ ਹਲਕਾ ਵਿਧਾਇਕਾਂ ਨੇ ਫੈਸਲਾ ਲਿਆ ਹੈ ਕਿ ਹਰ ਹਲਕੇ ਵਿੱਚ ਰੋਜ਼ਾਨਾ ਚੋਣ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਉਹਨਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਨਾਲ ਹੈ।