ਤਰਨਤਾਰਨ: 2022 ਦੀਆਂ ਵਿਧਾਨ ਸਭਾ ਚੋਣਾਂ (Assembly elections) ਨੂੰ ਲੈਕੇ ਪੰਜਾਬ ਵਿੱਚ ਸਿਆਸੀ ਹੇਰ-ਫੇਰ ਦਾ ਦੌਰਾ ਸ਼ੁਰੂ ਹੋ ਗਿਆ ਹੈ। ਇੱਕ ਪਾਸੇ ਜਿੱਥੇ ਸਿਆਸੀ ਲੀਡਰ ਪੁਰਾਣੀਆਂ ਪਾਰਟੀਆਂ ਨੂੰ ਛੱਡ ਕੇ ਨਵੀਂਆਂ ਪਾਰਟੀਆਂ ਵਿੱਚ ਜਾ ਰਹੇ ਹਨ। ਉੱਥੇ ਹੀ ਇਨ੍ਹਾਂ ਲੀਡਰਾਂ (Leaders) ਦੇ ਸਮਰਥਕ ਵੀ ਆਪਣੇ ਆਗੂਆਂ ਤੋਂ ਨਾ ਖੁਸ਼ ਨਜ਼ਰ ਆ ਰਹੇ ਹਨ। ਹਲਕਾ ਖੇਮਕਰਨ ਵਿੱਚ ਆਪਣੇ ਵਿਧਾਇਕ ਤੋਂ ਨਾ ਖੁਸ਼ 35 ਪਰਿਵਾਰਾਂ ਨੇ ਕਾਂਗਰਸ ਪਾਰਟੀ (Congress Party) ਨੂੰ ਅਲਵਿਦਾ ਕਿਹਾ ਹੈ।
ਪਿੰਡ ਧੁੰਨ ਦੇ ਕੱਟੜ ਕਾਂਗਰਸੀ (Congress) ਟਕਸਾਲੀ ਨਿਸ਼ਾਨ ਸਿੰਘ ਵਈ ਵੱਲੋਂ ਕਾਂਗਰਸ ਪਾਰਟੀ (Congress Party) ਨੂੰ ਅਲਵਿਦਾ ਕਿਹਾ ਗਿਆ ਹੈ। ਨਿਸ਼ਾਨ ਸਿੰਘ ਦਾ ਪਰਿਵਾਰ ਪਿਛਲੀਆਂ 3 ਪੀੜੀਆ ਤੋਂ ਲਗਾਤਾਰ ਕਾਂਗਰਸ ਪਾਰਟੀ (Congress Party) ਨਾਲ ਜੋੜਿਆ ਹੋਇਆ ਸੀ, ਪਰ ਹੁਣ ਉਹ ਆਪਣੇ ਵਿਧਾਇਕ ‘ਤੇ ਉਨ੍ਹਾਂ ਨੂੰ ਨਜ਼ਰ ਅੰਦਾਜ ਕਰਨ ਦੇ ਇਲਜ਼ਾਮ ਲਗਾਏ ਗਏ ਹਨ।
ਅੱਜ 4 ਮੌਜੂਦਾ ਮੈਂਬਰ ਪੰਚਾਇਤ ਤੇ 34 ਪਰਿਵਾਰਾਂ ਸਮੇਤ ਕਾਂਗਰਸ (Congress) ਨੂੰ ਅਲਵਿਦਾ ਕਿਹਾ ਗਏ। ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਨਿਸ਼ਾਨ ਸਿੰਘ ਵਈ ਨੇ ਕਿਹਾ ਕਿ ਕਾਂਗਰਸ ਦੇ ਮੌਜੂਦਾ ਵਿਧਾਇਕ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਕੇ ਅੱਜ ਕਾਂਗਰਸ ਨੂੰ ਪਾਰਟੀ ਛੱਡ ਰਹੇ ਹਾਂ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿੱਚ ਪੁਰਾਣੇ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪਿੰਡ ਵਿੱਚ ਕਾਂਗਰਸ ਪਾਰਟੀ (Congress Party) ਦਾ ਬੂਥ ਤੱਕ ਨਹੀਂ ਸੀ ਲਾਉਂਦਾ, ਉਸ ਸਮੇਂ ਅਸੀਂ ਪਿੰਡ ਧੁੰਨ ਤੋਂ ਕਾਂਗਰਸ ਪਾਰਟੀ (Congress Party) ਨੂੰ ਜਤਾਉਂਦੇ ਰਹੇ ਹਾਂ, ਪਰ ਅੱਜ ਪਾਰਟੀ ਵੱਲੋਂ ਸਾਡੀ ਸਾਰ ਤੱਕ ਨਹੀਂ ਲਈ ਜਾ ਰਹੀ।
ਇਸ ਮੌਕੇ ਉਨ੍ਹਾਂ ਨੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਕਿਹਾ ਕਿ ਉਹ ਆਪਣੇ ਲੋਕਾਂ ਨਾਲ ਇਸ ਬਾਰੇ ਸਲਾਹ ਕਰਕੇ ਜੋ ਵੀ ਅੱਗੇ ਦੀ ਰਣਨੀਤੀ ਹੋਵੇਗੀ ਉਸ ਨੂੰ ਲਾਗੂ ਕਰਨਗੇ।
ਇਹ ਵੀ ਪੜ੍ਹੋ:ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤੀਸਰੇ ਮੋਰਚੇ ਦਾ ਕੀ ਭਵਿੱਖ ?