ਤਰਨਤਾਰਨ: ਬਿਜਲੀ ਬੋਰਡ ਦੇ ਸਹਾਇਕ ਲਾਈਨਮੈਨ ਦੀ ਕੰਮ ਕਰਦੇ ਸਮੇਂ ਬਿਜਲੀ ਕੱਟਣ ਦੇ ਬਾਵਜੂਦ ਅਚਾਨਕ ਬਿਜਲੀ ਆਉਣ ਕਰਕੇ ਰੀੜ੍ਹ ਦੀ ਹੱਡੀ ਦੇ ਮਣਕੇ ਟੁੱਟਣ ਕਾਰਨ ਦੋਵੇਂ ਲੱਤਾਂ ਕੰਮ ਕਰਨ ਤੋਂ ਅਸਮਰੱਥ ਹੋ ਗਈਆਂ, ਜਿਸ ਤੋਂ ਬਾਅਦ ਮਹਿਕਮਾ ਪੀੜਤ ਮੁਲਾਜ਼ਮ ਦੀ ਕੋਈ ਸਾਰ ਨਹੀਂ ਲੈ ਰਿਹਾ।
ਪੀੜਤ ਮੁਲਾਜ਼ਮ ਸੁਖਵੰਤ ਸਿੰਘ ਨੇ ਦੱਸਿਆ ਕਿ ਬਿਜਲੀ ਸਪਲਾਈ ਠੀਕ ਕਰਨ ਲਈ ਉਹ ਖੰਬੇ 'ਤੇ ਚੜ੍ਹਿਆ ਸੀ ਪਰ ਬਿਜਲੀ ਸਪਲਾਈ ਕੱਟਣ ਦੇ ਬਾਵਜੂਦ ਅਚਾਨਕ ਬਿਜਲੀ ਆਉਣ ਨਾਲ ਉਸ ਨੂੰ ਜ਼ਬਰਦਸਤ ਝਟਕਾ ਲੱਗਾ ਅਤੇ ਉਹ ਖੰਬੇ ਉਪਰੋਂ ਜ਼ਮੀਨ 'ਤੇ ਡਿੱਗ ਪਿਆ, ਜਿਸ ਕਰਕੇ ਉਸਦੀ ਰੀੜ੍ਹ ਦੀ ਹੱਡੀ ਦੇ ਮਣਕੇ ਟੁੱਟਣ ਕਾਰਨ ਉਸਦੀਆਂ ਦੋਵੇਂ ਲੱਤਾਂ ਕੰਮ ਕਰਨ ਤੋਂ ਅਸਮਰੱਥ ਹੋ ਗਈਆਂ ਹਨ।
ਇਸ ਤੋਂ ਬਾਅਦ ਉਸਨੂੰ ਇਲਾਜ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਰੀੜ੍ਹ ਦੀ ਹੱਡੀ ਨੂੰ ਪਲੇਟਾਂ ਪਾ ਜੋੜ ਦਿੱਤਾ ਗਿਆ ਪਰ ਉਸਦੀਆ ਲੱਤਾਂ ਕੰਮ ਕਰਨਾ ਛੱਡ ਗਈਆਂ ਅਤੇ ਹੁਣ ਉਹ ਬੈਡ 'ਤੇ ਜ਼ਿੰਦਗੀ ਕੱਟਣ ਨੂੰ ਮਜਬੂਰ ਹੈ। ਸੁਖਵੰਤ ਸਿੰਘ ਦਾ ਕਹਿਣਾ ਕਿ ਮਹਿਕਮਾ ਉਸਦੀ ਸਾਰ ਨਹੀਂ ਲੈ ਰਿਹਾ। ਪੀੜਤ ਦੀ ਮੰਗ ਹੈ ਕਿ ਉਸਦੇ ਬਣਦੇ ਬਿੱਲ ਪਾਸ ਕਰਵਾ ਕੇ ਮਹਿਕਮਾ ਉਸਦਾ ਇਲਾਜ ਕਰਵਾਏ।
ਇਸ ਦੇ ਨਾਲ ਹੀ ਸੁਖਵੰਤ ਸਿੰਘ ਨੇ ਕਿਹਾ ਕਿ ਡਿਊਟੀ ਦੌਰਾਨ ਜੋ ਮੁਲਾਜ਼ਮ ਇਸ ਤਰ੍ਹਾਂ ਨਾਕਾਰਾ ਹੋ ਜਾਂਦਾ ਹੈ, ਬਿਜਲੀ ਬੋਰਡ ਦੇ ਕਾਨੂੰਨ ਮੁਤਾਬਕ ਉਸਦੇ ਦੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਂਦੀ ਹੈ, ਉਸਦਾ ਕਹਿਣਾ ਦੀ ਸਾਡੇ ਪਰਿਵਾਰ ਦੇ ਅੱਠ ਮੈਂਬਰ ਹਨ ਜੋ ਉਸ 'ਤੇ ਨਿਰਭਰ ਸਨ, ਇਸ ਕਰਕੇ ਉਸਦੀ ਜਗ੍ਹਾ ਉਸਦੇ ਪੁੱਤਰ ਨੂੰ ਸਰਕਾਰ ਜਾਂ ਮਹਿਕਮਾ ਨੌਕਰੀ ਦੇਵੇ।
ਇਹ ਵੀ ਪੜੋ: ਗੋਬਿੰਦਗੜ੍ਹ ਦੀਆਂ ਲੋਹਾਂ ਮਿੱਲਾਂ ਬਿਨ੍ਹਾਂ ਸਕ੍ਰੈਪ ਦੇ ਕੰਮ ਕਰਨ ਤੋਂ ਅਸਮਰੱਥ
ਇਸ ਸਬੰਧੀ ਐੱਸਡੀਓ ਹਰਜੀਤ ਸਿੰਘ ਨੇ ਕਿਹਾ ਕਿ ਸੁਖਵੰਤ ਸਿੰਘ ਦੇ ਜੋ ਵੀ ਬਿੱਲ ਸਨ, ਉਹ ਤਿਆਰ ਕਰਕੇ ਮਹਿਕਮੇ ਨੂੰ ਭੇਜ ਦਿੱਤੇ ਗਏ ਹਨ। ਜੋ ਜਲਦੀ ਪਾਸ ਹੋ ਜਾਣਗੇ। ਉਨ੍ਹਾਂ ਕਿਹਾ ਕਿ ਬਾਕੀ ਮਹਿਕਮਾ ਉਸਨੂੰ ਦਵਾਈ ਵੀ ਦਿਵਾ ਰਿਹਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਬੋਰਡ ਦੇ ਕਾਨੂੰਨ ਮੁਤਾਬਕ ਨੌਕਰੀ ਦੇ ਸਕਦੇ ਹੋਏ ਤਾਂ ਉਹ ਜਰੂਰ ਸਿਫਾਰਿਸ਼ ਕਰਨਗੇ।