ਤਰਨ-ਤਾਰਨ: ਜਿਲ੍ਹਾ ਤਰਨ-ਤਾਰਨ ਦੇ ਪਿੰਡ ਸਭਰਾਂ ਵਿਖੇ ਇੱਕ ਬਜ਼ੁਰਗ ਮਾਂ ਬਾਪ ਆਪਣੇ ਲੱਤਾਂ ਤੋਂ ਨਿਕਾਰਾ ਪੁੱਤਰ ਨਾਲ ਪਸ਼ੂਆਂ ਦੇ ਸਰਕਾਰੀ ਹਸਪਤਾਲ ਦੀ ਛੱਤ ਥੱਲੇ ਜ਼ਿੰਦਗੀ ਕੱਟ ਰਿਹਾ ਹੈ। ਜੇਕਰ ਸੱਚੀ ਕਦੇ ਆਪਣੇ ਘਰ ਦੀ ਅਹਿਮੀਅਤ ਜਾਨਣਾ ਚਾਹੁੰਦੇ ਹੋ ਤਾਂ ਇਸ ਪਰਿਵਾਰ ਤੋਂ ਜਾਣ ਸਕਦੇ ਹੋ ਕਿ ਆਪਣਾ ਘਰ ਕੀ ਹੁੰਦਾ ਹੈ।
ਸਰਕਾਰਾਂ ਵੱਲੋਂ ਲੱਖ ਦਾਅਵੇ ਕੀਤੇ ਜਾਂਦੇ ਹਨ ਕਿ ਕਿਸੇ ਵੀ ਲੋੜਵੰਦ ਨੂੰ ਪੱਕੇ ਮਕਾਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਪਰ ਜਦੋਂ ਹਕੀਕਤ ਵਿੱਚ ਇਸ ਬਾਰੇ ਜਾਣਦੇ ਹਾਂ ਤਾਂ ਉਥੇ ਸਰਕਾਰਾਂ ਦੇ ਦਾਅਵੇ ਕਾਗਜ਼ੀ ਅਤੇ ਖੋਖਲੇ ਨਜ਼ਰ ਆਉਂਦੇ ਹਨ। ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਸਭਰਾਂ ਜ਼ਿਲਾ ਤਰਨਤਾਰਨ ਦਾ ਜਿਥੇ ਕਿ ਇੱਕ ਬਜ਼ੁਰਗ ਮਾਂ ਬਾਪ ਆਪਣੇ ਅੰਗਹੀਣ ਪੁੱਤਰ ਨਾਲ ਸਰਕਾਰੀ ਹਸਪਤਾਲ ਦੀ ਖਸਤਾ ਬਿਲਡਿੰਗ ਵਿੱਚ ਰਹਿਣ ਨੂੰ ਮਜਬੂਰ ਹਨ ਨਾ ਉਹਨਾਂ ਕੋੋਲ ਆਪਣਾ ਮਕਾਨ ਹੈ ਨਾ ਆਪਣੀ ਜਗ੍ਹਾ ਅਤੇ ਨਾਂ ਆਪਣੀ ਛੱਤ ਹੈ।
ਪਰਿਵਾਰ ਨੇ ਦੁੱਖੀ ਮਨ ਨਾਲ NRI ਸਮਾਜਸੇਵੀ ਅਤੇ ਹੋਰ ਲੋਕ ਭਲਾਈ ਸੰਸਥਾਵਾਂ ਤੋਂ ਆਪਣੇ ਕੁੱਲੇ ਦੀ ਮੰਗ ਕੀਤੀ ਹੈ ਤਾਂ ਜੋ ਆਪਣੇ ਘਰ ਆਪਣੀ ਬਾਕੀ ਦੀ ਜਿੰਦਗੀ ਚੰਗੀ ਗੁਜਾਰ ਸਕਣ।