ਤਰਨਤਾਰਨ: ਕਸਬਾ ਝਬਾਲ ਵਿਖੇ ਬੀਤੀ ਰਾਤ ਪੁਰਾਣੀ ਰੰਜਿਸ਼ ਦੇ ਚਲਦੇ ਕੁਝ ਨੌਜਵਾਨਾ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਘਰਾਂ 'ਚ ਦਾਖਲ ਹੋ ਕੇ ਇੱਟਾਂ ਰੋੜੇ ਚਲਾਏ ਗਏ, ਇਨ੍ਹਾਂ ਨੌਜਵਾਨਾਂ ਨੇ ਘਰਾਂ 'ਚ ਵੜ ਕੇ ਕਾਰ ਭੰਨਣ, ਮੋਟਰਸਾਈਕਲ ਨੂੰ ਅੱਗ ਲਾ ਕੇ ਸਾੜਨ ਤੋਂ ਬਾਅਦ ਹਵਾਈ ਫਾਇਰ ਕੀਤੇ। ਇਸੇ ਦੌਰਾਨ ਪੀੜਤ ਪਰਿਵਾਰ ਨੇ ਘਰਾਂ ਦੇ ਅੰਦਰ ਲੁਕ ਕੇ ਬਚਾਈ ਆਪਣੀ ਜਾਨ ਬਚਾਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲਵਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਝਬਾਲ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਜਦ ਮੈਂ ਆਪਣੇ ਪਰਿਵਾਰ ਨਾਲ ਘਰ ਦੇ ਅੰਦਰ ਵਿਹੜੇ 'ਚ ਸੁੱਤਾ ਪਿਆ ਸੀ ਕਿ ਅਚਾਨਕ ਹੀ ਕੁਝ ਨੌਜਵਾਨਾਂ, ਜਿੰਨ੍ਹਾਂ ਵਿੱਚ ਸੁਖਦੇਵ ਸਿੰਘ ਸ਼ੰਮੀ ਪੁੱਤਰ ਸੁਰਜੀਤ ਸਿੰਘ, ਸੰਦੀਪ ਸਿੰਘ ਦੀਪੂ ਪੁੱਤਰ ਮੁਖਤਾਰ ਸਿੰਘ, ਕਾਲੀ ਪੁੱਤਰ ਨਰੈਣ ਸਿੰਘ, ਰਣਜੀਤ ਸਿੰਘ ਗੁੱਲਾਂ ਪੁੱਤਰ ਗੁਰਨਾਮ ਸਿੰਘ ਸੱਲੋ, ਆਕਾਸ਼ਦੀਪ ਪੁੱਤਰ ਹੈਪੀ ਸਿੰਘ, ਲਵ ਪੁੱਤਰ ਦੇਬਾ, ਮਨਦੀਪ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਚੱਢਾ ਵਾਸੀ ਝਬਾਲ ਕਲਾਂ, ਵਿੱਕੀ ਵਾਸੀ ਕੋਟ ਧਰਮ ਚੰਦ ਕਲਾਂ ਸਮੇਤ 30-40 ਅਣਪਛਾਤੇ ਨੌਜਵਾਨ ਜੋ ਮਾਰੂ ਹਥਿਆਰਾਂ ਨਾਲ ਲੈਸ ਸਨ ਨੇ ਗੁੰਡਾਗਰਦੀ ਕਰਦਿਆਂ ਮੇਰੇ ਘਰ ਤੇ ਹਮਲਾ ਕਰ ਦਿੱਤਾ।
ਅਸੀਂ ਔਰਤਾਂ ਤੇ ਬੱਚਿਆਂ ਸਮੇਤ ਭੱਜ ਕੇ ਆਪਣੇ ਕਮਰਿਆਂ ਅੰਦਰ ਵੜ ਕੇ ਜਾਨ ਬਚਾਈ ਪਰ ਉਕਤ ਸਾਰੇ ਇੱਟਾਂ ਰੋੜੇ ਚਲਾਉਂਦੇ ਰਹੇ। ਜਿਸ ਤੇ ਪੁਲਿਸ ਨੂੰ ਫ਼ੋਨ ਕਰਨ ਅਤੇ ਪੁਲਿਸ ਆਉਣ ਤੇ ਸਾਰੇ ਮੌਕੇ ਤੋਂ ਭੱਜ ਗਏ। ਜਿਸ ਤੇ ਅਸੀਂ ਬਾਹਰ ਨਿਕਲ ਕੇ ਵੇਖਿਆ ਕਿ ਇੰਨਾ ਵੱਲੋਂ ਸਾਡੇ ਘਰੇ ਚਲਾਏ ਗਏ ਇੱਟਾਂ ਰੋੜਿਆਂ ਨਾਲ ਸਾਡਾ ਕਾਫੀ ਮਾਲੀ ਨੁਕਸਾਨ ਕਰ ਗਏ।
ਇਸ ਉਪਰੰਤ ਪੁਲਿਸ ਦੇ ਵਾਪਸ ਜਾਣ ਤੇ ਦੁਬਾਰਾ ਕਰੀਬ ਰਾਤ 1-30 ਵਜੇ ਉਕਤ ਸਾਰੇ ਨੌਜਵਾਨ ਵਾਪਸ ਆ ਗਏ ਤੇ ਸਾਡੇ ਦੋਸਤ ਕੰਵਲਜੀਤ ਸਿੰਘ ਸੰਨੀ ਪੁੱਤਰ ਮੰਗਾਂ ਸਿੰਘ ਦੇ ਘਰ ਦੁਬਾਰਾ ਹਮਲਾ ਕਰ ਦਿੱਤਾ ਅਤੇ ਕੋਠੇ ਤੇ ਪਹਿਲਾਂ ਪਾਣੀ ਵਾਲੀ ਟੈਂਕੀ ਤੋੜੀ ਤੇ ਫੇਰ ਪੋੜੀਆਂ ਵਾਲਾ ਦਰਵਾਜ਼ਾ ਤੋੜ ਕੇ ਥੱਲੇ ਆ ਗਏ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਵਿਹੜੇ 'ਚ ਖੜੀ ਅਲਟੋ ਕਾਰ ਤੇ ਇੱਟਾਂ, ਦਾਤਰ ਕਰਪਾਨਾ ਮਾਰ ਕੇ ਭੰਨ ਦਿੱਤੀ ਤੇ ਖੜੇ ਮੋਟਰਸਾਇਕਲ ਨੂੰ ਅੱਗ ਲਾ ਕੇ ਸਾੜਨ ਬਾਅਦ ਹਵਾਈ ਫਾਇਰ ਕਰਦੇ ਹੋਏ ਲਲਕਾਰੇ ਮਾਰਦੇ ਰਹੇ।
ਕੰਵਲਜੀਤ ਸਿੰਘ ਸੰਨੀ ਪੁੱਤਰ ਮੰਗਾਂ ਸਿੰਘ ਪੁੱਤਰ ਗੁਰਦੀਪ ਸਿੰਘ ਵੱਲੋ ਪਰਿਵਾਰ ਦੀਆਂ ਔਰਤਾਂ ਸਮੇਤ ਉਕਤ ਸਮੇਂ ਆਪਣੇ ਕਮਰਿਆਂ ਅੰਦਰ ਵੜ ਕੇ ਕੁੰਡੀਆਂ ਲਾ ਕੇ ਆਪਣੀ ਜਾਨ ਬਚਾਈ ਗਈ ਤੇ ਪੁਲਿਸ ਵੱਲੋਂ ਦੁਬਾਰਾ ਆਉਣ ਤੇ ਇਹ ਸਾਰੇ ਉੱਥੋਂ ਵੀ ਭੱਜ ਗਏ। ਲਵਪ੍ਰੀਤ ਸਿੰਘ ਅਤੇ ਕੰਵਲਜੀਤ ਸਿੰਘ ਸੰਨੀ ਪੁੱਤਰ ਮੰਗਾਂ ਸਿੰਘ ਪੁੱਤਰ ਗੁਰਦੀਪ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰਦਿਆਂ ਗੁਹਾਰ ਲਗਾਉਂਦੇ ਕਿਹਾ ਕਿ ਗੁੰਡਾਗਰਦੀ ਕਰਨ ਵਾਲਿਆਂ ਅਨਸਰਾਂ ਖਿਲਾਫ਼ ਉਚਿਤ ਕਾਰਵਾਈ ਕਰਦੇ ਹੋਏ ਸਾਨੂੰ ਇਨਸਾਫ ਦਿਵਾਇਆ ਜਾਵੇ।
ਜਿਸ ਸਬੰਧੀ ਥਾਣਾ ਝਬਾਲ ਦੇ ਮੁਖੀ ਜਸਵੰਤ ਸਿੰਘ ਭੱਟੀ ਨੇ ਕਿਹਾ ਕਿ ਗੁੰਡਾਗਰਦੀ ਕਰਨ ਵਾਲਿਆਂ ਅਨਸਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸੰਬੰਧੀ ਜਦੋਂ ਦੂਜੀ ਧਿਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਘਰ ਵਿਚ ਮੌਜੂਦ ਨਹੀਂ ਸਨ।
ਇਹ ਵੀ ਪੜ੍ਹੋ: ਵਿਦਿਆਰਥੀਆਂ ਦੇ ਦੋ ਧੜਿਆਂ ਵਿੱਚ ਹੋਈ ਝੜਪ 'ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਮੁਲਜ਼ਮ ਗ੍ਰਿਫ਼ਤਾਰ