ETV Bharat / state

Drone in India Pak Border: ਭਾਰਤੀ ਸਰਹੱਦ ਅੰਦਰ ਮੁੜ ਦੇਖਿਆ ਗਿਆ ਡਰੋਨ, ਬੀਐਸਐਫ ਵੱਲੋਂ ਕਈ ਰਾਊਂਡ ਫਾਇਰ

ਤਰਨ ਤਾਰਨ ਵਿਖੇ ਬੀਓਪੀ ਪੋਸਟ ਕਾਲਿਆ ਵਿੱਚ ਮੁੜ ਡਰੋਨ (Tarn Taran Drone News) ਦੇਖਿਆ ਗਿਆ ਹੈ। ਇਸ ਉੱਤੇ ਬੀਐਸਐਫ ਦੇ ਜਵਾਨਾਂ ਨੇ ਕਈ ਰਾਊਂਡ ਫਾਇਰ ਕੀਤੇ ਜਿਸ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁੰਹਿਮ (Drone in India Pak Border) ਸ਼ੁਰੂ ਕਰ ਦਿੱਤੀ ਗਈ।

author img

By

Published : Jan 15, 2023, 9:32 AM IST

Updated : Jan 15, 2023, 10:19 AM IST

Drone
Drone

ਤਰਨ ਤਾਰਨ : ਜ਼ਿਲ੍ਹੇ ਅੰਦਰ ਪੈਂਦੇ ਬੀਓਪੀ ਪੋਸਟ ਕਾਲਿਆ ਵਿੱਚ ਦੇਰ ਰਾਤ ਬੁਰਜੀ ਨੰਬਰ 146/16 ਨੇੜੇ ਡਰੋਨ ਦੀ ਹਲਚਲ ਹੋਈ। ਇਸ ਦੀ ਆਹਟ ਮਹਿਸੂਸ ਕਰਦੇ ਹੀ ਬੀਐਸਐਫ ਜਵਾਨ ਅਲਰਟ ਹੋ ਗਏ। ਇਸ ਤੋਂ ਬਾਅਦ ਬੀਐਸਐਫ ਦੀ 101 ਬਟਾਲੀਅਨ ਖੇਮਕਰਨ ਨੇ ਡਰੋਨ ਉੱਤੇ 7 ਰਾਊਂਡ ਫਾਇਰ ਕੀਤੇ। ਬੀਐਸਐਫ ਜਵਾਨਾਂ ਵੱਲੋਂ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।

ਇਕ ਹਫ਼ਤੇ 'ਚ ਦੂਜੀ ਵਾਰ ਪਾਕਿ ਦੀ 'ਨਾਪਾਕਿ' ਹਰਕਤ: ਦੱਸ ਦਈਏ ਕਿ ਇਸ ਇਲਾਕੇ ਵਿੱਚ ਡਰੋਨ ਦੀ ਹਲਚਲ ਇਸ ਹਫ਼ਤੇ ਵਿੱਚ ਲਗਾਤਾਰ ਦੂਜੀ ਵਾਰ ਵੇਖਣ ਨੂੰ ਮਿਲੀ ਹੈ ਜਿਸ ਨੂੰ ਇਕ ਵਾਰ ਮੁੜ ਬੀਐਸਐਫ ਵੱਲੋਂ ਨਾਕਾਮ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ 3 ਜਨਵਰੀ ਨੂੰ ਵੀ ਰਾਤ ਕਰੀਬ 11 ਵਜੇ ਬੀਓਪੀ ਕਾਲੀਆ ਦੇ ਅਧੀਨ ਹੀ ਆਉਂਦੇ 146/16 ਜ਼ਰੀਏ ਪਾਕਿਸਤਾਨੀ ਡਰੋਨ ਵੱਲੋਂ ਭਾਰਤ ਦੀ ਸੀਮਾ ਅੰਦਰ ਦਸਤਕ ਦਿੱਤੀ ਗਈ ਸੀ। ਇਸ ਦੀ ਆਵਾਜ਼ ਸੁਣਦੇ ਹੀ ਬੀਐਸਐਫ ਦੇ ਜਵਾਨਾਂ ਨੇ 15 ਰਾਊਂਡ ਫਾਇਰਿੰਗ ਕ ਰਦੇ ਹੋਏ ਇਲਾਕੇ ਨੂੰ ਸੀਲ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਦੀ ਸਰਹੱਦ ਅੰਦਰ ਦਾਖਲ ਹੋ ਕੇ ਡਰੋਨ ਰਾਹੀਂ ਨਸ਼ਾ ਜਾਂ ਹਥਿਆਰ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਹੱਦ ਉੱਤੇ ਤੈਨਾਤ ਬੀਐਸਐਫ ਜਵਾਨਾਂ ਵੱਲੋਂ ਲਗਾਤਾਰ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਸਰਹੱਦ ਅੰਦਰ 5 ਪਲਾਸਟਿਕ ਦੀਆਂ ਬੋਤਲਾਂ ਸੁੱਟੀਆਂ ਗਈਆਂ ਸੀ ਜਿਸ ਚੋਂ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਗਈ ਸੀ।

ਧੁੰਦ ਦਾ ਫਾਇਦਾ ਚੁੱਕਦੇ ਤਸਕਰ: ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਪਾਕਿਸਤਾਨੀ ਨਸ਼ਾ ਤਸਕਰ ਧੁੰਦ ਦਾ ਫਾਇਦਾ ਚੁੱਕਦੇ ਹੋਏ ਹਥਿਆਰਾਂ ਤੇ ਨਸ਼ੇ ਦੀ ਖੇਪ ਇੱਧਰ ਸੁੱਟ ਜਾਂਦੇ ਹਨ, ਜਾਂ ਡਰੋਨ ਰਾਹੀਂ ਇਸ ਕੰਮ ਨੂੰ ਅੰਜਾਮ ਦਿੱਤਾ ਜਾਂਦਾ ਹੈ। ਆਏ ਦਿਨ ਬੀਐਸਐਫ ਦੀ ਮੁਸਤੈਦੀ ਦੇ ਚੱਲਦੇ ਸਰਹੱਦ ਪਾਰੋਂ ਭੇਜੀ ਜਾ ਰਹੀ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਜਾ ਰਹੇ ਹਨ।

ਸਾਲ 2022 ਵਿੱਚ ਪੰਜਾਬ ਫਰੰਟੀਅਰ ਦੇ ਬੀਐਸਐਫ ਜਵਾਨਾਂ ਨੇ ਵੱਖ-ਵੱਖ ਘਟਨਾਵਾਂ ਵਿੱਚ 22 ਡਰੋਨਾਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਕਬਜ਼ੇ ਵਿੱਚ ਲਿਆ। ਇਸ ਦੌਰਾਨ 316.988 ਕਿਲੋਗ੍ਰਾਮ ਹੈਰੋਇਨ, 67 ਹਥਿਆਰ, 850 ਰੌਂਦ ਜ਼ਬਤ ਕੀਤੇ ਗਏ, ਇਸ ਦੇ ਨਾਲ ਹੀ, 2 ਪਾਕਿ ਘੁਸਪੈਠੀਆਂ ਨੂੰ ਮਾਰ ਦਿੱਤਾ ਗਿਆ। ਇਸ ਤੋਂ ਇਲਾਵਾ 23 ਪਾਕਿ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ। BSF 9 ਪਾਕਿ ਨਾਗਰਿਕਾਂ ਨੂੰ ਪਾਕਿ ਰੇਂਜਰਾਂ ਦੇ ਹਵਾਲੇ ਕੀਤਾ, ਜੋ ਅਣਜਾਣੇ ਵਿੱਚ ਭਾਰਤੀ ਸਰਹੱਦ ਪਾਰ ਕਰ ਗਏ।

ਇਹ ਵੀ ਪੜ੍ਹੋ: Firing on Famous Doctor Bathinda: ਨਾਮੀ ਡਾਕਟਰ ਉੱਤੇ ਜਾਨਲੇਵਾ ਹਮਲਾ, ਗੋਲੀ ਵੱਜਣ ਨਾਲ ਗੰਭੀਰ ਜ਼ਖਮੀ

Last Updated : Jan 15, 2023, 10:19 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.