ਤਰਨਤਾਰਨ: ਪੰਜਾਬ ਵਿੱਚ ਬੇਸ਼ੱਕ ਆਪ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾ ਗਰੀਬਾਂ ਲਈ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਸਰਕਾਰ ਬਣਨ ਤੋਂ ਬਾਅਦ ਅੱਜ ਵੀ ਬਹੁਤ ਸਾਰੇ ਅਜਿਹੇ ਗਰੀਬ ਪਰਿਵਾਰ ਹਨ, ਜੋ ਅੱਜ ਵੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ।
ਅਜਿਹਾ ਹੀ ਇੱਕ ਪਰਿਵਾਰ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਜਾਣੀਆਂ ਦੀ ਰਹਿਣ ਵਾਲੀ ਅਪਾਹਿਜ ਔਰਤ ਜੋ ਕਿ ਬਚਪਨ ਤੋਂ ਹੀ ਆਪਣੀਆਂ ਲੱਤਾਂ ਤੋਂ ਅਪਾਹਜ ਹੈ ਅਤੇ ਉਸ ਦਾ ਇੱਕ ਛੋਟਾ ਬੱਚਾ ਹੈ। ਜਿਸ ਦਾ ਢਿੱਡ ਪਾਲਣ ਲਈ ਇਸ ਅਪਾਹਿਜ ਔਰਤ ਨੂੰ ਤਪਦੀ ਗਰਮੀ ਵਿੱਚ ਰੇਗ ਰੇਗ ਕੇ ਲੋਕਾਂ ਦੇ ਘਰਾਂ ਵਿੱਚੋਂ ਰੋਟੀ ਮੰਗ ਕੇ ਲਿਆ ਕੇ ਆਪਣਾ ਢਿੱਡ ਪਾਲਣ ਲਈ ਮਜਬੂਰ ਹੈ।
ਉਥੇ ਹੀ ਇਸ ਅਪਾਹਿਜ ਔਰਤ ਵੱਲ ਨਾ ਤਾਂ ਕਿਸੇ ਸਮੇਂ ਦੀ ਸਰਕਾਰ ਦਾ ਅਤੇ ਨਾ ਹੀ ਕਿਸੇ ਸਰਪੰਚ ਪੰਚ ਤੇ ਨਾ ਹੀ ਕਿਸੇ ਮਦਦ ਕਰਨ ਦਾ ਧਿਆਨ ਪਿਆ ਹੈ, ਕਿਉਂਕਿ ਇਹ ਅਪਾਹਿਜ ਔਰਤ ਬਹੁਤ ਜ਼ਿਆਦਾ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਹੈ ਕਿ ਇਸ ਵੱਲ ਵੇਖ ਕੇ ਕਿਸੇ ਦੀਆਂ ਵੀ ਅੱਖਾਂ ਵਿੱਚ ਪਾਣੀ ਆ ਜਾਵੇ।
ਪੀੜਤ ਔਰਤ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਅਪਾਹਿਜ ਅਤੇ ਵਿਆਹ ਤੋਂ ਬਾਅਦ ਉਹ ਪਿੰਡ ਵਿਖੇ ਰਹਿੰਦੀ ਹੈ, ਪਰ ਅੱਜ ਤੱਕ ਨਾ ਤਾਂ ਕਿਸੇ ਸਰਕਾਰ ਨੇ ਉਸ ਨੂੰ ਟਰਾਈ ਸਾਈਕਲ ਦਿੱਤਾ ਹੈ ਅਤੇ ਨਾ ਹੀ ਉਸ ਦੀ ਕੋਈ ਮਦਦ ਕੀਤੀ ਹੈ। ਪੀੜਤ ਔਰਤ ਨੇ ਕਿਹਾ ਕਿ ਅਪਾਹਿਜ ਹੋਣਾ ਵੀ ਇੱਕ ਵੱਡਾ ਸਰਾਪ ਹੈ, ਕਿਉਂਕਿ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਉਸ ਨੂੰ ਧੁੱਪੇ ਰੇਗ ਕੇ ਬਾਹਰ ਜਾਣਾ ਪੈਂਦਾ ਹੈ।
ਪਰ ਹੁਣ ਉਹ ਬਾਹਰ ਵੀ ਨਹੀਂ ਜਾ ਸਕਦੀ, ਕਿਉਂਕਿ ਅੱਤ ਦੀ ਪੈ ਰਹੀ ਗਰਮੀ ਨਾਲ ਉਸਦੇ ਲੱਤਾਂ ਪੈਰਾਂ ਵਿੱਚ ਛਾਲੇ ਹੋ ਜਾਂਦੇ ਹਨ, ਜਿਸ ਕਰਕੇ ਉਹ ਭੁੱਖ ਮਰੀ ਵਿੱਚ ਘਰੇ ਹੀ ਜੀਅ ਰਹੀ ਹੈ। ਪੀੜਤ ਔਰਤ ਦੇ ਗੁਆਂਢ ਵਿੱਚ ਰਹਿੰਦੇ ਵਿਅਕਤੀ ਨੇ ਦੱਸਿਆ ਕਿ ਇਸ ਅਪਾਹਿਜ ਔਰਤ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਹਨ। ਜਿਸ ਕਰਕੇ ਸਾਨੂੰ ਸਭ ਨੂੰ ਇਸ ਦੀ ਕੁਝ ਨਾ ਕੁਝ ਮਦਦ ਕਰਦੇ ਹੋਏ, ਇਸ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਕਿ ਉਹ ਅੱਗੇ ਆਉਣ ਕੇ ਇਸ ਅਪਾਹਜ ਔਰਤ ਦੀ ਮਦਦ ਕਰਨ ਜਾਂ ਇਸ ਨੂੰ ਟਰਾਈ ਸਾਈਕਲ ਹੀ ਲੈ ਕੇ ਦੇ ਦਿੱਤਾ ਜਾਵੇ। ਜਿਸ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ, ਜੇ ਕੋਈ ਸਮਾਜ ਸੇਵੀ ਇਸ ਪੀੜਤ ਅਪਾਹਿਜ ਔਰਤ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਸ ਦਾ ਮੋਬਾਇਲ ਨੰਬਰ 8968784160 'ਤੇ ਮਦਦ ਕਰ ਸਕਦਾ ਹੈ।
ਇਹ ਵੀ ਪੜੋ:- ਕਿਸਾਨਾਂ ਖਿਲਾਫ਼ ਜਾਰੀ ਵਾਰੰਟ ਜਲਦ ਹੋਣਗੇ ਰੱਦ: ਹਰਪਾਲ ਚੀਮਾ