ਤਰਨਤਾਰਨ: ਆਰਪੀਜੀ ਅਟੈਕ (RPG Attack) ਤੋੇਂ ਬਾਅਦ ਘਟਨਾ ਦਾ ਜਾਇਜ਼ਾ ਲੈਣ ਮੌਕੇ ਉੱਤੇ ਪਹੁੰਚੇ ਡੀਜੀਪੀ ਗੌਰਵ ਯਾਦਵ (Punjab DGP Gaurav Yadav) ਨੇ ਕਿਹਾ ਹੈ ਕਿ ਪਹਿਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੀਤੀ ਰਾਤ 11 ਵੱਜ ਕੇ 22 ਮਿੰਟ ਉੱਤੇ ਇਹ ਹਮਲਾ ਹੋਇਆ ਹੈ ਅਤੇ ਆਰਪੀਜੀ ਦਾ ਇਸਤੇਮਾਲ ਕਰਕੇ ਗ੍ਰਨੇਡ ਸੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲਾਂਚਰ ਸਰਹਾਲੀ ਥਾਣੇ ਦੇ ਸੁਵਿਧਾ ਕੇਂਦਰ ਨਾਲ ਟਕਰ ਗਿਆ । ਡੀਜੀਪੀ ਨੇ ਕਿਹਾ ਮੁਲਜ਼ਮਾਂ ਖ਼ਿਲਾਫ਼ ਯੂਏਪੀਏ ਤਹਿਤ ਐਫਆਈਆਰ ਦਰਜ (FIR registered under UAPA) ਕਰਕੇ ਜਾਂਚ ਕੀਤੀ ਜਾ ਰਹੀ ਹੈ।
ਖੌਫ ਪੈਦਾ ਕਰਨਾ ਸੀ ਹਮਲੇ ਦਾ ਮਕਸਦ: ਇਹ ਹਮਲਾ ਤਰਨਤਾਰਨ ਬਠਿੰਡਾ ਨੈਸ਼ਨਲ ਹਾਈਵੇ (Tarn Taran Bathinda National Highway) 'ਤੇ ਹੋਇਆ। ਪੁਲਿਸ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਸਰਹਾਲੀ ਥਾਣੇ ਦੇ ਜਵਾਨ ਬਾਹਰ ਆਏ ਤਾਂ ਹਮਲਾਵਰ ਫ਼ਰਾਰ ਹੋ ਚੁੱਕੇ ਸਨ ਡਿਊਟੀ ਅਫਸਰ ਅਤੇ ਦੋ ਕਾਂਸਟੇਬਲਾਂ ਤੋਂ ਇਲਾਵਾ ਕੋਈ ਨਹੀਂ ਸੀ। ਜਿਸ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਫੋਰੈਂਸਿਕ ਟੀਮਾਂ ਜਾਂਚ ਲਈ ਪਹੁੰਚ (Forensic teams reached for investigation) ਗਈਆਂ ਹਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਮਹਿਜ 2 ਲੋਕ ਡਿਊਟੀ ਤੇ ਤੈਨਾਤ ਸਨ।ਜਿਸਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਹਮਲਾ ਕਰਨ ਦਾ ਮਕਸਦ ਕਿਸੇ ਨੂੰ ਮਾਰਨਾ ਨਹੀਂ ਬਲਕਿ ਖੌਫ ਪੈਦਾ ਕਰਨਾ ਸੀ। ਸੁਰੱਖਿਆ ਏਜੰਸੀਆਂ (Security agencies) ਦੇ ਹਵਾਲੇ ਤੋਂ ਅਜੇ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ।
ਇਹ ਵੀ ਪੜ੍ਹੋ: ਪੇਸ਼ੀ ਤੋਂ ਵਾਪਸ ਜਾ ਰਹੀ ਪੁਲਿਸ ਬੱਸ ਵਿੱਚੋਂ ਕੈਦੀ ਹੋਇਆ ਫਰਾਰ,ਪੁਲਿਸ ਨੇ ਇੱਕ ਕੈਦੀ ਨੂੰ ਮੌਕੇ 'ਤੇ ਕੀਤਾ ਕਾਬੂ
ਡੀਜੀਪੀ ਗੌਰਵ ਯਾਦਵ ਨੇ ਸੇਫ ਪੰਜਾਬ ਦਾ ਕੀਤਾ ਸੀ ਦਾਅਵਾ: ਦੱਸ ਦਈਏ ਕਿ ਬੀਤੇ ਦਿਨ ਇਕ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਤੇ ਗੱਲਬਾਤ ਕੀਤੀ ਸੀ।ਉਹਨਾਂ ਪੰਜਾਬ ਦੇ ਲਾਅ ਐਂਡ ਆਰਡਰ ਤੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ (Review meeting with officials) ਕੀਤੀ ਸੀ।ਜਿਸ ਵਿਚ ਇਸ ਦੌਰਾਨ ਪੰਜਾਬ ਨੂੰ ਸੁਰੱਖਿਅਤ, ਖੁਸ਼ਹਾਲ ਅਤੇ ਅਪਰਾਧ ਮੁਕਤ ਬਣਾਉਣ ਲਈ ਪੁਲਿਸ ਦੇ ਯਤਨਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਆਦੇਸ਼ ਵੀ ਦਿੱਤੇ ਗਏ। ਪਰ ਉਹਨਾਂ ਦੀ ਮੀਟਿੰਗ ਤੋਂ ਬਾਅਦ ਰਾਤ ਸਮੇਂ ਤਰਨਤਾਰਨ ਹਮਲਾ ਹੋ ਗਿਆ।