ਤਰਨਤਾਰਨ : ਥਾਣਾ ਗੋਇੰਦਵਾਲ ਦੀ ਪੁਲਿਸ ਨੇ ਪੰਚਾਇਤ ਅਫ਼ਸਰ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਉੱਤੇ ਪਿੰਡ ਖਵਾਸਪੁਰ ਦੇ ਕਾਂਗਰਸੀ ਸਰਪੰਚ ਨੂੰ ਪੰਚਾਇਤੀ ਗ੍ਰਾਂਟਾ ਵਿੱਚ ਲੱਖਾਂ ਰੁਪਏ ਦਾ ਕਥਿਤ ਹੇਰਫੇਰ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਹੀ ਗ੍ਰਿਫ਼ਤਾਰ ਸਰਪੰਚ ਦੀ ਹਮਾਇਤ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਥਾਣੇ ਪੁੱਜੇ ਹਨ।
ਲੱਖਾਂ ਰੁਪਏ ਦਾ ਗਬਨ : ਜ਼ਿਕਰਯੋਗ ਹੈ ਕਿ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਖਾਸ ਮੰਨੇ ਜਾਂਦੇ ਪਿੰਡ ਖਵਾਸਪੁਰ ਦੇ ਸਰਪੰਚ ਜਗਰੂਪ ਸਿੰਘ ਵੱਲੋਂ ਪਿੰਡ ਵਿੱਚ ਵਿਕਾਸ ਕਾਰਜਾਂ ਲਈ ਆਈਆਂ ਗ੍ਰਾਂਟਾ ਵਿੱਚ ਵੱਡੇ ਪੱਧਰ ਉੱਤੇ ਧਾਂਦਲੀਆ ਦਾ ਮਾਮਲਾ ਉਜਾਗਰ ਹੋਇਆ ਸੀ। ਇਸ ਤੋਂ ਬਾਅਦ ਪਿੰਡ ਖਵਾਸਪੁਰ ਦੇ ਕੰਵਲਜੀਤ ਸਿੰਘ ਸੰਧੂ ਵੱਲੋਂ ਜਾਂਚ ਕਰਵਾਈ ਗਈ। ਇਸ ਵਿੱਚ ਸਰਪੰਚ ਜਗਰੂਪ ਸਿੰਘ ਵੱਲੋਂ ਪਿੰਡ ਲਈ ਆਈਆਂ ਗ੍ਰਾਂਟਾਂ ਵਿੱਚ 12,42,371 ਰੁਪਏ ਦਾ ਗਬਨ ਸਾਹਮਣੇ ਆਇਆ ਸੀ। ਇਸਦੀ ਪੜਤਾਲ ਦਫ਼ਤਰ ਬਲਾਕ ਵਿਕਾਸ ਪੰਚਾਇਤ ਅਫ਼ਸਰ ਖਡੂਰ ਸਾਹਿਬ ਵੱਲੋਂ ਕੀਤੀ ਗਈ ਸੀ। ਇਸ ਵਿੱਚ ਸਰਪੰਚ ਜਗਰੂਪ ਸਿੰਘ ਨੂੰ ਗ੍ਰਾਂਟਾ ਵਿੱਚ ਹੋਈ ਧਾਂਦਲੀਆ ਲਈ ਜਿੰਮੇਵਾਰ ਠਹਿਰਾਇਆ ਗਿਆ ਹੈ।
- Saras Mela Ludhiana: ਸਾਰਸ ਮੇਲੇ ਦੀ ਸ਼ੁਰੂਆਤ, ਸਵੈਟਰ ਬੁਣਦੀ ਭੂਆ-ਭਤੀਜੀ ਦੀ ਜੋੜੀ ਬਣੀ ਖਿੱਚ ਦਾ ਕੇਂਦਰ
- Robbery Of Money Exchanger: ਮਨੀ ਐਕਸਚੇਂਜਰ ਤੋਂ ਲੁਟੇਰਿਆਂ ਨੇ ਸਾਢੇ ਤਿੰਨ ਦੀ ਨਕਦੀ ਅਤੇ 4 ਮੋਬਾਇਲ ਫੋਨਾਂ ਦੀ ਕੀਤੀ ਲੁੱਟ, ਪੁਲਿਸ ਕਰ ਰਹੀ ਲੁਟੇਰਿਆਂ ਦੀ ਭਾਲ
- Arjun Babuta Qualified For Olympics: ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਪੈਰਿਸ ਓਲੰਪਿਕਸ ਲਈ ਕੀਤਾ ਕੁਆਲੀਫਾਈ, ਤਿਆਰੀ ਲਈ ਮਿਲਣਗੇ 15 ਲੱਖ ਰੁਪਏ
ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ : ਇਸ ਸਾਰੇ ਮਾਮਲੇ ਵਿੱਚ ਆਈ ਰਿਪੋਰਟ ਦੇ ਆਧਾਰ 'ਤੇ ਪੰਚਾਇਤ ਅਫ਼ਸਰ ਖਡੂਰ ਸਾਹਿਬ ਵੱਲੋਂ ਸਰਪੰਚ ਜਗਰੂਪ ਸਿੰਘ ਖਿਲਾਫ਼ ਕਾਨੂੰਨੀ ਕਾਰਵਾਈ ਲਈ ਗੋਇੰਦਵਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਇਸ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਸਰਪੰਚ ਜਗਰੂਪ ਸਿੰਘ ਨੂੰ ਗ੍ਰਾਂਟਾ ਖੁਰਦ ਬੁਰਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਪਣੇ ਸਾਥੀਆ ਸਮੇਤ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ।