ਤਰਨਤਾਰਨ: ਪੁਰਾਣੀ ਰੰਜਿਸ਼ ਦੇ ਚੱਲਦਿਆਂ ਤਰਨਤਾਰਨ ਨੂਰਦੀ ਅੱਡਾ ਸੁਖਮਨੀ ਹਸਪਤਾਲ ਦੇ ਅੰਦਰ ਹੀ ਦੋ ਨੌਜਵਾਨਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਜ਼ਖਮੀ ਕਰ ਦਿੱਤਾ ਗਿਆ। ਇਹ ਗੈਂਗਵਾਰ ਪੁਰਾਣੀ ਰੰਜਿਸ਼ ਦੇ ਚਲਦਿਆਂ ਹੋਈ ਜਿਥੇ ਦੋਹਾਂ ਧਿਰਾਂ ਵਿਚਾਲੇ ਕੁੱਟਮਾਰ ਹੋਈ। ਇਹ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋਈ। ਜਿਸ ਦੇ ਅਧਾਰ ਉੱਤੇ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ।
ਕੁੱਟਮਾਰ ਕਰਕੇ ਭੱਜ ਗਏ: ਨੌਜਵਾਨਾਂ ਦੀ ਇਸ ਝਗੜੇ ਵਿਚ ਹਾਲਤ ਇੰਨੀ ਖਰਾਬ ਕਰ ਦਿੱਤੀ ਗਈ ਕਿ ਉਹ ਚੱਲਣ ਦੇ ਵੀ ਯੋਗ ਨਹੀਂ ਹਨ। ਜਖਮੀ ਹੋਏ ਵਿਅਕਤੀਆਂ ਨੂੰ ਸਿਵਲ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਤਰਨਤਾਰਨ 'ਚ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਦਵਾਈਆਂ ਅਤੇ ਪੱਟੀਆਂ ਕਰ ਦਿੱਤੀਆਂ ਪਰ ਹਾਲਤ ਬਹੁਤ ਖਰਾਬ ਸੀ ਤਾਂ ਇਕ ਮਰੀਜ਼ ਨੂੰ ਡਾਕਟਰਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਬਾਕੀਆਂ ਦਾ ਇੱਥੇ ਇਲਾਜ ਚੱਲ ਰਿਹਾ ਹੈ, ਪੂਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹਸਪਤਾਲ 'ਚ ਵੀ ਹਮਲਾਵਰਾਂ ਨੇ ਕਾਫੀ ਭੰਨਤੋੜ ਕੀਤੀ ਹੈ। ਹਸਪਤਾਲ ਦੇ ਅੰਦਰ ਮਰੀਜ ਪਏ ਸਨ ਉਹਨਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਚੰਗੀ ਤਰ੍ਹਾਂ ਕੁੱਟਮਾਰ ਕਰਕੇ ਭੱਜ ਗਏ।
ਇਹ ਵੀ ਪੜ੍ਹੋ : Police Arrest Shiv Sena Peotestors : ਅੰਮ੍ਰਿਤਪਾਲ ਸਿੰਘ ਦਾ ਪੁਤਲਾ ਸਾੜਨ ਆਏ ਸ਼ਿਵ ਸੈਨਾ ਪ੍ਰਦਰਸ਼ਨਕਾਰੀ ਪੁਲਿਸ ਨੇ ਹਿਰਾਸਤ 'ਚ ਲਏ
ਜਲਦੀ ਤੋਂ ਜਲਦੀ ਫੜ ਕੇ ਬਣਦੀ ਕਾਰਵਾਈ ਕੀਤੀ ਜਾਵੇ: ਉਥੇ ਹੀ ਹਾਦਸੇ ਵਿਚ ਜ਼ਖਮੀ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਮਲਾ ਕਰਨ ਵਾਲੇ ਆਮ ਲੋਕ ਨਹੀਂ ਹਨ ਬਲਕਿ ਗੈਂਗਸਟਰ ਹਨ।ਕੁਝ ਸਮਾਂ ਪਹਿਲਾਂ ਵੀ ਉਨ੍ਹਾਂ ਨੇ ਇਸ ਤਰ੍ਹਾਂ ਹਮਲਾ ਕੀਤਾ ਸੀ, ਅੱਜ ਫਿਰ ਉਨ੍ਹਾਂ ਨੇ ਹਮਲਾ ਕੀਤਾ। ਉਨ੍ਹਾਂ ਨੇ ਬੱਚਿਆਂ 'ਤੇ ਹਮਲਾ ਕੀਤਾ, ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ, ਜੇਕਰ ਨਾ ਫੜੇ ਗਏ ਤਾਂ ਉਹ ਘਰ 'ਚ ਵੜ ਕੇ ਵੀ ਕੋਈ ਨੁਕਸਾਨ ਕਰ ਸਕਦੇ ਹਨ।
ਉਧਰ ਜ਼ਖਮੀਆਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਸਾਡੀ ਲੜਾਈ ਹੋਈ ਸੀ ਪਰ ਆਪਸ ਵਿੱਚ ਸਮਝੌਤਾ ਹੋ ਗਿਆ ਸੀ। ਪਰ ਉਹਨਾਂ ਨੇ ਇਸੇ ਦੁਸ਼ਮਣੀ ਨੂੰ ਕਾਇਮ ਰੱਖਦੇ ਹੋਏ ਅੱਜ ਮੇਰੇ 'ਤੇ ਹਮਲਾ ਕਰ ਦਿੱਤਾ। ਮੇਰੀ ਪਤਨੀ ਇਸ ਹਸਪਤਾਲ ਵਿੱਚ ਦਾਖਲ ਸੀ। ਅਸੀਂ ਉਸਦੀ ਦਵਾਈ ਲੈਣ ਆਏ ਸੀ ਅਤੇ ਉਹਨਾਂ ਨੇ ਸਾਡੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਅਸੀਂ ਉਹਨਾਂ ਤੋਂ ਡਰਨ ਵਾਲੇ ਨਹੀਂ, ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ। ਪੁਲਿਸ ਨੂੰ ਕਿਹਾ ਹੈ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ, ਉਸੇ ਡਾਕਟਰ ਨੇ ਕਿਹਾ ਹੈ ਕਿ ਦੋਵਾਂ ਦੀ ਹਾਲਤ ਬਹੁਤ ਗੰਭੀਰ ਹੈ, ਉਹਨਾਂ ਦਾ ਸਾਡੇ ਤਰਫੋਂ ਇਲਾਜ ਕੀਤਾ ਗਿਆ ਹੈ, ਹੁਣ ਅਸੀਂ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਰਹੇ ਹਾਂ। ਉਧਰ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਿਸਟੀਵੀ ਦੇ ਅਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਦੋਸ਼ੀ ਫੜ੍ਹੇ ਜਾਣਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ