ਤਰਨਤਾਰਨ: ਸ੍ਰੀ ਗੋਇੰਦਵਾਲ ਸਾਹਿਬ ਵਿਖੇ (At Sri Goindwal Sahib) ਬਾਬਾ ਫ਼ਰੀਦ ਇੰਸਟੀਚਿਊਟ ਆਫ਼ ਨਰਸਿੰਗ ਯੂਨੀਵਰਸਿਟੀ ਵਿਖੇ ਰਿਜਨਲ ਸੈਂਟਰ ਗਰਲਜ਼ ਹੋਸਟਲ (Regional Center Girls Hostel at Baba Farid Institute of Nursing University) ਦਾ ਉਦਘਾਟਨ ਕਰਨ ਵਾਸਤੇ ਕੈਬਨਿਟ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਪਹੁੰਚੇ।
ਜ਼ਿਕਰਯੋਗ ਹੈ ਕਿ ਅੱਜ (ਐਤਵਾਰ) ਦੁਪਹਿਰ ਬਾਅਦ ਤਰਨਤਾਰਨ ਜਿਲ੍ਹਾ ਇਤਿਹਾਸਕ ਸਥਾਨ ਸ੍ਰੀ ਗੋਇੰਦਵਾਲ ਸਾਹਿਬ (Tarn Taran District Historic Site Sri Goindwal Sahib) ਵਿਖੇ ਪੰਜਾਬ ਕੈਬਨਿਟ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਦੇ ਨਾਲ ਹਲਕਾ ਵਿਧਾਇਕ ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ ਵੀ ਮੌਜੂਦ ਸਨ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਤਰਨਤਾਰਨ, ਨਾਇਬ ਤਹਿਸੀਲਦਾਰ ਅਜੈ ਕੁਮਾਰ, ਡੀ.ਐਸ.ਪੀ ਗੋਇੰਦਵਾਲ ਸਾਹਿਬ ਦੇ ਪ੍ਰੀਤਇੰਦਰ ਸਿੰਘ ਵੀ ਸ਼ਾਮਿਲ ਸਨ।
ਪੰਜਾਬ ਕੈਬਨਿਟ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਹੋਸਟਲ 3 ਕਰੋੜ ਦੀ ਲਾਗਤ ਨਾਲ ਬਣਿਆ ਹੈ। ਉਹਨਾਂ ਕਿਹਾ ਕਿ ਇਹ ਹਲਕਾ ਵਿਧਾਇਕ ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ ਦੇ ਉਪਰਾਲੇ ਨਾਲ ਬਣਿਆ ਹੈ।
ਉਹਨਾਂ ਕਿਹਾ ਕਿ ਅਸੀਂ 14 ਕਰੋੜ ਇਸ ਇਲਾਕੇ ਨੂੰ ਹਸਪਤਾਲ ਬਣਾਉਣ ਲਈ ਦੇ ਰਹੇ ਹਾਂ। ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਚਾਰ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਡੇ ਬੱਚਿਆਂ ਨੂੰ ਹੁਣ ਡਾਕਟਰ ਬਣ ਲਈ ਬਾਹਰ ਦਾ ਮੂੰਹ ਨਹੀਂ ਦੇਖਣਾ ਪਵੇਗਾ।
ਇਹ ਵੀ ਪੜ੍ਹੋ:ਕੰਗਨਾ ਖਿਲਾਫ਼ ਮਨਜਿੰਦਰ ਸਿਰਸਾ ਨੇ ਲਿਖਿਆ ਰਾਸ਼ਟਰਪਤੀ ਨੂੰ ਪੱਤਰ