ਤਰਨਤਾਰਨ: ਪੱਟੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 11 ਗੁਰੂ ਨਾਨਕ ਕਾਲੋਨੀ ਦਾ ਰਹਿਣ ਵਾਲਾ ਕੁਲਸ਼ਿੰਦਰ ਸਿੰਘ ਜਿਸਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਨਾਲ ਹੋ ਗਈ । ਨੌਜਵਾਨ ਦੀ ਮ੍ਰਿਤਕ ਦੇਹ ਵਾਰਸਾਂ ਨੂੰ ਪੱਟੀ ਦਾਣਾ ਮੰਡੀ ਨਜਦੀਕ ਪਈ ਮਿਲੀ ਹੈ। ਇਸ ਮੌਕੇ ਮ੍ਰਿਤਕ ਦੇ ਪਿਤਾ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਨਸ਼ਾ ਕਰਦਾ ਸੀ ਅਤੇ ਪਿਛਲੇ 2 ਮਹੀਨੇ ਤੋਂ ਉਸਨੇ ਨਸ਼ਾ ਛੱਡਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਅੱਜ ਉਸਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਹੈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸਦੀ ਉਮਰ 40 ਸਾਲ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਮਨਪ੍ਰੀਤ ਕੌਰ ਅਤੇ ਇੱਕ ਲੜਕਾ, ਇਕ ਲੜਕੀ ਛੱਡ ਗਿਆ ਹੈ। ਇਸ ਮੌਕੇ ਇਕੱਤਰ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵਿਕਣ ਨਾਲ ਹੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹ ਨਹੀਂ ਦਿਖ ਰਿਹਾ।
ਓਧਰ ਮੌਕੇ ‘ਤੇ ਪੁੱਜੇ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਪੱਟੀ ਦੇ ਹਸਪਤਾਲ ਭੇਜਿਆ ਜਾ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਨਸ਼ੇ ਦਾ ਟੀਕਾ ਉਸਦੇ ਕੋਲ ਪਿਆ ਹੈ ਜਿਸਦੇ ਲੱਗਣ ਨਾਲ ਮੌਤ ਹੋਈ ਹੈ ਤਾਂ ਉਨ੍ਹਾਂ ਕਿਹਾ ਕੋਈ ਨਹੀਂ ਜੋ ਵੀ ਰਿਪੋਰਟ ਆਵੇਗੀ ਕਾਰਵਾਈ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:ਮਹਿੰਗਾਈ ਤੋਂ ਅੱਕੀਆਂ ਔਤਰਾਂ ਨੇ ਪਾਈਆਂ ਕੇਂਦਰ ਨੂੰ ਲਾਹਣਤਾਂ