ਤਰਨਤਾਰਨ: ਅੱਜ ਪੂਰੇ ਭਾਰਤ 'ਚ ਮਹਿਲਾ ਦਿਵਸ ਬੜੇ ਸਨਮਾਨ ਨਾਲ ਮਨਾਇਆ ਜਾ ਰਿਹਾ। ਇਸੇ ਤਰ੍ਹਾਂ ਤਰਨ ਤਾਰਨ ਵਿਖੇ ਕਾਂਗਰਸ ਭਵਨ ਚ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਮਹਿਲਾ ਪ੍ਰਧਾਨ ਅਨੀਤਾ ਵਰਮਾ ਦੀ ਅਗਵਾਈ ਹੇਠ ਮਹਿਲਾ ਦਿਵਸ ਨੂੰ ਲੈ ਕੇ ਵਿਸ਼ੇਸ਼ ਪ੍ਰੋਗਰਾਮ ਦੇ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਵਿਸ਼ੇਸ਼ ਤੌਰ 'ਤੇ ਪਹੁੰਚੇ।
ਇਸ ਮੌਕੇ ਇੱਕਤਰ ਹੋਈਆਂ ਮਹਿਲਾਵਾਂ ਨੂੰ ਅਨੀਤਾ ਵਰਮਾ ਨੇ ਮਹਿਲਾਵਾ ਦੀ ਕਾਬਲੀਅਤ ਤੇ ਉਨ੍ਹਾਂ ਦੀਆ ਸ਼ਕਤੀਆਂ ਬਾਰੇ ਜਾਗਰੂਕ ਕਰਵਾਇਆ। ਇਸਦੇ ਨਾਲ ਹੀ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਕਿਹਾ ਕਿ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਮਹਿਲਾ ਕਾਂਗਰਸ ਵੱਲੋਂ ਮਹਿਲਾਵਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ।
ਇਸ ਮੌਕੇ ਅਨੀਤਾ ਵਰਮਾ ਨੇ ਬੜੇ ਵਿਸਥਾਰ ਨਾਲ ਦਸਿਆ ਕਿ ਕਿਸ ਤਰ੍ਹਾਂ ਮਹਿਲਾਵਾਂ ਨੂੰ ਸਮਾਜ ਵਿੱਚ ਰਹਿਣ ਲਈ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਨੀਤਾ ਵਰਮਾ ਨੇ ਕਿਹਾ ਕਿ ਸਾਨੂੰ ਹਰ ਸਮੇਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੋਈ ਵੀ ਮਹਿਲਾ ਕਿਸੇ ਵੀ ਮੁਸ਼ਕਿਲ ਵਿੱਚ ਹੋਵੇ, ਸਾਨੂੰ ਉਸਦਾ ਸਾਥ ਦੇਣਾ ਚਾਹੀਦਾ ਤੇ ਮਹਿਲਾ ਨੂੰ ਸਮਾਜ ਵਿੱਚ ਕਿਵੇ ਬੁਰਾਈਆਂ ਦੇ ਨਾਲ ਲੜਣਾ ਇਸਦੇ ਲਈ ਜਾਗਰੂਕ ਹੋਣਾ ਚਾਹੀਦਾ। ਇਸ ਮੌਕੇ ਆਸ਼ਾ ਵਰਕਰਜ਼ ਮਹਿਲਾਵਾਂ ਨੂੰ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਤੇ ਮਹਿਲਾ ਪ੍ਰਧਾਨ ਅਨੀਤਾ ਵਰਮਾ ਨੇ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ: ਮੋਦੀ ਸਰਕਾਰ ਨੂੰ ਜੜ੍ਹੋਂ ਪੁੱਟਣ ਲਈ ਕੇਜਰੀਵਾਲ ਦੀਆਂ ਜੜ੍ਹਾਂ ਮਜ਼ਬੂਤ ਕਰਨਾ ਜ਼ਰੂਰੀ: ਭਗਵੰਤ ਮਾਨ