ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਦਰਾਜਕੇ ਵਿਖੇ ਇਕ ਤਰਸਯੋਗ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਨੌਜਵਾਨ ਜੋ ਕਿ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਹੋਇਆ ਸੀ ਤੇ ਵਾਪਸ ਸਾਈਕਲ 'ਤੇ ਆਉਂਦੇ ਸਮੇਂ ਕਿਸੇ ਵਿਅਕਤੀ ਨੇ ਉਸ ਵਿੱਚ ਮੋਟਰਸਾਈਕਲ ਮਾਰ ਦਿੱਤਾ।
ਜਿਸ ਕਾਰਨ ਉਸ ਨੌਜਵਾਨ ਦੇ ਤਿੰਨਾਂ ਥਾਂਵਾਂ ਤੋਂ ਲੱਤ ਟੁੱਟ ਗਈ, ਜਿਸ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਭੇਜ ਦਿੱਤਾ, ਜਿੱਥੇ ਉਸ ਦਾ ਇਲਾਜ ਕਰਨ ਤੋਂ ਡਾਕਟਰਾਂ ਨੇ ਮਨ੍ਹਾ ਕਰ ਦਿੱਤਾ ਤੇ ਉਦੋਂ ਤੋਂ ਹੀ ਉਕਤ ਵਿਅਕਤੀ ਆਪਣੇ ਘਰ ਵਿੱਚ ਇਸ ਟੁੱਟੀ ਲੱਤ ਨਾਲ ਮੰਜੇ 'ਤੇ ਤੜਫ ਰਿਹਾ।
ਪੀੜਤ ਵਿਅਕਤੀ ਸੋਨਾ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਇਸ ਦੌਰਾਨ ਕਿਸੇ ਵਿਅਕਤੀ ਨੇ ਉਸ ਦੇ ਵਿੱਚ ਮੋਟਰਸਾਈਕਲ ਮਾਰ ਦਿੱਤਾ। ਜਿਸ ਕਾਰਨ ਉਸਦੀ ਖੱਬੀ ਲੱਤ ਤਿੰਨਾਂ ਥਾਵਾਂ ਤੋਂ ਟੁੱਟ ਗਈ, ਪਰ ਪੈਸਾ ਨਾ ਹੋਣ ਕਾਰਨ ਉਹ ਆਪਣੀ ਲੱਤ ਦਾ ਇਲਾਜ ਨਹੀਂ ਕਰਵਾ ਸਕਿਆ।
ਉਸ ਨੇ ਕਿਹਾ ਕਿ ਉਸ ਨੇ ਇਸੇ ਤਰ੍ਹਾਂ ਟੁੱਟੀ ਲੱਤ ਨੂੰ ਪੱਟੀਆਂ ਨਾਲ ਬੰਨ੍ਹ ਕੇ ਘਰ ਵਿੱਚ ਰਾਤ ਦਿਨ ਭੀੜ ਨਾਲ ਤੜਫ਼ ਰਿਹਾ ਹੈ, ਪੀੜਤ ਵਿਅਕਤੀ ਨੇ ਲੋਕਾਂ ਤੋਂ ਮਦਦ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਉਸ ਦੀ ਲੱਤ ਦਾ ਇਲਾਜ ਕਰਵਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਲਈ 2 ਵਕਤ ਦੀ ਰੋਟੀ ਕਮਾ ਸਕੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਸੋਨਾ ਸਿੰਘ ਦੀ ਪਤਨੀ ਪਲਕ ਨੇ ਦੱਸਿਆ ਕਿ ਉਸਦੇ ਪਤੀ ਦੀ ਲੱਤ ਟੁੱਟਣ ਕਾਰਨ ਉਸ ਦੇ ਘਰ ਦੀ ਹਾਲਤ ਵੀ ਬੜੀ ਮਾੜੀ ਹੋ ਚੁੱਕੀ ਹੈ, ਕਿਉਂਕਿ ਘਰ ਵਿੱਚ ਉਸ ਦਾ ਪਤੀ ਇਕੱਲਾ ਕਮਾਉਣ ਵਾਲਾ ਹੈ। ਉਸ ਨੇ ਕਿਹਾ ਕਿ ਉਸ ਦੇ ਇਸ ਤਰ੍ਹਾਂ ਮੰਜੇ 'ਤੇ ਪੈ ਜਾਣ ਕਾਰਨ ਉਸ ਘਰ ਵਿੱਚ ਰੋਟੀ ਤੱਕ ਪੱਕਣੀ ਬੰਦ ਹੋ ਚੁੱਕੀ ਹੈ। ਪੀੜਤ ਔਰਤ ਤੇ ਪੀੜਤ ਵਿਅਕਤੀ ਨੇ ਸਮਾਜ ਸੇਵੀਆਂ ਤੋਂ ਗੁਹਾਰ ਲਾਈ ਹੈ ਕਿ ਇਹ ਉਸ ਦਾ ਇਲਾਜ ਕਰਵਾ ਦਿੱਤਾ ਜਾਵੇ, ਉਸ ਨੂੰ ਹੋਰ ਕੁਝ ਨਹੀਂ ਚਾਹੀਦਾ ਹੈ।
ਇਹ ਵੀ ਪੜੋ:- ਡਿਊਟੀ ਦੌਰਾਨ ਆਰਾਮ ਫਰਮਾਉਂਦੇ ਨਜ਼ਰ ਆਏ ਕਲਰਕ, ਦੇਖੋ ਵੀਡੀਓ