ਤਰਨਤਾਰਨ: ਗ਼ਰੀਬ ਕਿਸਾਨ (poor farmer) ਦੇ ਖੇਤਾਂ ਵਿੱਚ ਖੜ੍ਹੀ ਬਾਸਮਤੀ ਦੀ ਫ਼ਸਲ (Basmati crop) ਨੂੰ ਪਿੰਡ ਦੇ ਵਿਅਕਤੀ ਨੇ ਰੰਜਿਸ਼ ਰੱਖ ਕੇ 2 ਏਕੜ ਫ਼ਸਲ ਨੂੰ ਰਾਊਂਡ ਅੱਪ ਦਾ ਸਪਰੇਅ ਕੀਤਾ ਹੈ। ਜਿਸ ਕਰਕੇ ਗ਼ਰੀਬ ਕਿਸਾਨ ਦੀ ਸਾਰੀ ਫ਼ਸਲ ਖ਼ਰਾਬ ਹੋ ਗਈ ਹੈ। ਮਾਮਲਾ ਪੱਟੀ ਤੋਂ ਥੋੜ੍ਹੀ ਹੀ ਦੂਰ ਪੈਂਦੇ ਪਿੰਡ ਮਰਹਾਣਾ (Village Marhana) ਦਾ ਹੈ। ਜਿੱਥੇ ਦੇ ਗੁਰਪ੍ਰਤਾਮ ਸਿੰਘ ਨਾਮ ਦੇ ਇੱਕ ਗ਼ਰੀਬ ਕਿਸਾਨ (poor farmer) ਦੀ ਫ਼ਸਲ ਖ਼ਰਾਬ ਕੀਤੀ ਗਈ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨ ਗੁਰਪ੍ਰਤਾਪ ਸਿੰਘ (Farmer Gurpratap Singh) ਨੇ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਵੀ ਕਈ ਵਾਰ ਉਸ ਦੀ ਇਸੇ ਤਰ੍ਹਾਂ ਫ਼ਸਲ ਖ਼ਰਾਬ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਮੁਲਜ਼ਮਾਂ ਦੀ ਇਸ ਹਰਕਤ ਬਾਰੇ ਪੁਲਿਸ ਪ੍ਰਸ਼ਾਸਨ (Police Administration) ਅਤੇ ਪਿੰਡ ਦੀ ਪੰਚਾਇਤ (Village Panchayat) ਨੂੰ ਜਾਣੂ ਕਰਵਾ ਚੁੱਕੇ ਹਨ, ਪਰ ਫਿਰ ਵੀ ਮੁਲਜ਼ਮ ਆਪਣੀ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ।
ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਉਨ੍ਹਾਂ ਦਾ ਰਿਸ਼ਤੇਦਾਰਾ ਹੀ ਹੈ, ਜੋ ਉਨ੍ਹਾਂ ਨਾਲ ਕੁਝ ਰੰਜਿਸ਼ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਇਹ ਕੋਈ ਪਹਿਲੀ ਵਾਰਦਾਤ ਨਹੀਂ ਹੈ, ਸਗੋਂ ਉਹ ਪਹਿਲਾਂ ਵੀ ਕਈ ਵਾਰ ਇਸੇ ਤਰ੍ਹਾਂ ਉਨ੍ਹਾਂ ਦੀ ਫਸਲ ਨੂੰ ਖ਼ਰਾਬ ਕਰ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਉਸ ਵਿਅਕਤੀ ਨੇ ਉਨ੍ਹਾਂ ਦੀ ਬੀਜੀ ਹੋਈ ਫਸਲ ਇਸੇ ਤਰ੍ਹਾਂ ਹੀ ਰਾਊਂਡਅਪ (Roundup) ਦਵਾਈ ਪਾ ਕੇ ਖ਼ਰਾਬ ਕਰ ਦਿੱਤੀ ਸੀ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਇਤਲਾਹ ਉਨ੍ਹਾਂ ਵੱਲੋਂ ਪੁਲਿਸ (Police) ਥਾਣੇ ਵਿਖੇ ਦਿੱਤੀ ਗਈ ਸੀ, ਪਰ ਉਕਤ ਵਿਅਕਤੀ ਆਪਣੀ ਉੱਚੀ ਪਹੁੰਚ ਰੱਖਦਾ ਸੀ, ਜਿਸ ਕਾਰਨ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਇਸ ਮੌਕੇ ਪੀੜਤ ਵਿਅਕਤੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Maan) ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦੀ ਬਾਂਹ ਫੜਨ। ਉਨ੍ਹਾਂ ਕਿਹਾ ਕਿ ਹੁਣ ਨਾ ਤਾਂ ਉਸ ਦੀ ਪੁਲਿਸ (Police) ਸੁਣ ਰਹੀ ਹੈ ਅਤੇ ਨਾ ਹੀ ਕੋਈ ਹੋ ਉੱਚ ਅਧਿਕਾਰੀ ਉਸ ਦੀ ਸੁਣ ਰਿਹਾ ਹੈ। ਪੀੜਤ ਨੇ ਇਨਸਾਫ਼ ਦੀ ਮੰਗ ਕਰਦਿਆ ਕਿਹਾ ਕਿ ਮੁਲਜ਼ਮ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: CM ਭਗਵੰਤ ਮਾਨ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਲਿਆ ਵੱਡਾ ਫੈਸਲਾ !