ਤਰਨਤਾਰਨ: ਪੁਲਿਸ ਵੱਲੋਂ ਬੀਤੇ ਦਿਨੀ ਹੋਏ ਐੱਨ.ਆਰ.ਆਈ. ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਐੱਸ.ਐੱਸ.ਪੀ. ਰਣਜੀਤ ਸਿੰਘ ਢਿੱਲੋਂ (SSP Ranjit Singh Dhillon) ਨੇ ਦੱਸਿਆ ਕਿ ਉਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਇੱਕ ਮੁਲਜ਼ਮ ਹਾਲੇ ਵੀ ਪੁਲਿਸ ਦੀ ਗਿਰਫ ਤੋਂ ਬਾਹਰ ਹੈ, ਪਰ ਉਨ੍ਹਾਂ ਵੱਲੋਂ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਪੁਲਿਸ ਵੱਲੋਂ ਟੈਕਨੀਕਲ ਸਰਵੀਲੈਂਸ ਅਤੇ ਖੂਫੀਆਂ ਸੋਰਸ (Technical Surveillance and Intelligence Sources) ਰਾਹੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ, ਕਿ ਪੁਲਿਸ ਨੂੰ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ, ਕਿ ਨੇੜੇ ਗਗਨ ਸਵੀਟਸ ਤਰਨਤਾਰਨ ਲਾਗੇ ਐੱਨ.ਆਰ.ਆਈ. ਨੌਜਵਾਨ (NRI Young) ਜਤਿੰਦਰਪਾਲ ਸਿੰਘ ਦਾ ਗੋਲੀ ਮਾਰ ਕੇ ਕਤਲ ਕਰਨ ਵਾਲੇ ਮਨਜਿੰਦਰ ਸਿੰਘ ਉਰਫ ਮਨੀ ਵਾਸੀ ਨੇੜੇ ਸੈਂਟ ਫਰਾਂਸਿਸ ਸਕੂਲ ਜੋਧਪੁਰ ਅਤੇ ਲਖਵਿੰਦਰ ਕੌਰ ਉਰਫ ਨਿੱਕੀ ਵਾਸੀ ਨਿਊ ਦੀਪ ਐਵੀਨਿਊ ਸ਼ਾਮਲ ਹਨ ਅਤੇ ਇਹ ਗ੍ਰਿਫ਼ਤਾਰੀ ਤੋਂ ਡਰਦੇ ਹੋਏ ਲੁੱਕ-ਛਿਪ ਕੇ ਇਸ ਸਮੇਂ ਪੈਦਲ ਹੀ ਲਿੰਕ ਰੋਡ ਪਿੰਡ ਵਲੀਪੁਰ ਨੂੰ ਜਾ ਰਹੇ ਹਨ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਜਤਿੰਦਰਪਾਲ ਸਿੰਘ ਦਾ ਗੋਲੀਆਂ ਮਰਵਾ ਕੇ ਕਤਲ ਕਰਵਾਇਆ ਹੈ। ਐੱਸ.ਐੱਸ.ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਐੱਸ.ਆਈ ਬਲਜੀਤ ਕੌਰ ਸਮੇਤ ਪੁਲਿਸ ਪਾਰਟੀ (Police party) ਨੇ ਗਗਨ ਸਵੀਟਸ ਤਰਨ ਤਾਰਨ ਲਾਗੇ ਐੱਨ.ਆਰ.ਆਈ. ਨੌਜਵਾਨ ਜਤਿੰਦਰਪਾਲ ਸਿੰਘ ਦੇ ਕਤਲ ਨੂੰ ਟਰੇਸ ਕੀਤਾ ਗਿਆ ਹੈ। ਇਹ ਕਿ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਸੁਹਾਵਾ ਨੇ ਆਪਣਾ ਬਿਆਨ ਦਰਜ਼ ਕਰਵਾਇਆ ਕਿ ਉਸ ਦਾ ਭਰਾ ਜਤਿੰਦਰਪਾਲ ਸਿੰਘ ਜੋ ਕਿ ਕਨੈਡਾ ਵਿੱਚ ਰਹਿ ਰਿਹਾ ਸੀ ਅਤੇ ਮਿਤੀ 15.04.2022 ਨੂੰ ਪੰਜਾਬ ਆਇਆ ਸੀ ਅਤੇ ਮਿਤੀ 24-04-2022 ਨੂੰ ਆਪਣੀ ਗੱਡੀ ਆਪਣੇ ਦੋਸਤਾ ਨਾਲ ਘੁੰਮਣ ਫਿਰਨ ਲਈ ਤਰਨ ਤਾਰਨ ਸ਼ਹਿਰ ਆਇਆ ਹੋਇਆ ਸੀ, ਤਾਂ ਉੱਥੇ ਰਾਤ ਕਰੀਬ 11 ਵਜੇ ਉਸ ਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ: LIVE UPDATES : ਮੁਹਾਲੀ ਧਮਾਕੇ ਨੂੰ ਲੈ ਕੇ ਡੀਜੀਪੀ ਨੇ ਕਿਹਾ- ਮਾਮਲੇ ਨੂੰ ਲੈ ਕੇ ਸਾਡੇ ਕੋਲ ਵੱਡੀ ਲੀਡ