ETV Bharat / state

ਅੱਜ ਸੰਸਦ 'ਚ ਪੇਸ਼ ਹੋਵੇਗਾ ਦੇਸ਼ ਦਾ ਬਜਟ, ਜਾਣੋ ਕੀ ਹੋਵੇਗਾ ਵਿਕਾਸ ਦਾ ਪਲਾਨ?

author img

By

Published : Jul 5, 2019, 2:34 AM IST

Updated : Jul 5, 2019, 7:28 AM IST

ਅੱਜ ਸਵੇਰੇ 11 ਵਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੇਂਦਰ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਅੱਜ ਪੇਸ਼ ਕਰਨਗੇ। ਆਮ ਲੋਕਾਂ ਨੂੰ ਇਸ ਬਜਟ ਤੋਂ ਕਾਫ਼ੀ ਉਮੀਦ ਹੈ।

ਫ਼ਾਈਲ ਫ਼ੋਟੋ

ਨਵੀਂ ਦਿੱਲੀ: ਮੋਦੀ ਸਰਕਾਰ ਆਪਣੇ ਦੂਸਰੇ ਕਾਰਜਕਾਲ ਦਾ ਪਹਿਲਾ ਆਮ ਬਜਟ 2019-20 ਅਜ ਪੇਸ਼ ਕਰਣ ਜਾ ਰਹੀ ਹੈ। ਦੇਸ਼ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਬਜਟ ਪੇਸ਼ ਕਰਨਗੇ।

nirmala sitharaman
ਵਿੱਤ ਮੰਤਰੀ ਨਿਰਮਲਾ ਸੀਤਾਰਮਨ (File Photo)

ਸਵੇਰੇ 11 ਵਜੇ ਸੀਤਾਰਮਨ ਦਾ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਹੋਵੇਗਾ। ਆਮ ਲੋਕਾਂ ਨੂੰ ਇਸ ਬਜਟ ਤੋਂ ਕਾਫ਼ੀ ਆਸ ਹੈ। ਕਿਉਂਕਿ ਲੋਕਸਭਾ ਚੋਣਾਂ 'ਚ ਲੋਕਾਂ ਨੇ ਮੋਦੀ ਸਰਕਾਰ ਨੂੰ ਜਿੱਤਾ ਕੇ ਇੱਕ ਬਾਰ ਫ਼ਿਰ ਦੇਸ਼ ਦੀ ਸਤਾਂ ਉਨ੍ਹਾਂ ਦੇ ਹੱਥ ਦਿੱਤੀ ਹੈ।

ਸਰਕਾਰ ਦੇ ਲਈ ਮੁੱਖ ਚੁਣੌਤੀਆਂ
ਬੇਰੁਜ਼ਗਾਰੀ, ਸਿੱਖਿਆ, ਆਰਥਿਕ ਵਿਵਸਥਾ, ਜੀਡੀਪੀ, ਜੀਐੱਸਟੀ 'ਤੇ ਹੋਰ ਕਈ ਮੁੱਖ ਮੁੱਦੇ ਸਰਕਾਰ ਦੇ ਲਈ ਚੁਣੌਤੀ ਸਾਬਤ ਹੋਣਗੇ। ਬਜਟ ਤੋਂ ਇਕ ਦਿਨ ਪਹਿਲਾ ਰਾਜਸਭਾ 'ਚ ਨਿਰਮਲਾ ਸੀਤਾਰਮਨ ਨੇ ਆਰਥਿਕ ਸਰਵੇਖਣ ਪੇਸ਼ ਕੀਤਾ ਸੀ। ਨਿਰਮਲਾ ਸੀਤਾਰਮਨ ਨੇ ਰਾਜਸਭਾ 'ਚ ਆਰਥਿਕ ਸਰਵੇਖਣ ਪੇਸ਼ ਕਰਦੇ ਹੋਏ 2019-20 ਵਿੱਚ ਵਿਕਾਸ ਦਰ 'ਚ ਤੇਜੀ ਆਉਣ ਅਤੇ ਇਸ ਦੇ 7 ਫ਼ੀਸਦੀ ਰਹਿਣ ਦਾ ਅਨੁਮਾਨ ਜਤਾਇਆ ਸੀ। ਤੁਹਾਨੂੰ ਦੱਸ ਦਈਏ ਕਿ ਪਿਛਲੇ ਵਿੱਤੀ ਸਾਲ 2018-19 'ਚ ਜੀ.ਡੀ.ਪੀ. ਵਿਕਾਸ ਦਰ ਪੰਜ ਸਾਲ ਦੇ ਘੱਟ ਪੱਧਰ 6.8 ਫ਼ੀਸਦੀ ਰਹੀ ਸੀ।

nirmala sitharaman
ਆਪਣੀ ਟੀਮ ਦੇ ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ (File Photo)

ਇਨ੍ਹਾਂ ਖੇਤਰਾਂ 'ਤੇ ਸਰਕਾਰ ਦਾ ਰਹਿ ਸਕਦਾ ਹੈ ਧਿਆਨ

  • ਬਜਟ ਵਿੱਚ ਫਿਸਕਲ ਘਾਟੇ ਨੂੰ ਕਾਬੂ ਰੱਖਣ ਦੇ ਨਾਲ-ਨਾਲ ਵਿੱਤੀ ਵਾਧਾ ਅਤੇ ਰੁਜ਼ਗਾਰ ਵਧਾਉਣ 'ਤੇ ਵੀ ਜ਼ੋਰ ਦਿੱਤਾ ਜਾ ਸਕਦਾ ਹੈ।
  • ਕਿਸਾਨਾਂ ਨੂੰ ਪੈਨਸ਼ਨ ਦੇਣ ਦਾ ਵਾਅਦਾ ਭਾਜਪਾ ਨੇ ਲੋਕ ਸਭਾ ਚੋਣਾਂ ਵੇਲੇ ਕੀਤਾ ਸੀ, ਜਿਸ ਨੂੰ ਲੈ ਕੇ ਕਿਸਾਨਾਂ ਦੀ ਨਿਗਾਹਾਂ ਇਸ ਬਜਟ 'ਤੇ ਟਿਕੀਆਂ ਹਨ। ਕਿਸਾਨਾਂ ਦੀ ਆਮਦਨ ਦੁਗਣੀ ਕਰਨ 'ਤੇ ਵੀ ਜ਼ੋਰ ਹੋਵੇਗਾ।
    nirmala sitharaman
    ਵਿੱਤ ਮੰਤਰੀ ਨਿਰਮਲਾ ਸੀਤਾਰਮਨ (File Photo)
  • ਬਜਟ ਵਿੱਚ SC,ST ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਵੱਲੋਂ ਸ਼ੁਰੂ ਕੀਤੇ ਉਦਯੋਗਾਂ ਨੂੰ ਮਦਦ ਦੇਣ ਲਈ ਵੀ ਤਜਵੀਜ਼ ਹੋ ਸਕਦੀ ਹੈ। ਆਮ ਚੋਣਾਂ ਵੇਲੇ ਚੋਣ ਮਨੋਰਥ ਪੱਤਰ ਵਿੱਚ ਭਾਜਪਾ ਨੇ ਇਹ ਵਾਅਦਾ ਕੀਤਾ ਸੀ।
  • ਸਰਕਾਰ ਨੇ ਰਜਿਸਟਰਡ ਛੋਟੇ ਕਾਰੋਬਾਰੀਆਂ ਨੂੰ 10 ਲੱਖ ਰੁਪਏ ਦਾ ਦੁਰਘਟਨਾ ਬੀਮਾ ਅਤੇ ਵਪਾਰੀ ਕਰੈਡਿਟ ਕਾਰਡ ਦੇਣ ਦਾ ਵਾਅਦਾ ਕੀਤਾ ਸੀ।
  • ਸਰਕਾਰ ਨੂੰ ਇੱਕ ਪਾਸੇ ਆਰਥਿਕ ਸਥਿਤੀ ਨੂੰ ਮਜ਼ਬੂਤ ​​ਕਰਨ ਦੀ ਜ਼ਰੂਰਤ ਹੈ ਉਧਰ, ਦੂਜੇ ਪਾਸੇ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ 'ਤੇ ਵੀ ਜ਼ੋਰ ਦੇਣਾ ਪਵੇਗਾ।

Intro:Body:

jd

Conclusion:
Last Updated : Jul 5, 2019, 7:28 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.