ਸ੍ਰੀ ਮੁਕਤਸਰ ਸਾਹਿਬ: ਅੱਜ ਕੱਲ੍ਹ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਰਿਸ਼ਤਿਆਂ 'ਚ ਆਪਸੀ ਪਿਆਰ ਨਹੀਂ ਰਿਹਾ। ਮਹਿਜ਼ ਜ਼ਮੀਨ ਖਾਤਰ ਲੋਕ ਭੈਣ ਭਰਾ ਤੇ ਮਾਪਿਆਂ ਦੇ ਦੁਸ਼ਮਣ ਬਣ ਰਹੇ ਹਨ। ਹਲਕਾ ਗਿੱਦੜਬਾਹਾ (Giddarbaha) ਦੇ ਪਿੰਡ ਕਰਾਈਵਾਲਾ ਵਿਖੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ ਪੁੱਤ ਕਪੁੱਤ ਬਣ ਗਿਆ ਤੇ ਜ਼ਮੀਨ ਲਈ ਬਜ਼ੁਰਗ ਮਾਂ ਤੇ ਭੈਣ ਨੂੰ ਘਰੋਂ ਬਾਹਰ ਕੱਢ (Son took out old mother and sister) ਦਿੱਤਾ।
ਪੁੱਤਰ ਵੱਲੋਂ ਘਰੋਂ ਬਾਹਰ ਕੱਢੇ ਜਾਣ ਮਗਰੋਂ ਮਾਂ ਤੇ ਧੀ ਦੋਵੇਂ ਗੁਰਦੁਆਰਾ ਸਾਹਿਬ ਵਿੱਚ ਸ਼ਰਨਾਰਥੀ ਵਜੋਂ ਰਹਿ ਰਹੀਆਂ ਹਨ। ਬਜ਼ੁਰਗ ਮਹਿਲਾ ਤੇ ਉਸ ਦੀ ਧੀ ਨੇ ਪੁੱਤਰ ਅਮਰੀਕ ਸਿੰਘ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦੇ ਤਿੰਨ ਬੱਚੇ ਹਨ। ਉਨ੍ਹਾਂ ਚੋਂ ਦੋ ਕੁੜੀਆਂ ਤੇ ਇੱਕ ਪੁੱਤਰ ਹੈ।
ਅੱਠ ਸਾਲ ਪਹਿਲਾਂ ਬਜ਼ੁਰਗ ਮਹਿਲਾ ਦੇ ਪਤੀ ਦੀ ਮੌਤ ਹੋ ਗਈ। ਉਨ੍ਹਾਂ ਕੋਲ ਕਰੀਬ 6 ਕਿੱਲੇ ਜ਼ਮੀਨ ਸੀ। ਪਤੀ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਨੇ ਪਰਿਵਾਰ ਤੋਂ ਵੱਖ ਹੋਣ ਦੀ ਗੱਲ ਆਖੀ। ਵੰਡ ਦੇ ਦੌਰਾਨ ਉਸ ਨੇ ਆਪਣੇ ਪੁੱਤਰ ਅਮਰੀਕ ਸਿੰਘ ਨੂੰ ਅੱਧੀ ਜ਼ਮੀਨ ਦੇ ਦਿੱਤੀ। ਅੱਧ ਕਰਨ ਦੇ ਬਾਵਜੂਦ ਉਸ ਦੇ ਪੁੱਤਰ ਉਸ ਦੀ ਜ਼ਮੀਨ 'ਤੇ ਕਬਜ਼ਾ (LAND DISPUTE) ਕਰ ਲਿਆ, ਅਤੇ ਉਸ ਦੀ ਇੱਕ ਤਲਾਕਸ਼ੁਦਾ ਤੇ ਬਿਮਾਰ ਧੀ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ।
ਪੀੜਤ ਭੈਣ ਨੇ ਦੱਸਿਆ ਕਿ ਉਸ ਦਾ ਕੁੱਝ ਸਮੇਂ ਪਹਿਲਾਂ ਹੀ ਤਲਾਕ ਹੋਇਆ ਸੀ। ਤਲਾਕ ਦੇ ਦੌਰਾਨ ਉਸ ਨੂੰ 4 ਲੱਖ ਰੁਪਏ ਮਿਲੇ ਸੀ। ਪੀੜਤਾ ਨੇ ਦੱਸਿਆ ਕਿ ਉਸ ਦੇ ਭਰਾ ਨੇ ਤਲਾਕ 'ਚ ਮਿਲੇ ਪੈਸੇ ਲੈ ਲਏ ਤੇ ਕੁੱਟਮਾਰ ਕਰਕੇ ਮਾਂ ਨਾਲ ਉਸ ਨੂੰ ਘਰੋਂ ਕੱਢ ਦਿੱਤਾ। ਬੀਤੇ ਕਈ ਦਿਨਾਂ ਤੋਂ ਉਹ ਗੁਰਦੁਆਰਾ ਸਾਹਿਬ ਵਿੱਚ ਰਹਿ ਰਹੀਆਂ ਹਨ। ਪੀੜਤ ਔਰਤਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਘਰ 'ਚ ਕੰਧ ਕਰ ਉਨ੍ਹਾਂ ਦੇ ਰਹਿਣ ਲਈ ਵੱਖਰਾ ਪ੍ਰਬੰਧ ਅਤੇ ਬਜ਼ੁਰਗ ਮਾਤਾ ਦੇ ਹਿੱਸੇ ਦੀ ਜ਼ਮੀਨ ਵਾਪਸ ਦਵਾਉਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਦੋਂ ਬਜ਼ੁਰਗ ਮਹਿਲਾ ਦੇ ਪੁੱਤਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ 'ਤੇ ਲੱਗੇ ਸਾਰੇ ਹੀ ਦੋਸ਼ ਝੂਠੇ ਤੇ ਬੇਬੁਨੀਆਦ ਹਨ। ਉਸ ਨੇ ਦੋਹਾਂ ਨੂੰ ਘਰੋਂ ਬਾਹਰ ਕੱਢਣ ਦੀ ਗੱਲ ਤੋਂ ਵੀ ਇਨਕਾਰ ਕੀਤਾ ਤੇ ਕਿਹਾ ਕਿ ਮੈਨੂੰ ਇਸ ਸਬੰਧੀ ਸਬੂਤ ਵਿਖਾਏ ਜਾਣ। ਹਲਾਂਕਿ ਇਸ ਮਾਮਲੇ 'ਚ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਪੁਲਿਸ ਕਾਰਵਾਈ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਗਹਿਣੇ ਖਰੀਦਣ ਆਏ ਪਤੀ ਪਤਨੀ ਨੇ ਲੁੱਟੀ ਸੁਨਿਆਰ ਦੀ ਦੁਕਾਨ, ਘਟਨਾ ਸੀਸੀਟੀਵੀ ਵਿੱਚ ਕੈਦ