ਸ੍ਰੀ ਮੁਕਤਸਰ ਸਾਹਿਬ: ਸੋਮਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ ਕੰਪਲੈਕਸ ਦੇ ਦਫ਼ਤਰ ਦੇ ਬਾਹਰ ਆਲ ਪੰਜਾਬ ਸੁਪਰਵਾਈਜ਼ਰ ਐਸੋਸੀਏਸ਼ਨ ਸਾਂਝਾ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਨ੍ਹਾਂ ਦਾ ਕਹਿਣਾ ਸੀ, ਕਿ ਜੋ ਪੇ ਕਮਿਸ਼ਨ ਦੀ ਰਿਪੋਰਟ ਸਰਕਾਰ ਵੱਲੋਂ ਲਾਗੂ ਕੀਤੀਆਂ ਹਨ।
ਉਹ ਸਾਨੂੰ ਰਾਸ ਨਹੀਂ ਆਇਆ ਹੈ। ਸਾਡੇ ਲੋਕਾਂ ਦਾ ਗ੍ਰੇਡ ਵਧਿਆ ਹੈ। ਪਰ ਸਾਡਾ ਇਸ ਵਾਰ ਘਟਿਆ ਹੈ। ਸਾਡੇ ਨਾਲ ਹਰ ਵਾਰੀ ਇਸ ਤਰ੍ਹਾਂ ਹੀ ਹੁੰਦਾ ਹੈ। ਜੋ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ। ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ:- Corona Virus: ਪੰਜਾਬ ’ਚ ਐਂਟਰੀ ਤੋਂ ਪਹਿਲਾਂ ਪੜੋ ਇਹ ਖ਼ਬਰ