ਸ੍ਰੀ ਮੁਕਤਸਰ ਸਾਹਿਬ: ਸਾਹਿਤਕ ਸੱਥ ਵੱਲੋਂ ਦੂਜੇ ਸਾਲਾਨਾ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪੁਲਿਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਅਗਵਾਈ ਵਿੱਚ ਕਹਾਣੀਕਾਰ ਗੁਰਸੇਵਕ ਪ੍ਰੀਤ ਦੀ ਕਹਾਣੀ "ਗੂਠਾ" ਦੀ ਨਾਟਕੀ ਪੇਸ਼ਕਸ਼ ਕੀਤੀ ਗਈ। ਇਹ ਪ੍ਰੋਗਰਾਮ ਜ਼ਿਲ੍ਹਾ ਰੈਡ ਕਰਾਸ ਦੇ ਭਾਈ ਮਹਾਂ ਸਿੰਘ ਆਡੀਟੋਰਿਅਮ ਵਿਖੇ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ: ਖ਼ਾਨ ਦੇ ਬਿਆਨ ਨੂੰ ਪਾਕਿ ਫ਼ੌਜ ਨੇ ਪਲਟਿਆ, ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ ਹੋਵੇਗਾ ਜ਼ਰੂਰੀ
ਇਸ ਮੌਕੇ ਪੁਲਿਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸਾਹਿਤਕ ਸੱਥ ਵੱਲੋਂ ਕੀਤੇ ਨਾਟਕ ਉੱਤੇ ਤਸੱਲੀ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੇ ਯਤਨਾਂ ਦੀ ਸਮਾਜ ਅਤੇ ਸਾਹਿਤ ਨੂੰ ਬਹੁਤ ਲੋੜ ਹੈ। ਨਾਟਕ "ਗੂਠਾ" ਦੀ ਕਹਾਣੀ ਬਾਰੇ ਪ੍ਰਤੀਕਰਮ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ 1857 ਦੇ ਗ਼ਦਰ ਦੌਰ 'ਚ ਦੇਸ਼ਭਗਤਾਂ ਨੂੰ ਸ਼ਰੇਆਮ ਫਾਹੇ ਲਾ ਕੇ ਦਰੱਖਤਾਂ ਨਾਲ ਟੰਗ ਦਿੱਤਾ ਜਾਂਦਾ ਸੀ ਤੇ ਦੁੱਖ ਦੀ ਗੱਲ ਹੈ ਕਿ ਅੱਜ ਲਾਸ਼ਾਂ ਦਰੱਖਤਾਂ ਨਾਲ ਲਟਕ ਰਹੀਆਂ ਹਨ ਪਰ ਉਨ੍ਹਾਂ ਬਾਰੇ ਕੋਈ ਚਰਚਾ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਮੰਚ ਵੱਲੋਂ ਇਹ ਨਾਟਕ ਪੰਜਾਬ ਭਰ ਵਿਖੇ ਵਿਖਾਏ ਜਾਣ ਦਾ ਉਪਰਾਲਾ ਵੀ ਕੀਤਾ ਜਾਵੇਗਾ।