ਮੁਕਤਸਰ ਸਾਹਿਬ : ਸੁਰੱਖਿਅਤ ਭੋਜਨ ਉਦੇਸ਼ ਤਹਿਤ ਸ਼ਹਿਰ ਦੇ ਪ੍ਰਸ਼ਾਸਨ ਵਲੋਂ ਹਲਵਾਈਆਂ ਨੂੰ ਇੱਕ ਵਰਕਸ਼ਾਪ ਲਾ ਕੇ ਟ੍ਰੇਨਿੰਗ ਦਿੱਤੀ ਗਈ।
ਹਲਵਾਈਆਂ ਲਈ ਲਗਾਏ ਗਏ ਇਸ ਕੈਂਪ ਵਿੱਚ ਮੁਕਤਸਰ ਦੇ ਏ.ਡੀ.ਸੀ ਰਿਚਾ ਨੇ ਮੁੱਖ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਫ਼ੂਡ ਸੇਫ਼ਟੀ ਅਤੇ ਸਟੈਂਡਰਡ ਅਥਾਰਟੀ ਵਲੋਂ ਮਾਸਟਰ ਟ੍ਰੇਨਰ ਵੀ ਲਾਏ ਗਏ ਹਨ, ਜੋ ਰੇਹੜੀ ਵਾਲਿਆਂ ਅਤੇ ਹਲਵਾਈਆਂ ਨੂੰ ਸਾਫ਼-ਸੁਥਰਾ ਖਾਣਾ ਮੁਹੱਈਆ ਕਰਵਾਉਣ ਬਾਰੇ ਦੱਸਿਆ ਜਾਂਦਾ ਹੈ।
ਉਨ੍ਹਾਂ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਟ੍ਰੇਨਿੰਗ ਦੀ ਕੋਈ ਫ਼ੀਸ ਨਹੀਂ, ਸਗੋਂ ਬਿਨ੍ਹਾਂ ਫ਼ੀਸ ਦੇ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਆਲਾ-ਦੁਆਲਾ ਸਾਫ਼-ਸੁਥਰਾ ਅਤੇ ਲੋਕ ਤੰਦਰੁਸਤ ਰਹਿਣ। ਅਜਿਹਾ ਕਰਨ ਨਾਲ ਬਿਮਾਰੀਆਂ ਵੀ ਹੱਦ ਤੱਕ ਕੰਟਰੋਲ ਹੋ ਜਾਣਗੀਆਂ।