ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਵਿੱਚ ਨਹਿੰਗ ਸਿੰਘਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਘੀ ਦੇ ਮੇਲੇ ਉੱਤੇ ਮੁਹੱਲਾ ਕੱਢਿਆ। ਇਹ ਮੁਹੱਲਾ ਹਰ ਸਾਲ ਦੀ ਤਰ੍ਹਾਂ ਕੱਢਿਆ ਗਿਆ, ਜੋ ਕਿ ਨਹਿੰਗ ਸਿੰਘਾਂ ਦੀ ਛਾਉਣੀ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਟਿੱਬੀ ਸਾਹਿਬ ਨਾਲ ਬਣੇ ਗੁਰਦੁਆਰਾ ਖੂਹ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ।
ਇਹ ਵੀ ਪੜ੍ਹੋ: ਮੇਲਾ ਮਾਘੀ 'ਤੇ ਸ੍ਰੀ ਮੁਕਤਸਰ ਸਾਹਿਬ ਤੋਂ ਖ਼ਾਸ, ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦਾ ਇਤਿਹਾਸ
ਗੁਰਦੁਆਰਾ ਖੂਹ ਸਾਹਿਬ ਵਿਖੇ ਨਿਹੰਗ ਸਿੰਘਾਂ ਨੇ ਸੁੰਦਰ ਪੁਸ਼ਾਕਾਂ ਨਾਲ ਸਜਾਏ ਹੋਏ ਘੋੜਿਆਂ ਨਾਲ ਕਰਤਬ ਵਿਖਾ ਕੇ ਸੰਗਤ ਨੂੰ ਨਿਹਾਲ ਕੀਤਾ। ਤੁਹਾਨੂੰ ਦੱਸ ਦਈਏ, ਹਰ ਸਾਲ ਦੇਸ਼ ਭਰ ਤੋਂ ਸੰਗਤ ਮਾਘੀ ਮੇਲੇ ਮੌਕੇ ਘੋੜਿਆਂ ਦੀ ਦੌੜ ਵੇਖਣ ਲਈ ਦੂਰ-ਦੂਰ ਤੋਂ ਸ੍ਰੀ ਮੁਕਤਸਰਾ ਸਹਿਬ ਪੁੱਜਦੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਤਰਨਾ ਦਲ ਦੇ ਮੁਖੀ ਬਾਬਾ ਸੰਤ ਬਲਬੀਰ ਸਿੰਘ 96ਵੇਂ ਕਰੋੜੀ ਨੇ ਦੱਸਿਆ ਕਿ ਹਰ ਸਾਲ ਨਹਿੰਗ ਸਿੰਘ ਮਹੱਲਾ ਕੱਢ ਕੇ ਘੋੜਿਆਂ ਦੀ ਦੌੜ ਵਿਖਾਉਂਦੇ ਹਨ ਤੇ ਜੰਗੀ ਕਰਤਬ ਦਿਖਾ ਕੇ ਸੰਗਤ ਨੂੰ ਨਿਹਾਲ ਕੀਤਾ ਜਾਂਦਾ ਹੈ।