ਸ੍ਰੀ ਮੁਕਤਸਰ ਸਾਹਿਬ:ਟਰਾਂਸਪੋਰਟ ਵਿਭਾਗ ਵੱਲੋਂ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਿਖੇ ਵੱਡੀ ਕਾਰਵਾਈ ਕਰਦਿਆਂ ਛੇ ਨਿੱਜੀ ਕੰਪਨੀ ਦੀਆਂ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ। ਇਹ ਕਾਰਵਾਈ ਆਰਟੀਓ (RTO) ਫ਼ਰੀਦਕੋਟ ਪਰਮਦੀਪ ਸਿੰਘ ਵੱਲੋਂ ਕੀਤੀ ਗਈ। ਇਸ ਕਾਰਵਾਈ ਤਹਿਤ ਦੋ ਨਿਊ ਦੀਪ ਇਕ ਔਰਬਿਟ ਇਕ ਸਾਗਰ ਬੱਸ ਜਗ੍ਹਾ ਵੀ ਬਦਲ ਗਏ। ਹਰਗੋਬਿੰਦ ਟਰਾਂਸਪੋਰਟ ਅਤੇ ਫਤਿਹ ਟਰਾਂਸਪੋਰਟ ਦੀਆਂ ਬੱਸਾਂ ਬੰਦ ਕੀਤੀਆਂ ਹਨ। ਛੁੱਟੀ ਵਾਲੇ ਦਿਨ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਮੰਤਰੀ ਬਣਨ ਤੋਂ ਬਾਅਦ ਲਗਾਤਾਰ ਐਕਸ਼ਨ ਮੋਡ ਦੇ ਵਿਚ ਹਨ। ਮੰਤਰੀ ਬਣਦੇ ਸਾਰ ਹੀ ਪਹਿਲਾਂ ਆਮ ਲੋਕਾਂ ਨਾਲ ਬੱਸਾਂ ਵਿਚ ਸਫ਼ਰ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ ਕਿ ਜਿਹੜੀਆਂ ਬੱਸਾਂ ਅਣਲੀਗਲ ਹਨ ਉਨ੍ਹਾਂ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:ਸ਼ਰਾਰਤੀ ਅਨਸਰਾਂ ਨੇ ਮਸਜਿਦ 'ਚ ਲਾਈ ਅੱਗ, ਪਵਿੱਤਰ ਹਦੀਸਾਂ ਸੜ ਕੇ ਸੁਆਹ !