ETV Bharat / state

ਮਾਮੂਲੀ ਤਕਰਾਰ ਤੋਂ ਬਾਅਦ ਪਿਓ ਨੇ ਬੇਰਹਿਮੀ ਨਾਲ ਪੁੱਤ ਦਾ ਕੀਤਾ ਕਤਲ - killed his son in muktsar

ਮੁਕਤਸਰ ਦੇ ਅਗਮ ਨਗਰ ਵਿੱਚ ਇੱਕ ਪਿਤਾ ਵੱਲੋਂ ਆਪਣੇ ਹੀ ਪੁੱਤਰ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ।

ਕਤਲ
ਕਤਲ
author img

By

Published : Jul 17, 2020, 7:17 PM IST

ਮੁਕਤਸਰ: ਜ਼ਿਲ੍ਹੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੁਕਤਸਰ ਦੇ ਅਬੋਹਰ ਰੋਡ ਸਥਿਤ ਅਗਮ ਨਗਰ ਦੇ ਵਿੱਚ ਦੇਰ ਰਾਤ ਇੱਕ ਪਿਤਾ ਦੇ ਵੱਲੋਂ ਆਪਣੇ ਹੀ ਪੁੱਤਰ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ, ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਪਿਓ ਅਤੇ ਪੁੱਤਰ ਵਿੱਚ ਤਕਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਪਿਓ ਬੂਟਾ ਸਿੰਘ ਨੇ ਪੁੱਤਰ ਬਲਵਿੰਦਰ ਸਿੰਘ 'ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ।

ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਨੂੰ ਥਾਣੇ ਵਾਲਿਆਂ ਨੇ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਘਰ ਵਿੱਚ ਕੋਈ ਝਗੜਾ ਹੋਇਆ ਹੈ ਜਿਸ ਤੋਂ ਬਾਅਦ ਉਸ ਨੂੰ ਥਾਣੇ ਆ ਕੇ ਪਤਾ ਲੱਗਿਆ ਕਿ ਕਤਲ ਹੋ ਗਿਆ ਹੈ।

ਇਸ ਘਟਨਾ ਬਾਰੇ ਪਤਾ ਲਗਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਦੋਸ਼ੀ ਅਜੇ ਪੁਲਿਸ ਦੀ ਪਹੁੰਚ ਤੋਂ ਦੂਰ ਦੱਸਿਆ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.