ਸ੍ਰੀ ਮੁਕਤਸਰ ਸਾਹਿਬ :ਪਿੰਡਾਂ ਨੂੰ ਸਿੰਚਾਈ ਲਈ ਪਾਣੀ ਸਪਲਾਈ ਕਰਦੇ ਮਾਇਨਰਾਂ ਚ ਵਾਰਬੰਦੀ ਦੇ ਸਬੰਧਿਤ ਵਿਭਾਗ ਵੱਲੋਂ ਕੀਤੇ ਐਲਾਨ ਦੇ ਚਲਦਿਆ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਕਿਸਾਨ ਪਿੰਡ ਥਾਂਦੇਵਾਲਾ ਵਿਖੇ ਪੈਂਦੇ ਨਹਿਰ ਦੇ ਹੈਡ ਤੇ ਇਕੱਠੇ ਹੋ ਗਏ।
ਵਿਭਾਗ ਨੇ ਸਵੇਰੇ 6 ਵਜੇ ਤੋਂ ਵਾਰਬੰਦੀ ਦਾ ਐਲਾਨ ਕੀਤਾ ਸੀ ਪਰ ਕਿਸਾਨ ਸਵੇਰੇ 5 ਵਜੇ ਹੀ ਨਹਿਰੀ ਹੈਡ ਤੇ ਪਹੁੰਚਣੇ ਸ਼ੁਰੂ ਹੋ ਗਏ। ਕਿਸਾਨਾਂ ਨੇ ਇਸ ਦੌਰਾਨ ਪੰਜਾਬ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਜਦ ਨਰਮੇ ਦੀ ਫਸਲ ਦੀ ਬਿਜਾਈ ਦਾ ਮੌਸਮ ਹੁੰਦਾ ਹੈ ਤਾਂ ਉਸ ਸਮੇਂ ਨਹਿਰ ਦੀ ਸਫ਼ਾਈ ਕਰਨ ਲਈ ਵਿਭਾਗ ਪਾਣੀ ਦੀ ਬੰਦੀ ਕਰ ਦਿੰਦਾ ਹੈ। ਹੁਣ ਜਦ ਝੋਨੇ ਨੂੰ ਪਾਣੀ ਦੀ ਲੋੜ ਹੈ ਤਾਂ ਮਾਇਨਰਾਂ ਵਿਚ ਵਾਰਬੰਦੀ ਕੀਤੀ ਜਾ ਰਹੀ ਹੈ। ਇਸ ਨਾਲ ਝੋਨੇ ਅਤੇ ਨਰਮੇ ਦਾ ਵੱਡਾ ਨੁਕਸਾਨ ਹੋਵੇਗਾ। ਕਿਸਾਨਾਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਵਾਰਬੰਦੀ ਨਹੀਂ ਹੋਣ ਦੇਣਗੇ।
ਇਹ ਵੀ ਪੜ੍ਹੋ:- ਭਾਜਪਾ ਆਗੂ ਬੰਧਕ ਬਣਾਏ ਜਾਣ ਦਾ ਮਾਮਲਾ: ਪੰਜਾਬ ਸਰਕਾਰ ਨੇ HC 'ਚ ਦਾਖ਼ਲ ਕੀਤਾ ਜਵਾਬ