ETV Bharat / state

ਝੀਂਗਾ ਮੱਛੀ ਦਾ ਵਪਾਰ ਕਰਨ ਵਾਲੇ ਕਿਸਾਨਾਂ ਨੂੰ ਪੈ ਰਹੀ ਮਹਿੰਗਾਈ ਦੀ ਮਾਰ, ਮਦਦ ਦੀ ਲਾਈ ਗੁਹਾਰ - ਪੰਜਾਬ ਸਰਕਾਰ ਨੂੰ ਮਦਦ ਲਈ ਗੁਹਾਰ

ਸ੍ਰੀ ਮੁਕਤਸਰ ਸਾਹਿਬ ਵਿੱਚ ਕਈ ਦਹਾਕਿਆਂ ਤੋਂ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਝੀਂਗਾ ਮੱਛੀ ਦਾ ਵਪਾਰ ਕਰਨ ਵਾਲੇ ਕਿਸਾਨਾਂ ਨੂੰ ਹੁਣ ਮਹਿੰਗਾਈ ਦੀ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜਿੱਥੇ ਏਕੜ ਵਿੱਚ ਝੀਂਗਾ ਮੱਛੀ ਨੂੂੰ ਪਾਲਣ ਲਈ 4 ਲੱਖ ਦੇ ਕਰੀਬ ਖਰਚਾ ਆਉਂਦਾ ਸੀ ਹੁਣ ਇਹ ਖਰਚਾ ਦੋਗੁਣਾ ਹੋਕੇ ਅੱਠ ਲੱਖ ਦੇ ਕਰੀਬ ਪਹੁੁੰਚ ਗਿਆ ਹੈ।

The economic loss of the farmers trading shrimp in Sri Muktsar Sahab
ਝੀਂਗਾ ਮੱਛੀ ਦਾ ਵਪਾਰ ਕਰਨ ਵਾਲੇ ਕਿਸਾਨਾਂ ਨੂੰ ਪੈ ਰਹੀ ਮਹਿੰਗਾਈ ਦੀ ਮਾਰ, ਸਰਕਾਰ ਨੂੰ ਮਦਦ ਲਈ ਲਾਈ ਗੁਹਾਰ
author img

By

Published : Apr 22, 2023, 8:33 AM IST

ਝੀਂਗਾ ਮੱਛੀ ਦਾ ਵਪਾਰ ਕਰਨ ਵਾਲੇ ਕਿਸਾਨਾਂ ਨੂੰ ਪੈ ਰਹੀ ਮਹਿੰਗਾਈ ਦੀ ਮਾਰ, ਸਰਕਾਰ ਨੂੰ ਮਦਦ ਲਈ ਲਾਈ ਗੁਹਾਰ

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਅੰਦਰ ਵੱਖ-ਵੱਖ ਹਲਕਿਆਂ ਦੇ ਬਹੁਤੇ ਰਕਬੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਕਿਸਾਨ ਸਰਕਾਰਾਂ ਦੇ ਕਹਿਣ ਉੱਤੇ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਤਿਆਗ ਝੀਂਗਾ ਮੱਛੀ ਨੂੰ ਪਾਲਣ ਦਾ ਸਹਾਇਕ ਧੰਦਾ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਇਲਾਕੇ ਵਿੱਚ ਸੇਮ ਦੀ ਮਾਰ ਕਾਰਣ ਧਰਤੀ ਹੇਠਲਾ ਪਾਣੀ ਖਾਰਾ ਹੋ ਗਿਆ ਅਤੇ ਇਸ ਕਰਕੇ ਕੋਈ ਫਸਲ ਨਹੀਂ ਹੋ ਰਹੀ ਸੀ। ਜਿਸ ਨੂੰ ਦੇਖਦੇ ਹੋਏ ਸਮੇਂ ਦੀ ਸਰਕਾਰ ਅਤੇ ਮੱਛੀ ਪਾਲਣ ਵਿਭਾਗ ਨੇ ਇਸ ਜ਼ਮੀਨ ਅੰਦਰ 2016 ਵਿੱਚ ਜ਼ਿਲ੍ਹੇ ਦੇ ਪਿੰਡ ਰੱਤਾ ਖੇੜਾ ਵਿੱਚ ਇੱਕ ਏਕੜ ਤੋਂ ਝੀਂਗਾ ਮੱਛੀ ਪਾਲਣ ਦਾ ਟਰਾਇਲ ਸ਼ੁਰੂ ਕੀਤਾ ਸੀ ਜੋ ਹੋਲੀ-ਹੋਲੀ ਸਫਲ ਹੋਇਆ। ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 250 ਦੇ ਕਰੀਬ ਕਿਸਾਨ ਕਰੀਬ 700 ਏਕੜ ਵਿੱਚ ਝੀਂਗੇ ਮੱਛੀ ਦਾ ਧੰਦਾ ਕਰ ਰਹੇ ਹਨ ।

ਧੰਦਾ ਨਹੀਂ ਰਿਹਾ ਲਾਹੇਵੰਦ: ਇਸ ਧੰਦੇ ਨਾਲ ਜੁੜੇ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਰੀਬ ਪੰਜ ਜ਼ਿਲ੍ਹਿਆਂ ਦੇ 1200 ਏਕੜ ਰਕਬੇ ਵਿੱਚ ਕਿਸਾਨ ਝੀਂਗਾ ਮੱਛੀ ਦਾ ਧੰਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਧੰਦੇ ਵਿੱਚ ਸ਼ੁਰੂਆਤ ਸਮੇਂ ਕਾਫੀ ਕਮਾਈ ਸੀ ਪਰ ਹੁਣ ਖਰਚੇ ਵਧਣ ਕਰਕੇ ਇਹ ਲਾਹੇਵੰਦ ਧੰਦਾ ਨੁਕਸਾਨਦੇਹ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਝੀਂਗਾ ਮੱਛੀ ਦੇ ਪਾਲਣ ਲਈ ਬਹੁਤ ਸਾਰੀ ਸਮੱਗਰੀ,ਮਸ਼ੀਨਾਂ ਅਤੇ ਮਿਹਨਤ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਧੰਦੇ ਨਾਲ ਜੁੜਿਆ ਸਾਰਾ ਸਮਾਨ ਮਹਿੰਗਾ ਹੋ ਗਿਆ ਹੈ ਪਰ ਝੀਂਗੇ ਦੇ ਭਾਅ ਵਿੱਚ ਕੋਈ ਜ਼ਿਆਦਾ ਵਾਧਾ ਨਹੀਂ ਹੋਇਆ।

ਪੰਜਾਬ ਸਰਕਾਰ ਨੂੰ ਕੀਤੀ ਅਪੀਲ: ਕਿਸਾਨਾਂ ਨੇ ਉਦਾਹਰਣ ਦਿੰਦਿਆਂ ਦੱਸਿਆ ਕਿ ਪਹਿਲਾਂ ਝੀਂਗਾ ਮੱਛੀ ਨੂੰ ਖੁਰਾਕ ਲਈ ਦਿੱਤੀ ਜਾਣ ਵਾਲੀ ਫੀਡ ਦਾ ਗੱਟਾ 60 ਰੁਪਏ ਦਾ ਸੀ ਹੁਣ 100 ਰੁਪਏ ਦਾ ਹੋ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਧੰਦੇ ਨੂੰ ਖੇਤੀ ਨਾਲ ਨਹੀਂ ਜੋੜਿਆ ਜਿਸ ਕਰਕੇ ਉਨ੍ਹਾਂ ਨੂੰ ਕਮਰਸ਼ੀਅਲ ਰੇਟਾਂ ਉੱਤੇ ਬਿਜਲੀ ਮਿਲ ਰਹੀ ਹੈ ਜੋ ਕਿ ਬਹੁਤ ਮਹਿੰਗੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਮ ਖੇਤੀਬਾੜੀ ਵਿੱਚ ਇਸ ਧੰਦੇ ਨੂੰ ਸ਼ਾਮਿਲ ਕਰ ਲਵੇ ਤਾਂ ਉਨ੍ਹਾਂ ਲਈ ਇਹ ਧੰਦਾ ਮੁੜ ਫਾਇਦੇਮੰਦ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ ਵਿੱਚ ਇਸ ਧੰਦੇ ਨਾਲ ਜੁੜੇ ਕਿਸਾਨਾਂ ਦੀ ਆਥਿਕ ਮਦਦ ਲਈ ਸਬਸਿਡੀ ਦੀ ਸੁਵਿਧਾ ਸੂਬਾ ਸਰਕਾਰਾਂ ਵੱਲੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਹੀ ਇਸ ਧੰਦੇ ਨੂੰ ਬਚਾਏ ਰੱਖਣ ਲਈ ਜੂਝ ਰਹੇ ਨੇ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣਾ ਹੈ ਤਾਂ ਉਨ੍ਹਾਂ ਦੀ ਅੱਜ ਬਾਂਹ ਫੜ੍ਹੇ।

ਇਹ ਵੀ ਪੜ੍ਹੋ: Beer rate in Punjab: ਪੰਜਾਬ 'ਚ ਬੀਅਰ ਦੇ ਰੇਟ ਤੈਅ, ਜਾਣੋ, ਸਰਕਾਰ ਦੇ ਫ਼ੈਸਲੇ 'ਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਕਿਉਂ ਇਤਰਾਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.