ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੀ ਧਰਤੀ (Land of Punjab) ਨੇ ਹਮੇਸ਼ਾ ਹੀ ਸੂਰਮਿਆਂ ਅਤੇ ਯੋਧਿਆ ਨੂੰ ਜਨਮ ਦਿੱਤਾ ਹੈ। ਜਿਨ੍ਹਾਂ ਨੇ ਜਿੱਥੇ ਜੰਗ ਦੇ ਮੈਦਾਨ ਵਿੱਚ ਮੱਲ੍ਹਾਂ ਮਾਰ ਕੇ ਵਿਰੋਧੀਆਂ ਦੇ ਦੰਦ ਖੱਟੇ ਕੀਤੇ ਹਨ, ਉੱਥੇ ਹੀ ਪੰਜਾਬ ਦੇ ਜੰਮੇ ਖਿਡਾਰੀਆਂ (Punjab born players) ਨੇ ਵੀ ਖੇਡ ਦੇ ਮੈਦਾਨਾਂ ਵਿੱਚ ਹਮੇਸ਼ਾਂ ਹੀ ਵੱਡੀਆਂ-ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਅਜਿਹਾ ਹੀ ਇੱਕ ਹੋਰ ਬਲਜਿੰਦਰ ਸਿੰਘ ਨਾਮ ਦਾ ਨੌਜਵਾਨ ਹੈ। ਜੋ ਅਪਾਹਜ ਹੋਣ ਦੇ ਬਾਵਜੂਦ ਵੀ ਖੇਡ ਦੇ ਮੈਦਾਨ ਵਿੱਚ ਹੁਣ ਤੱਕ ਕਈ ਤਗਮੇ ਜਿੱਤ ਚੁੱਕਿਆ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਮ (Village Bam of Sri Muktsar Sahib) ਦਾ ਰਹਿਣ ਵਾਲਾ ਬਲਜਿੰਦਰ ਸਿੰਘ ਲੱਤਾਂ ਤੋਂ ਅਪਾਹਜ ਹੋਣ ਦੇ ਬਾਵਜੂਦ ਵੀ ਡਿਸਕ ਥਰੋ ਅਤੇ ਜੈਵਲਿਨ ਥ੍ਰੋਅ ਵਿੱਚ ਮੱਲਾਂ ਮਾਰ ਰਿਹਾ ਹੈ। ਇਹ ਨੌਜਵਾਨ ਹੁਣ ਤੱਕ ਨੈਸ਼ਨਲ ਅਤੇ ਵੱਖ-ਵੱਖ ਦੇਸ਼ਾਂ ਵਿੱਚ ਵੀ ਖੇਡ ਚੁੱਕਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਰੀੜ੍ਹ ਦੀ ਹੱਡੀ ਟੁੱਟ ਜਾਣ ਤੋਂ ਬਾਅਦ ਮੈਂ ਅਪਾਹਜ ਹੋਇਆ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਮੇਰੀ ਰੀੜ੍ਹ ਦੀ ਹੱਡੀ ਟੁੱਟੀ ਤਾਂ ਮੈਂ ਇੱਕ ਅਖ਼ਬਾਰ ਵਿੱਚ ਖ਼ਬਰ ਦੇਖੀ ਸੀ, ਉਸ ਖ਼ਬਰ ਨਾਲ ਮੈਂ ਡਿਸਕ ਥਰੋ ਅਤੇ ਜੈਵਲਿਨ ਥ੍ਰੋਅ ਖੇਡਣ ਦਾ ਮਨ ਬਣਾਇਆ ਸੀ ਤੇ ਮੈਂ ਹਰ ਰੋਜ਼ ਸਵੇਰੇ ਆਪਣੇ ਪਿੰਡ ਦੇ ਗਰਾਊਂਡ ਵਿੱਚ ਹੀ ਪ੍ਰੈਕਟਿਸ ਕਰਿਆ ਕਰਦਾ ਸੀ, ਤਾਂ ਹੌਲੀ-ਹੌਲੀ ਇਸ ਮੁਕਾਮ ਤੱਕ ਪਹੁੰਚ ਗਿਆ। ਉਨ੍ਹਾਂ ਨੇ ਦੱਸਿਆ ਕਿ ਇੱਥੋਂ ਤੱਕ ਪਹੁੰਚਣ ਦਾ ਮੇਰੇ ਘਰਦਿਆਂ ਤੇ ਮੇਰੇ ਦੋਸਤਾਂ ਦਾ ਬਹੁਤ ਸਹਿਯੋਗ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਮੈਂ ਕਿਤੇ ਬਾਹਰ ਖੇਡਣ ਜਾਣਾ ਹੁੰਦਾ, ਤਾਂ ਮੈਨੂੰ ਹੈਲਪ ਦੀ ਲੋੜ ਪੈਂਦੀ ਹੈ।
ਉਨ੍ਹਾਂ ਦੱਸਿਆ ਕਿ ਉਹ ਇੱਕ ਕੰਪਿਊਟਰ ਕੈਫੇ ਚਲਾਉਦੇ ਹਨ, ਜਿਸ ਤੋਂ ਉਹ ਆਪਣੀ ਖੇਡ ਅਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਦੇ ਹਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਮੈਨੂੰ ਕਿਸੇ ਵੀ ਪ੍ਰਕਾਰ ਦੀ ਸਰਕਾਰ ਮਦਦ ਨਹੀਂ ਮਿਲੀ। ਇਸ ਮੌਕੇ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮੈਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਤਾਂ ਜੋ ਮੈਨੂੰ ਇਸ ਨਾਲ ਉਤਸ਼ਾਹ ਮਿਲ ਸਕੇ ਅਤੇ ਮੈਂ ਹੋਰ ਆਪਣੇ ਦੇਸ਼ ਅਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਾ।
ਇਹ ਵੀ ਪੜ੍ਹੋ: ਹਰ ਸਿੱਖ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਲੋੜ: ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ