ਸ੍ਰੀ ਮੁਕਤਸਰ ਸਾਹਿਬ: ਬੀਤੀ ਰਾਤ ਕੋਟਕਪੂਰਾ ਰੋਡ 'ਤੇ ਸਥਿਤ ਪਿੰਡ ਵੜਿੰਗ 'ਚ ਬਣੇ ਟੋਲ ਪਲਾਜ਼ੇ 'ਤੇ ਕੁਝ ਟਰੈਕਟਰ ਟਰਾਲੀਆਂ ਵਾਲਿਆਂ ਵਲੋਂ ਪਰਚੀ ਕਟਵਾਉਣ ਨੂੰ ਲੈ ਕੇ ਟੋਲ ਪਲਾਜ਼ਾ ਵਾਲਿਆਂ ਨਾਲ ਵਿਵਾਦ ਖੜਾ ਹੋ ਗਿਆ।
ਇਸ ਦੌਰਾਨ ਲਗਭਗ ਦੋ-ਤਿੰਨ ਘੰਟੇ ਕੋਟਕਪੁਰਾ ਰੋਡ ਤੋਂ ਆਉਣ- ਜਾਣ ਵਾਲੇ ਵਾਹਨ ਬਿਨਾਂ ਪਰਚੀ ਤੋਂ ਲੰਘਦੇ ਰਹੇ। ਇਸ ਦੇ ਨਾਲ ਹੀ ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਕਵਰੇਜ ਕਰਨ ਆਏ ਇੱਕ ਅਖ਼ਬਾਰ ਦੇ ਪੱਤਰਕਾਰ ਨੂੰ ਵੀ ਰੋਕਿਆ ਤੇ ਬਦਸਲੂਕੀਤੀ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਨੂੰ ਸੁਲਝਾਇਆ।
ਇਸ ਮੌਕੇ ਡੀ.ਐੱਸ.ਪੀ ਤਲਵਿੰਦਰ ਸਿੰਘ ਗਿੱਲ ਨੇ ਦਸਿਆ ਕਿ ਟਰੈਕਟਰ ਟਰਾਲੀਆਂ ਵਾਲਿਆਂ ਤੇ ਟੋਲ ਪਲਾਜ਼ਾ ਵਾਲਿਆਂ ਨੂੰ ਸਮਝਾ ਕੇ ਮਾਮਲਾ ਸੁਲਝਾ ਕੇ ਧਰਨਾ ਖ਼ਤਮ ਕਰਵਾ ਦਿੱਤਾ ਗਿਆ ਹੈ। ਤੇ ਨਾਲ ਹੀ ਪੱਤਰਕਾਰ ਵਾਲਾ ਮਾਮਲਾ ਵੀ ਸੁਲਝਾ ਦਿੱਤਾ ਗਿਆ।