ETV Bharat / state

ਵਿਆਹ ਸਮਾਗਮ ਦੌਰਾਨ ਮਾਮੂਲੀ ਤਕਰਾਰ ਤੋਂ ਬਾਅਦ ਚੱਲੀ ਗੋਲੀ, ਇੱਕ ਜਖ਼ਮੀ - bullet fired after a clash

ਇਕ ਪੈਲੇਸ 'ਚ ਵਿਆਹ ਸਮਾਰੋਹ ਦੌਰਾਨ ਚੱਲੀ ਗੋਲੀ 'ਚ ਇਕ ਵਿਅਕਤੀ ਗੰਭੀਰ ਜਖ਼ਮੀ ਹੋ ਗਿਆ ਹੈ। ਹਾਲਾਂਕਿ, ਪੰਜਾਬ ਸਰਕਾਰ ਵੱਲੋਂ ਹਥਿਆਰਾਂ ਉੱਤੇ ਕੰਟਰੋਲ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਲੋਕ ਇਸ ਮੁੱਦੇ ਨੂੰ ਲਾਪਰਵਾਹੀ ਨਾਲ ਲੈ ਰਹੇ ਹਨ ਤੇ ਮਾਮੂਲੀ ਤਕਰਾਰ ਪਿੱਛੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ।

firing in wedding ceremony Mukatsar sahib
Etv Bharat
author img

By

Published : Dec 12, 2022, 12:45 PM IST

Updated : Dec 12, 2022, 2:28 PM IST

ਵਿਆਹ ਸਮਾਗਮ ਦੌਰਾਨ ਮਾਮੂਲੀ ਤਕਰਾਰ ਤੋਂ ਬਾਅਦ ਚੱਲੀ ਗੋਲੀ, ਇੱਕ ਜਖ਼ਮੀ

ਸ੍ਰੀ ਮੁਕਤਸਰ ਸਾਹਿਬ: ਨੌਜਵਾਨਾਂ ਵੱਲੋਂ ਆਪਣੀ ਸੁਰੱਖਿਆ ਲਈ ਰੱਖੇ ਲਾਇਸੈਂਸੀ ਹਥਿਆਰ, ਅੱਜ ਕੱਲ੍ਹ ਮਾਮੂਲੀ ਤਕਰਾਰ ਪਿੱਛੇ ਵਾਰਦਾਤ ਨੂੰ ਅੰਜਾਮ ਦੇਣ ਦੇ ਕਾਰਨ ਬਣ ਰਹੇ ਹਨ। ਮਲੋਟ ਰੋਡ 'ਤੇ ਸਥਿਤ ਨਰਾਇਣਗੜ੍ਹ ਪੈਲੇਸ ਵਿਖੇ ਵਿਆਹ ਸਮਾਗਮ ਦੌਰਾਨ ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਚੱਲੀ ਗੋਲੀ ਨਾਲ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਝਗੜਾ ਕਰਨ ਵਾਲੇ ਦੋਵੇਂ ਧਿਰਾਂ ਦੇ ਲੋਕ ਵਿਆਹ 'ਚ ਲਾੜੇ ਦੇ ਪਾਸੇ ਤੋਂ ਆਏ ਸਨ। ਜ਼ਖਮੀ ਵਿਅਕਤੀ ਫਾਈਨਾਂਸ ਕੰਪਨੀ ਦਾ ਮਾਲਕ ਦੱਸਿਆ ਜਾਂਦਾ ਹੈ ਜਿਸ ਦੀ ਪਛਾਣ ਗੁਰਲਾਲ ਸਿੰਘ ਸੰਧੂ ਵਾਸੀ ਗੱਟਾ ਬਾਦਸ਼ਾਹ (ਫਿਰੋਜ਼ਪੁਰ) ਵਜੋਂ ਹੋਈ ਹੈ।

ਮਾਮੂਲੀ ਗੱਲ ਤੋਂ ਝਗੜਾ ਤੇ ਚੱਲੀ ਗੋਲੀ: ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਲਾਲ ਸਿੰਘ ਜੋ ਕਿ ਪਿੰਡ ਗੱਟਾ ਬਾਦਸ਼ਾਹ ਤੋਂ ਮੁਕਤਸਰ ਦੇ ਨਰਾਇਣਗੜ੍ਹ ਪੈਲੇਸ ਤੱਕ ਬਰਾਤ ਨਾਲ ਆਏ ਸਨ। ਵਿਆਹ ਵਿੱਚ ਸਾਰੇ ਦੋਸਤ ਅਤੇ ਰਿਸ਼ਤੇਦਾਰ ਡੀਜੇ 'ਤੇ ਭੰਗੜਾ ਪਾ ਰਹੇ ਸਨ। ਇਸ ਦੌਰਾਨ ਸਟੇਜ ਸੰਚਾਲਕ ਵੱਲੋਂ ਗੁਰਲਾਲ ਅਤੇ ਉਸ ਦੇ ਹੋਰ ਦੋਸਤਾਂ ਦੇ ਨਾਵਾਂ ਦਾ ਵਾਰ-ਵਾਰ ਐਲਾਨ ਕੀਤਾ ਜਾ ਰਿਹਾ ਸੀ। ਜਿਸ ਕਾਰਨ ਦੂਜੇ ਗਰੁੱਪ ਵਿੱਚ ਭੰਗੜਾ ਪਾ ਰਹੇ ਫਰੀਦਕੋਟ ਦੇ ਪਿੰਡ ਮਨੀਵਾਲ ਵਾਸੀ ਹਰਮੇਸ਼ ਸਿੰਘ ਜੋ ਕਿ ਲਾੜੇ ਦਾ ਰਿਸ਼ਤੇਦਾਰ ਸੀ, ਭੜਕ ਗਿਆ ਅਤੇ ਗੁਰਲਾਲ ਨੂੰ ਗਲਤ ਬੋਲਣਾ ਸ਼ੁਰੂ ਕਰ ਦਿੱਤਾ।

ਜਖ਼ਮੀ ਦੀ ਹਾਲਤ ਨਾਜ਼ੁਕ: ਇਸੇ ਦੌਰਾਨ ਉਨ੍ਹਾਂ ਪਿਸਤੌਲ ਕੱਢ ਕੇ ਗੁਰਲਾਲ ਵੱਲ ਸਿੱਧੀ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਗੁਰਲਾਲ ਨੂੰ ਮੁਕਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡੀਐਸਪੀ ਜਗਦੀਸ਼ ਕੰਬੋਜ ਅਨੁਸਾਰ ਇਸ ਸਬੰਧੀ ਗੁਰਲਾਲ ਦੇ ਭਰਾ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਗੁਜਰਾਤ: ਭੂਪੇਂਦਰ ਪਟੇਲ ਅੱਜ ਮੁੱਖ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ, PM ਮੋਦੀ ਕਰਨਗੇ ਸ਼ਿਰਕਤ

Last Updated : Dec 12, 2022, 2:28 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.