ETV Bharat / state

Clash in Malout : 3 ਨੌਜਵਾਨਾਂ ਵੱਲੋਂ ਪੰਜਾਬ ਰੋਡਵੇਜ਼ ਦੀ ਬੱਸ 'ਤੇ ਪੱਥਰਬਾਜ਼ੀ, ਜਾਣੋ ਕਾਰਨ - ਪੁਲਿਸ ਵੱਲੋਂ ਮਾਮਲਾ ਦਰਜ

ਬੱਸ ਨੂੰ ਗਲਤ ਸਾਈਡ ਤੋਂ ਓਵਰਟੇਕ ਕਰਨ ਦੇ ਮਾਮਲੇ ਨੂੰ ਲੈ ਕੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਪੰਜਾਬ ਰੋਡਵੇਜ਼ ਦੀ ਬੱਸ ਉਤੇ ਪੱਥਰ ਵਰ੍ਹਾਏ ਗਏ ਹਨ। ਇਸ ਦੌਰਾਨ ਬੱਸ ਦਾ ਕਾਫੀ ਨੁਕਸਾਨ ਹੋਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

3 youths pelted stones on Punjab Roadways bus, know the reason
Clash in Malout : 3 ਨੌਜਵਾਨਾਂ ਵੱਲੋਂ ਪੰਜਾਬ ਰੋਡਵੇਜ਼ ਦੀ ਬੱਸ 'ਤੇ ਪੱਥਰਬਾਜ਼ੀ, ਜਾਣੋ ਕਾਰਨ
author img

By

Published : Jan 30, 2023, 11:45 AM IST

ਸ੍ਰੀ ਮੁਕਤਸਰ ਸਾਹਿਬ : ਮਲੋਟ ਤੋਂ ਡੱਬਵਾਲੀ ਨੂੰ ਜਾ ਰਹੀ ਪੰਜਾਬ ਰੋਡਵੇਜ਼ ਨੂੰ ਗਲਤ ਪਾਸਿਓਂ ਓਵਰਟੇਕ ਕਰਨ ਦੇ ਮਾਮਲੇ ਨੂੰ ਲੈ ਕੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਬੱਸ ਉੱਪਰ ਪੱਥਰਬਾਜ਼ੀ ਕਰਕੇ ਬੱਸ ਦੇ ਸ਼ੀਸ਼ੇ ਤੋੜੇ ਅਤੇ ਮੌਕੇ ਤੋਂ ਹੋਏ ਫਰਾਰ ਹੋ ਗਏ। ਇਸ ਸਬੰਧੀ ਬੱਸ ਦੇ ਕੰਡਕਟਰ ਤੇ ਚਾਲਕ ਵੱਲੋਂ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਉਤੇ ਥਾਣਾ ਸਿਟੀ ਮਲੌਟ ਦੀ ਪੁਲਿਸ ਘਟਨਾ ਵਾਲੀ ਥਾਂ ਉਤੇ ਪੁੱਜੀ। ਡਰਾਇਵਰ ਅਤੇ ਬੱਸ ਕੰਡਕਟਰ ਦੇ ਬਿਆਨਾਂ ਉਤੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਗਲਤ ਪਾਸਿਓਂ ਓਵਰਟੇਕ ਨੂੰ ਲੈ ਕੇ ਹੋਇਆ ਵਿਵਾਦ : ਜਾਣਕਾਰੀ ਅਨੁਸਾਰ ਮਲੌਟ ਤੋਂ ਡੱਬਵਾਲੀ ਨੂੰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀਬੀ 03 ਏਪੀ 6301 ਉਪਰ ਪਿੰਡ ਅਬੂਲਖੁਰਾਣਾ ਕੋਲ ਤਿੰਨ ਮੋਟਰਸਾਈਕਲ ਸਵਾਰਾਂ ਨੇ ਰੋਕ ਕੇ ਪੱਥਰਬਾਜ਼ੀ ਕਰ ਕੇ ਬੱਸ ਦੇ ਸ਼ੀਸ਼ੇ ਤੋੜਣ ਦਿੱਤੇ । ਬੱਸ ਦੇ ਡਰਾਇਵਰ ਅਤੇ ਕੰਡਕਟਰ ਨੇ ਦੱਸਿਆ ਉਹ ਜਦੋਂ ਮਲੋਟ ਤੋਂ ਚੱਲੇ ਤਾਂ ਪਿੰਡ ਦਾਨੇਵਾਲਾ ਕੋਲੋਂ ਇਕ ਮੋਟਰਸਾਈਕਲ ਜਿਸ ਉਪਰ ਤਿੰਨ ਨੌਜਵਾਨ ਸਵਾਰ ਸਨ। ਬੱਸ ਦੀ ਗ਼ਲਤ ਸਾਈਡ ਰਾਹੀਂ ਓਵਰਟੇਕ ਕਰਨ ਲੱਗੇ ਸੀ, ਤਾਂ ਉਨ੍ਹਾਂ ਵਲੋਂ ਸਾਨੂੰ ਗਾਲੀ-ਗਲੌਚ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਨੇ ਮੋਟਰਸਾਈਕਲ ਅੱਗੇ ਲਾ ਕੇ ਬੱਸ ਨੂੰ ਰੋਕਣ ਦੀ ਕੋਸ਼ਿਸ ਕੀਤੀ, ਜਦੋਂ ਬੱਸ ਪਿੰਡ ਅਬੂਲਖੁਰਾਣਾ ਬੱਸ ਸਟੈਂਡ ਕੋਲ ਪੁੱਜੀ ਤਾਂ ਇਨ੍ਹਾਂ ਨੇ ਬੱਸ ਉਪਰ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਨਾਲ ਕਈ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਬੱਸ ਦੇ ਸ਼ੀਸ਼ੇ ਤੋੜ ਟੁੱਟ ਗਏ, ਵਾਰਦਾਤ ਨੂੰ ਅੰਜਾਮ ਦੇ ਕੇ ਉਕਤ ਨੌਜਵਾਨ ਉਥੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ : Car snatching in Hoshiarpur : ਪਿਸਤੌਲ ਦੇ ਜ਼ੋਰ 'ਤੇ ਲੁੱਟੀ ਕਾਰ, ਦੇਖੋ ਸੀਸੀਟੀਵੀ ਫੁਟੇਜ

ਪੁਲਿਸ ਵੱਲੋਂ ਮਾਮਲਾ ਦਰਜ : ਦੂਜੇ ਪਾਸੇ ਮੌਕੇ ਤੇ ਪੁੱਜੇ ਥਾਣਾ ਸਿਟੀ ਮਲੌਟ ਪੁਲਿਸ ਦੇ ਥਾਣਾ ਮੁਖੀ ਨੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਮਾਮਲਾ ਦਰਜ ਕਰਵਾਈ ਸ਼ੁਰੂ ਕਰ ਦਿਤੀ ਹੈ। ਥਾਣਾ ਮੁਖੀ ਵਰੁਣ ਕੁਮਾਰ ਨੇ ਦੱਸਿਆ ਨੇ ਉਨ੍ਹਾ ਨੂੰ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨਾਂ ਨੇ ਰੋਡਵੇਜ਼ ਦੀ ਬੱਸ ਉਪਰ ਪੱਥਰਬਾਜ਼ੀ ਕੀਤੀ ਹੈ। ਮੌਕੇ ਉਤੇ ਪੁੱਜ ਕੇ ਬੱਸ ਡਰਾਇਵਰ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰ ਕੇ ਕੇ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.