ਨਵਾਂਸ਼ਹਿਰ: ਪੰਜਾਬ ਵਿੱਚ ਵਿਦੇਸ਼ ਜਾਣ ਦੇ ਨਾਂ ਤੇ ਅਨੇਕਾਂ ਨੌਜਵਾਨ ਇਸ ਦੀ ਬਲੀ ਚੜ੍ਹਦੇ ਹਨ। ਇਨ੍ਹਾਂ ਨੂੰ ਜਾ ਤਾਂ ਮੌਤ ਨੂੰ ਗਲੇ ਲਗਾਉਣਾ ਪੈਂਦਾ ਹੈ ਜਾਂ ਫਿਰ ਸਾਰੀ ਜਿੰਦਗੀ ਇਸ ਮਾਰ ਨੂੰ ਗਰੀਬੀ ਦਾਅਵੇ ਨਾਲ ਝੱਲਣਾ ਪੈਂਦਾ ਹੈ। ਅਜਿਹੀ ਇੱਕ ਹੋਰ ਮਾਮਲਾ ਜਿਲ੍ਹਾ ਨਵਾਂਸ਼ਹਿਰ ਦੇ ਹਲਕਾ ਬਲਾਚੌਰ ਅਧੀਨ ਪੈਂਦੇ ਪਿੰਡ ਮਹਿੰਦੀਪੁਰ ਦਾ ਹੈ। ਜਿਥੇ ਅਰਸ਼ਪ੍ਰੀਤ ਸਿੰਘ ਨਾਮ ਦੇ ਲੜਕੇ ਨਾਲ ਲੜਕੀ ਕਿਰਨਦੀਪ ਕੌਰ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਕੈਨੇਡਾ ਲਿਜਾਣ ਲਈ 35 ਲੱਖ ਦੀ ਠੱਗੀ ਮਾਰੀ।
ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਰਸ਼ਪ੍ਰੀਤ ਅਤੇ ਉਸਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕਿਸੇ ਨਜ਼ਦੀਕੀ ਦੋਸਤ ਨੇ ਇੱਕ ਲੜਕੀ ਕਿਰਨਦੀਪ ਕੌਰ ਪੁਤਰੀ ਸੁੱਚਾ ਸਿੰਘ ਵਾਸੀ ਜਗਤਪੁਰ ਥਾਣਾ ਬਲਾਚੌਰ ਬਾਰੇ ਦੱਸਿਆ ਸੀ ਕਿ ਲੜਕੀ ਨੇ ਆਈਲੈਸਟ ਕੀਤੀ ਹੋਈ ਹੈ। ਜਿਸਨੇ 2018 ਵਿੱਚ ਆਈਲੈਟਸ ਦੇ 6.5 ਨੰਬਰ ਲੈ ਕੇ ਇਹ ਟੈਸਟ ਪਾਸ ਕੀਤਾ ਗਿਆ ਸੀ। ਉਹਨਾਂ ਨੇ ਆਪਣੇ ਬੇਟੇ ਅਰਸ਼ਪ੍ਰੀਤ ਸਿੰਘ ਨੂੰ ਕੈਨੇਡਾ ਭੇਜਣ ਲਈ ਕਿਰਨਦੀਪ ਕੌਰ ਨਾਲ ਉਸਦੀ ਮੰਗਣੀ 01 ਨਵੰਬਰ 2018 ਨੂੰ ਕਰ ਦਿੱਤੀ ਸੀ।
ਜਿਸ ਤੋਂ ਬਾਅਦ 3 ਮਈ ,2019 ਨੂੰ ਆਪਣੇ ਕੋਲੋਂ 19 ਲੱਖ 65 ਹਜਾਰ ਰੁਪਏ ਖਰਚ ਕਰਕੇ ਲੜਕੀ ਨੂੰ ਕੈਨੇਡਾ ( ਟਰਾਂਟੋ ) ਭੇਜ ਦਿੱਤਾ ਸੀ। ਉਸਨੂੰ ਕੈਨੇਡਾ ਵਿੱਚ ਵੀ ਆਪਣੇ ਕੋਲ ਆਪਣੇ ਖਰਚੇ ਉੱਤੇ ਰੱਖਿਆ। ਉਸ ਤੋਂ ਉਪਰੰਤ ਕਿਰਨਦੀਪ ਕੌਰ 29 ਦਸੰਬਰ,2019 ਨੂੰ ਵਾਪਸ ਪੰਜਾਬ ਆ ਗਈ। ਜਿਸ ਨੇ ਲੜਕੇ ਪਰਿਵਾਰ ਵਲੋਂ 10 ਜਨਵਰੀ,2020 ਨੂੰ ਅਰਸ਼ਪ੍ਰੀਤ ਸਿੰਘ ਦੇ ਪਰਿਵਾਰ ਵਲੋਂ 16 ਲੱਖ ਦੇ ਕਰੀਬ ਖਰਚ ਕੇ ਦੋਹਾਂ ਦਾ ਵਿਆਹ ਕਰ ਦਿੱਤਾ ਅਤੇ ਵਿਆਹ ਇੱਕ ਹਫ਼ਤੇ ਬਾਅਦ ਲੜਕੀ ਕਿਰਨਦੀਪ ਕੌਰ ਵਾਪਿਸ ਕੈਨੇਡਾ ਚੱਲੀ ਗਈ। ਉੱਥੇ ਪਹੁੰਚਣ ਤੋਂ ਬਾਅਦ ਕਿਰਨਦੀਪ ਕੌਰ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਫੋਨ ਉੱਤੇ ਗੱਲਬਾਤ ਕਰਨੀ ਬੰਦ ਕਰ ਦਿੱਤੀ।
ਲੜਕੇ ਅਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਸਹੁਰੇ ਘਰ ਵਿੱਚ ਵੀ ਉਸਦੀ ਪਤਨੀ ਕਿਰਨਦੀਪ ਕੌਰ ਨੇ ਉਸ ਨਾਲ ਪਤੀ ਪਤਨੀ ਵਾਲਾ ਕੋਈ ਵੀ ਰਿਸ਼ਤਾ ਨਹੀਂ ਰੱਖਿਆ ਸੀ। ਇੱਥੋਂ ਤੱਕ ਅਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਸਨੇ ਜਦੋਂ ਆਪਣੀ ਪਤਨੀ ਨਾਲ ਕੋਈ ਸੰਬੰਧ ਬਨਾਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸਦੀ ਪਤਨੀ ਉਸਨੂੰ ਮਰਨ ਦੀਆਂ ਧਮਕੀਆਂ ਦੇਣ ਲੱਗ ਪਈ। ਉਹ ਜਦੋਂ ਵੀ ਕੈਨੇਡਾ ਕਿਰਨਦੀਪ ਨੂੰ ਫੋਨ ਕਰਦਾ ਤਾਂ ਉਹ ਉਸਦੇ ਫੋਨ ਨੂੰ ਬਲੌਕ ਕਰਨ ਲੱਗ ਪਈ। ਅਰਸ਼ਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਕਿਰਨਦੀਪ ਕੌਰ ਅਤੇ ਉਸਦੇ ਪਰਿਵਾਰ ਵੱਲੋਂ ਉਹਨਾਂ ਨਾਲ ਉਨ੍ਹਾਂ ਦੇ ਬੇਟੇ ਅਰਸ਼ਪ੍ਰੀਤ ਸਿੰਘ ਕੈਨੇਡਾ ਭੇਜਣ ਲਈ 31 ਲੱਖ ਦੀ ਠੱਗੀ ਮਾਰੀ ਹੈ। ਜਿਸਦੀ ਸ਼ਿਕਾਇਤ ਉਹਨਾਂ ਨੇ ਨਵਾਂਸ਼ਹਿਰ ਪੁਲਿਸ ਨੂੰ ਦਿੱਤੀ ਹੈ, ਪੁਲਿਸ ਨੇ ਕਾਰਵਾਈ ਕਰਕੇ ਉਕਤ ਲੜਕੀ ਕਿਰਨਦੀਪ ਕੌਰ ਅਤੇ ਉਸਦੇ ਪਰਿਵਾਰ ਉੱਤੇ ਮਾਮਲਾ ਦਰਜ ਕੀਤਾ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇੰਨਸਾਫ਼ ਦੀ ਮੰਗ ਕਰਦਿਆਂ ਕਿਰਨਦੀਪ ਕੌਰ ਨੂੰ ਕੈਨੇਡਾ ਤੋਂ ਭਾਰਤ ਡਪਿਊਟ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:- ਇਨਸਾਫ਼ ਦੀ ਮੰਗ ਨੂੰ ਲੈਕੇ ਮ੍ਰਿਤਕ ਦੇ ਪਰਿਵਾਰ ਨੇ ਲਗਾਇਆ ਧਰਨਾ
ਬਲਾਚੌਰ ਡਵੀਜ਼ਨ ਦੇ ਡੀ,ਐਸ,ਪੀ ਤਿਰਲੋਚਨ ਸਿੰਘ ਨੇ ਦੱਸਿਆ ਨੇ ਪਿੰਡ ਮਹਿੰਦੀਪੁਰ ਦੇ ਸੁਖਵਿੰਦਰ ਸਿੰਘ ਵਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਉਹਨਾਂ ਨੇ ਪਿੰਡ ਜਗਤਪੁਰ ਦੀ ਰਹਿਣ ਵਾਲੀ ਕਿਰਨਦੀਪ ਕੌਰ ਨੇ ਉਸਦੇ ਬੇਟੇ ਅਰਸ਼ਪ੍ਰੀਤ ਸਿੰਘ ਨੂੰ ਕੈਨੇਡਾ ਭੇਜਣ ਲਈ 31 ਲੱਖ ਦੀ ਠੱਗੀ ਕੀਤੀ ਹੈ ਜਿਸਦੀ ਜਾਂਚ ਐਸ,ਪੀ ਖੰਨਾ ਵਲੋਂ ਕੀਤੀ ਗਈ ਅਤੇ ਕਿਰਨਦੀਪ ਕੌਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ਼ 420/ 120 ਬੀ ਤਹਿਤ ਮਾਮਲਾ ਸਿਟੀ ਥਾਣਾ ਬਲਾਚੌਰ ਵਿੱਚ ਦਰਜ ਕੀਤਾ ਗਿਆ ।ਡੀ ਐਸ ਪੀ ਬਲਾਚੌਰ ਨੇ ਇਹ ਵੀ ਦੱਸਿਆ ਕਿ ਇੰਨਵੈਸਟੀ ਗੇਸ਼ਨ ਤੋਂ ਬਾਅਦ ਉਕਤ ਪਰਿਵਾਰ ਮੈਂਬਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।