ਮੋਹਾਲੀ: ਮੋਹਾਲੀ ਨਗਰ ਨਿਗਮ ਦੇ ਵਿੱਚੋਂ ਨਤੀਜਿਆਂ ਵਿੱਚ ਇਸ ਵਾਰ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਹੈ। ਕਾਂਗਰਸ ਨੇ ਵੱਡੀ ਜਿੱਤ ਹਾਸਲ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਜੀਤੀ ਸਿੱਧੂ ਜੋ ਕਿ ਮੇਅਰ ਦੇ ਦਾਅਵੇਦਾਰ ਹਨ, ਨੇ ਵੱਡੀ ਜਿੱਤ ਹਾਸਲ ਕੀਤੀ ਹੈ, ਪਰ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਹਾਰ ਲੋਕਾਂ ਦੇ ਗਲੇ ਨਹੀਂ ਪਚ ਰਹੀ।
ਮੋਹਾਲੀ ਨਗਰ ਨਿਗਮ ਦੀ ਚੋਣ ਵਿੱਚ ਕਾਂਗਰਸ ਨੇ 50 ਵਿਚੋਂ 37 ਸੀਟਾਂ 'ਤੇ ਕਬਜ਼ਾ ਕਰ ਲਿਆ। ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਗਰੁੱਪ ਨੂੰ 9 ਅਤੇ ਚਾਰ ਹੋਰ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਅਕਾਲੀ ਦਲ ਅਤੇ ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ।
ਮੋਹਾਲੀ ਦੇ 50 ਵਾਰਡ ਨੂੰ ਲੈ ਕੇ ਦੋ ਥਾਵਾਂ ਤੇ ਗਿਣਤੀ ਹੋਈ ,ਪਹਿਲੇ 25 ਵਾਰਡਾਂ ਵਿਚੋਂ 22 ਥਾਵਾਂ ਤੇ ਕਾਂਗਰਸ ਅਤੇ ਤਿੰਨ ਥਾਂਵਾਂ ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ।
ਇਸ ਮੌਕੇ ਜੀਤੀ ਸਿੱਧੂ ਗੱਲਬਾਤ ਕਰਦਿਆਂ ਹੋਏ ਜਿੱਥੇ ਵੋਟਰਾਂ ਦਾ ਧੰਨਵਾਦ ਕੀਤਾ, ਉਥੇ ਹੀ ਇਸ ਜਿੱਤ ਨੂੰ ਕਾਂਗਰਸ ਦੀ ਨੀਤੀਆਂ ਦੀ ਜਿੱਤ ਅਤੇ ਅਕਾਲੀ ਭਾਜਪਾ ਪਾਰਟੀਆਂ ਦੀਆਂ ਨੀਤੀਆਂ ਦੀ ਹਾਰ ਦੱਸਿਆ। ਉਨ੍ਹਾਂ ਮੁਹਾਲੀ ਦੇ ਸਰਬਪੱਖੀ ਵਿਕਾਸ ਦੀ ਗੱਲ ਕੀਤੀ।
ਇਹ ਵੀ ਪੜੋ: ਬਾਵਨਖੇੜੀ ਕਤਲੇਆਮ: ਸ਼ਬਨਮ ਨੂੰ ਫਾਂਸੀ ਦੀ ਸਜ਼ਾ ਤੋਂ ਪਰਿਵਾਰ ਖੁਸ਼