ETV Bharat / state

ਜਾਣੋ ਰਿਆਸਤੀ ਸ਼ਹਿਰ ਮਲੇਰਕੋਟਲਾ ਦਾ ਕੀ ਹੈ ਇਤਿਹਾਸ... - ਮਲੇਰਕੋਟਲਾ ਦਾ ਇਤਿਹਾਸ

ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾਂ ਐਲਾਨ ਕਰ ਦਿੱਤਾ ਗਿਆ ਹੈ। ਜੇਕਰ ਇਸ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਮਲੇਰ ਅਤੇ ਕੋਟਲਾ ਨੂੰ ਇਕੱਠਾ ਕਰਕੇ ਮਲੇਰਕੋਟਲਾ ਸ਼ਹਿਰ ਵਸਾਇਆ ਅਤੇ ਇਨ੍ਹਾਂ ਦੋਵੇਂ ਮਲੇਰਕੋਟਲਾ ਰਿਆਸਤ ਦੇ ਨਵਾਬਾਂ ਦੀ ਸ਼ੁਰੁਆਤ ਹੋਈ।

ਜਾਣੋ ਰਿਆਸਤੀ ਸ਼ਹਿਰ ਮਲੇਰਕੋਟਲਾ ਦਾ ਕੀ ਹੈ ਇਤਿਹਾਸ...

author img

By

Published : Jun 12, 2021, 2:27 PM IST

ਮਲੇਰਕੋਟਲਾ: ਸ਼ਹਿਰ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਐਲਾਨ ਕਰ ਦਿੱਤਾ ਹੈ, ਬਕਾਇਦਾ ਹੁਣ ਉਥੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਜ਼ਿਲ੍ਹਾ ਪੁਲਿਸ ਮੁਖੀ ਵੀ ਤੈਨਾਤ ਕਰ ਦਿੱਤੀ ਗਈ ਹੈ। ਉਥੇ ਜੇਕਰ ਗੱਲ ਕਰੀਏ ਜ਼ਿਲ੍ਹਾ ਮਲੇਰਕੋਟਲਾ ਦੇ ਇਤਿਹਾਸ ਦੀ ਤਾਂ ਇਹ ਇੱਕ ਰਿਆਸਤ ਹੁੰਦੀ ਸੀ ਜਿਸ ਦੇ ਇਤਿਹਾਸ ਬਾਰੇ ਅੱਜ ਤੁਹਾਨੂੰ ਜਾਣੂ ਕਰਾਂਵਾਗੇ।

ਨਾਮਧਾਰੀ ਸ਼ਹੀਦੀ ਸਮਾਰਕ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਲੇਰਕੋਟਲਾ ਨਾਮਧਾਰੀ ਸ਼ਹੀਦੀ ਸਮਾਰਕ ਦੀ, ਜਿੱਥੇ 1872 ਈਸਵੀ ਵਿੱਚ ਅੰਗਰੇਜ਼ਾਂ ਨਾਲ ਮੁਕਾਬਲਾ ਕਰਦੇ ਹੋਏ ਛਾਹੜ ਕੂਕਿਆਂ ਨੂੰ ਅੰਗਰੇਜ਼ਾਂ ਨੇ ਤੋਪਾਂ ਅੱਗੇ ਖੜ੍ਹਾ ਕਰਕੇ ਉਨ੍ਹਾਂ ਨੂੰ ਤੋਪਾਂ ਨਾਲ ਉਡਾ ਕੇ ਸ਼ਹੀਦ ਕਰ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਛਾਹੜ ਕੂਕਿਆਂ ਨੇ ਅੰਗਰੇਜ਼ਾਂ ਦੇ ਹਰ ਜ਼ੁਲਮ ਦਾ ਟਾਕਰਾ ਕੀਤਾ ਅਤੇ ਹਰ ਹੁਕਮ ਦਾ ਵਿਰੋਧ ਕੀਤਾ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਅਹਿਮ ਯੋਗਦਾਨ ਪਾਇਆ। ਨਾਮਧਾਰੀ ਕੂਕਾ ਸਮਾਜ ਨੂੰ ਨਮਨ ਕਰਨ ਲਈ ਹਰ ਸਾਲ 17-18 ਜਨਵਰੀ ਨੂੰ ਰਾਜ ਪੱਧਰੀ ਸਮਾਗਮ ਹੁੰਦਾ ਹੈ।

ਜਾਣੋ ਰਿਆਸਤ ਸ਼ਹਿਰ ਮਲੇਰਕੋਟਲਾ ਦਾ ਕੀ ਹੈ ਇਤਿਹਾਸ...
ਬਾਬਾ ਹੈਦਰ ਸ਼ੇਖ ਦੀ ਦਰਗਾਹਉਥੇ ਹੀ ਹੁਣ ਗੱਲ ਕਰਦੇ ਹਾਂ ਬਾਬਾ ਹੈਦਰ ਸ਼ੇਖ ਦੀ ਦਰਗਾਹ ਦੀ ਦੱਸ ਦੇਈਏ ਕਿ ਬਾਬਾ ਹੈਦਰ ਸ਼ੇਖ ਜਿਨ੍ਹਾਂ ਨੂੰ ਸਦਰੂਦੀਨ ਸਦਰ ਏ ਜਹਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਜਿਨ੍ਹਾਂ ਵੱਲੋਂ ਮਲੇਰ ਅਤੇ ਕੋਟਲਾ ਨੂੰ ਇਕੱਠਾ ਕਰਕੇ ਮਲੇਰਕੋਟਲਾ ਸ਼ਹਿਰ ਵਸਾਇਆ ਅਤੇ ਇਨ੍ਹਾਂ ਦੋਵੇਂ ਮਲੇਰਕੋਟਲਾ ਰਿਆਸਤ ਦੇ ਨਵਾਬਾਂ ਦੀ ਸ਼ੁਰੁਆਤ ਹੋਈ।

ਹੁਣ ਤੱਕ ਮਲੇਰਕੋਟਲਾ ’ਚ ਨਵਾਬਾਂ ਦੀ ਗਿਣਤੀ 22 ਦੱਸੀ ਜਾ ਰਹੀ ਹੈ ਇਹ ਉਹੀ ਬਾਬਾ ਹੈਦਰ ਨੇ ਜਿਨ੍ਹਾਂ ਵੱਲੋਂ ਮਲੇਰਕੋਟਲਾ ਦੇ ਵਿੱਚ ਇਸਲਾਮ ਦਾ ਪ੍ਰਸਾਰ ਕਰਨ ਦੇ ਲਈ ਅਫ਼ਗਾਨ ਤੋਂ ਚੱਲ ਕੇ ਆਏ ਸਨ ਅਤੇ ਜਿਨ੍ਹਾਂ ਦਾ ਵਿਆਹ ਵੀ ਬਹਿਲੋਲ ਲੋਧੀ ਨੇ ਆਪਣੀ ਬੇਟੀ ਦਾ ਇਨ੍ਹਾਂ ਨਾਲ ਕੀਤਾ ਸੀ।
ਦੱਸ ਦਈਏ ਕਿ ਬਾਬਾ ਹੈਦਰ ਸੀਰੀਜ਼ ਦੀ ਹੁਣ ਇਹ ਦਰਗਾਹ ਇੱਥੇ ਸਥਾਪਿਤ ਹੈ ਜਿੱਥੋਂ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰੋਂ ਤੇ ਵਿਦੇਸ਼ਾਂ ਤੋਂ ਵੀ ਸੰਗਤਾਂ ਆਪਣੀਆਂ ਮੁਰਾਦਾਂ ਲੈ ਕੇ ਇੱਥੇ ਚੌਂਕੀ ਭਰਨ ਆਉਂਦੀਆਂ ਹਨ ਜਿੱਥੇ ਹਰ ਵੀਰਵਾਰ ਵੱਡਾ ਮੇਲਾ ਲੱਗਦਾ ਉੱਥੇ ਸਾਲ ਦੇ ਕਈ ਬਹੁਤ ਵੱਡੇ ਮੇਲੇ ਵੀ ਲੱਗਦੇ ਨੇ ਤੇ ਇੱਥੇ ਬੱਕਰੇ ਤੇ ਘੋੜੇ ਵੀ ਚੜ੍ਹਾਏ ਜਾਂਦੇ ਹਨ।
ਏਸ਼ੀਆ ਦੀ ਸਭ ਤੋਂ ਖੂਬਸੂਰਤ ਤੇ ਵੱਡੀ ਈਦਗਾਹ
ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਗਏ ਮਲੇਰਕੋਟਲਾ ਵਿਖੇ ਏਸ਼ੀਆ ਦੀ ਸਭ ਤੋਂ ਖੂਬਸੂਰਤ ਤੇ ਵੱਡੀ ਈਦਗਾਹ ਦੀ ਜਿੱਥੇ ਦੀਕਸ਼ਾ ਦਿਓ ਕਿ ਕਿੰਨੀ ਖੂਬਸੂਰਤੀ ਦੇ ਨਾਲ ਇਹ ਈਦਗਾਹ ਬਣਾਈ ਗਈ ਹੈ। ਦੱਸ ਦਈਏ ਕਿ ਇਸ ਈਦਗਾਹ ਦੇ ਵਿੱਚ ਸਾਲ ਦੇ ਵਿੱਚ 2 ਨਮਾਜ਼ਾਂ ਅਦਾ ਕੀਤੀਆਂ ਜਾਂਦੀਆਂ ਹਨ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਇਹਦੇ ਵਿੱਚ ਇੱਕ ਈਦ ਉਲ ਫਿਤਰ ਅਤੇ ਈਦ ਉਲ ਅਜ਼ਹਾ ਮੌਜੂਦ ਹੈ।

ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ

ਹੁਣ ਗੱਲ ਕਰਦੇ ਹਾਂ ਮਲੇਰਕੋਟਲਾ ਦੇ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਦੀ। ਇਹ ਉਹ ਹਾਅ ਦਾ ਨਾਅਰਾ ਦੀ ਯਾਦ ਵਿੱਚ ਗੁਰੂ ਘਰ ਸਥਾਪਤ ਕੀਤਾ ਗਿਆ ਜਦੋਂ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 2 ਛੋਟੇ ਸਾਹਿਬਜ਼ਾਦਿਆਂ ਨੂੰ ਬਚਾਉਣ ਦੇ ਲਈ ਉਨ੍ਹਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਸੀ ਜਿਨ੍ਹਾਂ ਦੇ ਹਾਅ ਦੇ ਨਾਅਰੇ ਦੇ ਨਾਂ ’ਤੇ ਇਹ ਗੁਰੂਘਰ ਸਥਾਪਿਤ ਕੀਤਾ ਗਿਆ ਜਿੱਥੇ ਸਿਰਫ਼ ਸਿੱਖੀ ਨਹੀਂ ਹਰ ਧਰਮ ਦੇ ਲੋਕ ਆਪਣੀ ਆ ਕੇ ਹਾਜ਼ਰੀ ਲਗਵਾਉਂਦੇ ਹਨ। ਮਲੇਰਕੋਟਲਾ ਨਵਾਬ ਦੇ ਉਸ ਹਾਅ ਦਾ ਨਾਅਰਾ ਨੂੰ ਦੱਸੀਏ ਕਿ ਮਲੇਰਕੋਟਲਾ ਸ਼ਹਿਰ ’ਚ ਆਪਸੀ ਭਾਈਚਾਰਕ ਸਾਂਝ ਅਕਸਰ ਦੇਖਣ ਨੂੰ ਮਿਲਦੀ ਅਤੇ ਇਹ ਸ਼ਹਿਰ ਗੁਲਦਸਤੇ ਦੀ ਤਰ੍ਹਾਂ ਸ਼ਹਿਰ ਹੈ।

ਸੋ ਇਹ ਸੀ ਮਲੇਰਕੋਟਲਾ ਰਿਆਸਤ ਦੇ ਧਾਰਮਿਕ ਤੇ ਇਤਿਹਾਸਕ ਸਥਲ। ਇੱਥੇ ਹਰ ਧਰਮ ਹਰ ਵਰਗ ਦੇ ਲੋਕ ਇਕੱਠੇ ਨੇ ਤੇ ਇਕੱਠੇ ਹੀ ਕਾਰੋਬਾਰ ਕਰਦੇ ਹਨ। ਉਥੇ ਇੱਕ ਦੂਸਰੇ ਧਰਮਾਂ ਦਾ ਧਾਰਮਿਕ ਸਥਲਾਂ ਦਾ ਮਾਣ ਸਨਮਾਨ ਕਰਨ ਅਤੇ ਇੱਕ ਦੂਜੇ ਦੇ ਤਿਉਹਾਰਾਂ ਤੇ ਵੀ ਉਹ ਇਕੱਠੇ ਸ਼ਾਮਿਲ ਹੁੰਦੇ ਹਨ ਤੇ ਖੁਸ਼ੀਆਂ ਮਨਾਉਂਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.