ਸੰਗਰੂਰ: ਕੋਰੋਨਾ ਵਾਇਰਸ ਕਰ ਕੇ ਹੋਏ ਲੌਕਡਾਊਨ ਤੋਂ ਬਾਅਦ ਪੰਜਾਬ ਦੀ ਪੁਲਿਸ ਨਸ਼ੇ ਦੇ ਖ਼ਾਤਮੇ ਨੂੰ ਲੈ ਕੇ ਕਾਫ਼ੀ ਸਰਗਰਮ ਹੋ ਗਈ ਹੈ।
ਸੰਗਰੂਰ ਜ਼ਿਲ੍ਹੇ ਦੀ ਪੁਲਿਸ ਨੇ ਪਿਛਲੇ ਹਫ਼ਤੇ ਦੌਰਾਨ ਕਰੋੜਾਂ ਦਾ ਨਸ਼ਾ ਫੜਿਆ ਹੈ। ਜਿਸ ਦੀ ਤਾਜ਼ੀ ਕਾਰਵਾਈ ਅੱਜ ਦੀ ਹੀ ਹੈ, ਸੰਗਰੂਰ ਦੀ ਪੁਲਿਸ ਨੇ ਚਾਰ ਕਿੱਲੋ ਅਫ਼ੀਮ ਅਤੇ ਢਾਈ ਕੁਇੰਟਲ ਚੂਰਾ ਪੋਸਤ ਸਮੇਤ ਦੋਸ਼ੀ ਨੂੰ ਕਾਬੂ ਕੀਤਾ ਹੈ, ਜੋ ਕਿ ਝਾਰਖੰਡ ਤੋਂ ਟਰੱਕ ਦੇ ਵਿੱਚ ਲੁਕੋ ਕੇ ਅਫ਼ੀਮ ਤੇ ਚੂਰਾ ਪੋਸਤ ਲੈ ਕੇ ਆ ਰਹੇ ਸਨ।
ਸੰਗਰੂਰ ਪੁਲਿਸ ਨੇ ਐਸਪੀ (ਡੀ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਟਰੱਕ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੁੱਝ ਟਰੱਕ ਡਰਾਇਵਰ ਲੌਕਡਾਊਨ ਦੌਰਾਨ ਟਰੱਕਾਂ ਨੂੰ ਪਰਮਿਸ਼ਨ ਹੋਣ ਕਰ ਕੇ ਦੂਸਰੇ ਸੂਬਿਆਂ ਤੋਂ ਨਸ਼ੇ ਦੀਆਂ ਖੇਪਾਂ ਲਿਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਫ਼ੜੇ ਗਏ ਨਸ਼ੇ ਦੀ ਖੇਪ ਦੀ ਕੀਮਤ ਲਗਭਗ 30 ਲੱਖ ਹੋਵੇਗੀ।