ਸੰਗਰੂਰ: 21 ਜੁਲਾਈ ਨੂੰ ਦੇਸ਼ ਭਰ ਵਿੱਚ ਈਦ ਉਲ ਅਜ਼ਹਾ ਯਾਨੀ ਕਿ ਬਕਰੀਦ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਨੂੰ ਲੈ ਕੇ ਜੇਕਰ ਗੱਲ ਕਰੀਏ ਪੰਜਾਬ ਦੇ ਬਹੁ ਮੁਸਲਿਮ ਆਬਾਦੀ ਵਾਲੇ ਸ਼ਹਿਰ ਮਾਲੇਰਕੋਟਲਾ ਦੀ ਤਾਂ ਇੱਥੇ ਵੀ ਬਕਰੀਦ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਦੇਖਣ ਨੂੰ ਮਿਲ ਰਹੀਆਂ ਹਨ।
ਪੰਜਾਬ ਦੀ ਸਭ ਤੋਂ ਵੱਡੀ ਬੱਕਰਿਆਂ ਦੀ ਮੰਡੀ ਮਲੇਰਕੋਟਲਾ ਅਨਾਜ ਮੰਡੀ ਵਿੱਚ ਹਰ ਸਾਲ ਵਾਂਗ ਇਸ ਸਾਲ ਵੀ ਲੱਗੀ ਹੋਈ ਹੈ। ਜਿੱਥੇ ਪੰਜਾਬ ਹੀ ਨਹੀਂ ਹਰਿਆਣਾ ਹਿਮਾਚਲ ਤੇ ਰਾਜਸਥਾਨ ਦੇ ਵਪਾਰੀ ਆਪਣੇ ਪਾਲੇ ਹੋਏ ਵਧੀਆ ਨਸਲ ਦੇ ਬੱਕਰੇ ਇੱਥੇ ਵੇਚਣ ਲਈ ਆਉਂਦੇ ਹਨ ਤੇ ਚੰਗਾ ਮੁਨਾਫ਼ਾ ਕਮਾਉਂਦੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮੰਦੀ ਦੀ ਮਾਰ ਹੈ। ਜਿਸ ਕਰਕੇ ਉਨ੍ਹਾਂ ਦੇ ਬੱਕਰਿਆਂ ਦੀ ਕੀਮਤ ਵਾਜਿਬ ਨਹੀਂ ਮਿਲ ਰਹੀ।
ਬੱਕਰਾ ਖਰੀਦਣ ਆਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਕਿਹਾ ਕਿ ਤਿੰਨ ਦਿਨ ਕੁਰਬਾਨੀ ਹੋਵੇਗੀ, ਜਿਸ ਨੂੰ ਲੈ ਕੇ ਉਹ ਆਪਣੇ ਮਨਪਸੰਦ ਵਧੀਆ ਨਸਲ ਦੇ ਬੱਕਰੇ ਖਰੀਦਣ ਲਈ ਮੰਡੀ ਪਹੁੰਚੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਬੱਕਰਿਆਂ ਦੀ ਇਸ ਮੰਡੀ ਵਿਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਕਿਉਂਕਿ ਮਹਿੰਗੇ ਭਾਅ ਬੱਕਰੇ ਮਿਲ ਰਹੇ ਹਨ। ਜੇਕਰ ਬੱਕਰਿਆਂ ਦੀ ਮੰਡੀ ਦੀ ਗੱਲ ਕਰੀਏ ਤਾਂ ਹੁਣ ਤੱਕ 1 ਲੱਖ 70 ਹਜ਼ਾਰ ਤੱਕ ਦਾ ਇੱਕ ਬੱਕਰਾ ਵਿਕ ਚੁੱਕਿਆ ਹੈ। ਬਾਕੀ ਲੱਖਾਂ ਰੁਪਏ ਦੀ ਕੀਮਤ ਵਾਲੇ ਬੱਕਰੇ ਹਾਲੇ ਵੀ ਇੱਥੇ ਵਿਕਣ ਲਈ ਆਏ ਹੋਏ ਹਨ।
ਇਹ ਵੀ ਪੜੋ: 'ਸ਼ਿਲਪਾ-ਰਾਜ ਬਾਬਾ ਰਾਮਦੇਵ ਦੇ ਚੇਲੇ, ਕਿਵੇਂ ਧਿਆਨ ਭਟਕ ਗਿਆ'