ਮਲੇਰਕੋਟਲਾ: ਕੋਰੋਨਾ ਵਾਇਰਸ ਕਾਰਨ ਕੋਈ ਆਪਣਾ ਜਨਮਦਿਨ ਜਾ ਹੋਰ ਕੋਈ ਫੰਕਸ਼ਨ ਸਹੀ ਢੰਗ ਨਾਲ ਨਹੀਂ ਮਨਾ ਪਾ ਰਿਹਾ ਹੈ। ਪਰ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਆਈਸੋਲੇਟ ਕੀਤੀ ਗਈ ਇੱਕ 14 ਸਾਲਾ ਕੋਰੋਨਾ ਪੌਜ਼ੀਟਿਵ ਬੱਚੀ ਦਾ ਜਨਮਦਿਨ ਮਲੇਰਕੋਟਲਾ ਦੇ ਐਸਪੀ ਵੱਲੋਂ ਮਨਾਇਆ ਗਿਆ।
ਇਸ ਮੌਕੇ ਉਸ ਬੱਚੀ ਦਾ ਕੇਕ ਕੱਟਿਆ ਗਿਆ ਤੇ ਉਸ ਨੂੰ ਤੋਹਫ਼ੇ ਵੀ ਦਿੱਤੇ ਗਏ। ਇਸ ਮੌਕੇ ਗੱਲ ਕਰਦਿਆਂ ਐਸਪੀ ਨੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਹਰਸ਼ਦੀਪ ਦਾ ਫ਼ੋਨ ਆਇਆ ਸੀ। ਬੱਚੀ ਨੇ ਐਸਪੀ ਨੂੰ ਆਪਣੇ ਜਨਮਦਿਨ ਬਾਰੇ ਦੱਸਿਆ ਤੇ ਐਸਪੀ ਨੇ ਕੇਕ ਅਤੇ ਪਾਰਟੀ ਦਾ ਸਾਰਾ ਇੰਤਜ਼ਾਮ ਕੀਤਾ। ਇਸ ਤੋਂ ਇਲਾਵਾ ਬੱਚੀ ਨੇ ਐਸਪੀ ਦਾ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਬੱਚੀ ਦਾ ਜਨਮਦਿਨ ਮਨਾਉਣ ਲਈ ਕਈ ਲੋਕ ਮੌਜੂਦ ਸਨ, ਜੋ ਸਾਰੇ ਅਲ਼ਗ ਅਲਗ ਭਾਈਚਾਰੇ ਤੋਂ ਆਉਂਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਐਸਪੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਦੇਖ ਕੇ ਕਾਫ਼ੀ ਸਕੂਨ ਮਿਲਿਆ ਹੈ, ਕਿ ਬੱਚੀ ਨੂੰ ਹਸਪਤਾਲ ਵਿੱਚ ਵੀ ਘਰ ਵਰਗੀ ਪਾਰਟੀ ਦਿੱਤੀ ਗਈ ਹੈ।