ETV Bharat / state

62 ਘੰਟੇ ਤੋਂ ਫ਼ਤਿਹਵੀਰ ਸਿੰਘ ਨੂੰ ਬੋਰਵੈਲ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ

150 ਫੁੱਟ ਬੋਰਵੈਲ 'ਚ ਡਿੱਗੇ ਫ਼ਤਿਹਵੀਰ ਨੂੰ ਬਾਹਰ ਕੱਢਣ ਲਈ ਕੋਸ਼ਿਸ਼ ਜਾਰੀ ਹੈ। ਐਨਡੀਆਰਐੱਫ਼, ਫ਼ੌਜ ਅਤੇ ਸਥਾਨਕ ਪ੍ਰਸ਼ਾਸਨ ਬਚਾਅ ਕਾਰਜ 'ਚ ਲੱਗਿਆ ਹੋਇਆ ਹੈ ਪਰ ਅਜੇ ਵੀ 10 ਤੋਂ 12 ਫੁੱਟ ਤੱਕ ਦੀ ਖੁਦਾਈ ਬਾਕੀ ਹੈ।

ਫ਼ੋਟੋ
author img

By

Published : Jun 9, 2019, 9:27 AM IST

ਸੰਗਰੂਰ: ਪਿੰਡ ਭਗਵਾਨਪੁਰ ਦੇ 2 ਸਾਲਾ ਫ਼ਤਿਹਵੀਰ ਸਿੰਘ ਨੂੰ 150 ਫੁੱਟ ਬੋਰਵੈਲ 'ਚ ਡਿੱਗਿਆਂ 62 ਘੰਟੇ ਬੀਤ ਗਏ ਹਨ ਪਰ ਅਜੇ ਵੀ 10 ਤੋਂ 12 ਫੁੱਟ ਤੱਕ ਦੀ ਖੁਦਾਈ ਬਾਕੀ ਹੈ। ਐਨਡੀਆਰਐੱਫ਼, ਫੌ਼ਜ ਅਤੇ ਸਥਾਨਕ ਪ੍ਰਸ਼ਾਸਨ ਬਚਾਅ ਕਾਰਜ 'ਚ ਲੱਗਿਆ ਹੋਇਆ ਹੈ। ਕੁੱਝ ਤਕਨੀਕੀ ਖ਼ਰਾਬੀ ਕਾਰਨ ਰਾਹਤ ਕਾਰਜ ਵਿੱਚ ਰੁਕਾਵਟ ਆਈ ਹੈ।

ਵੀਡੀਓ

ਜਾਣਕਾਰੀ ਮੁਤਾਬਕ ਬੱਚੇ ਨੂੰ ਬਾਹਰ ਕੱਢਣ ਲਈ 13ਵਾਂ ਰਿੰਗ ਪਾਉਂਦੇ ਹੋਏ ਸਮੱਸੀਆ ਆਈ ਹੈ ਅਤੇ 14 ਰਿੰਗ ਅੰਦਰ ਪੈਣੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ 3 ਤੋਂ 4 ਘੰਟਿਆਂ ਤੱਕ ਫ਼ਤਿਹਵੀਰ ਨੂੰ ਬਾਹਰ ਕੱਢ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਫ਼ਤਿਹਵੀਰ 6 ਜੂਨ ਨੂੰ ਖੇਡਦਾ-ਖੇਡਦਾ ਬੋਰਵੈਲ ਵਿੱਚ ਡਿੱਗ ਗਿਆ ਸੀ। ਲਗਾਤਾਰ ਰਾਹਤ ਤੇ ਬਚਾਅ ਕਾਰਜ ਜਾਰੀ ਹੈ ਅਤੇ ਬੱਚੇ ਨੂੰ ਆਕਸੀਜ਼ਨ ਪਹੁੰਚਾਈ ਜਾ ਰਹੀ ਹੈ। ਜੇਸੀਬੀ ਦੀ ਮਦਦ ਨਾਲ ਖੁਦਾਈ ਕੀਤੀ ਜਾ ਰਹੀ ਹੈ। ਫ਼ਤਿਹਵੀਰ ਦੀ ਸਲਾਮਤੀ ਲਈ ਅਰਦਾਸ ਕੀਤੀ ਜਾ ਰਹੀ ਹੈ।

Intro:Body:

sangrur

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.