ETV Bharat / state

ਪੰਜਾਬ ਦੇ ਇਸ ਪਿੰਡ ਵਿੱਚ ਡਾਂਗਾਂ-ਸੋਟਿਆਂ ਨਾਲ ਬੱਚਿਆਂ ਨੂੰ ਸਕੂਲ ਛੱਡਣ ਆਉਂਦੇ ਨੇ ਮਾਪੇ, ਜਾਣੋ ਕਾਰਨ...

author img

By

Published : Aug 8, 2022, 10:54 AM IST

Updated : Aug 8, 2022, 11:01 AM IST

ਲਹਿਰਾਗਾਗਾ ਦੇ ਪਿੰਡ ਆਲਮਪੁਰ ਦੇ ਵਿੱਚ ਬਾਂਦਰਾਂ ਨੇ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ। ਸਕੂਲ ਵਿੱਚ ਮਾਪੇ ਬੱਚਿਆਂ ਨੂੰ ਹੱਥਾਂ ‘ਚ ਡੰਡੇ ਲੈ ਕੇ ਛੱਡਣ ਆਉਂਦੇ ਹਨ। ਜਾਣੋ ਕਿਉਂ...

ਬਾਂਦਰਾਂ ਨੇ ਦਹਿਸ਼ਤ ਦਾ ਮਾਹੌਲ ਬਣਾਇਆ
ਬਾਂਦਰਾਂ ਨੇ ਦਹਿਸ਼ਤ ਦਾ ਮਾਹੌਲ ਬਣਾਇਆ

ਸੰਗਰੂਰ: ਅੱਜ ਤੁਹਾਨੂੰ ਇੱਕ ਅਜਿਹੀ ਖਬਰ ਦਿਖਾਉਣ ਜਾ ਰਹੇ ਹਾਂ ਸ਼ਾਇਦ ਤੁਸੀਂ ਪਹਿਲਾਂ ਕਦੇ ਨਾਂ ਸੁਣੀਏ ਨਾ ਕਦੇ ਦੇਖੀ ਹੋਣੀ। ਬੱਚੇ ਸਕੂਲ ਜਾਂਦੇ ਤਾਂ ਦੇਸ਼ ਦੀਆਂ ਹਰ ਸਕੂਲ ਦੀਆਂ ਤਸਵੀਰਾਂ ਦੇਖੀਆਂ ਹੋਣਗੀਆਂ, ਪਰ ਬੱਚਿਆਂ ਦੇ ਨਾਲ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਡੰਡੇ ਲੈ ਕੇ ਸਕੂਲ ਜਾਂਦੇ ਹਨ, ਇਹ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

ਇਹ ਵੀ ਪੜੋ: ਲੰਪੀ ਸਕਿਨ ਬੀਮਾਰੀ ਦੀ ਭੇਂਟ ਚੜ੍ਹ ਰਹੀਆਂ ਹਨ ਦੁਧਾਰੂ ਗਾਵਾਂ, ਪਸ਼ੂ ਪਾਲਕ ਪਰੇਸ਼ਾਨ

ਸੰਗਰੂਰ ਜ਼ਿਲ੍ਹੇ ਦਾ ਪਿੰਡ ਆਲਮਪੁਰ ਜਿੱਥੇ ਦੀਆਂ ਇਹ ਤਸਵੀਰਾਂ ਦੇਖਣ ਨੂੰ ਮਿਲੀਆਂ। ਸਕੂਲ ਵਿੱਚ ਏਨੇ ਬੱਚੇ ਨਹੀਂ ਹੋਣਗੇ ਜਿੰਨੇ ਪਰਿਵਾਰ ਦੇ ਮੈਂਬਰ ਬੱਚਿਆਂ ਦੀ ਰਾਖੀ ਕਰਨ ਲਈ ਡੰਡੇ ਸੋਟੇ ਲੈ ਕੇ ਨਾਲ ਪੜ੍ਹਾਉਣ ਲਈ ਆਉਂਦੇ ਹਨ। ਕਾਰਨ ਇਹ ਹੈ ਕਿ ਬਾਂਦਰਾਂ ਦੀ ਦਹਿਸ਼ਤ ਇੰਨੀ ਕਹਿ ਕੇ ਬੱਚਿਆਂ ਦੀ ਰਾਖੀ ਕਰਨ ਲਈ ਮਾਪੇ ਬੱਚਿਆਂ ਦੇ ਨਾਲ ਸਕੂਲ ਕੱਲੇ ਬੱਚੇ ਹੀ ਨਹੀਂ ਸਕੂਲ ਦੇ ਅਧਿਆਪਕ ਵੀ ਉਦੋਂ ਤੱਕ ਸਕੂਲ ਦੇ ਅੰਦਰ ਨਹੀਂ ਜਾਂਦੇ ਜਦੋਂ ਤਕ ਪਿੰਡ ਵਾਲੇ ਡੰਡੇ ਲਾਠੀਆਂ ਲੈ ਕੇ ਬਾਂਦਰਾਂ ਨੂੰ ਸਕੂਲ ਦੇ ਵਿੱਚ ਉਦੋਂ ਤਕ ਬੱਚੇ ਅਤੇ ਸਕੂਲ ਦੇ ਅਧਿਆਪਕ ਸਕੂਲ ਦੇ ਬਾਹਰ ਹੀ ਖੜ੍ਹੇ ਰਹਿੰਦੇ ਹਨ।

ਸਕੂਲ ਵਿੱਚ ਪੜ੍ਹਨ ਆ ਰਹੇ ਬੱਚਿਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਸਾਡੇ ਮਾਤਾ ਪਿਤਾ ਸਾਡੇ ਨਾਲ ਆਉਂਦੇ ਹਨ ਅਤੇ ਉਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਹੁੰਦੀਆਂ ਹਨ, ਕਿਉਂਕਿ ਬਾਂਦਰ ਸਾਡੇ ਉੱਤੇ ਹਮਲਾ ਕਰ ਦਿੰਦੇ ਹਨ। ਬੱਚਿਆਂ ਨੇ ਦੱਸਿਆ ਕਿ ਜਦੋਂ ਕਲਾਸ ਵਿਚ ਹੁੰਨੇ ਆਂ ਤਾਂ ਬਾਂਦਰ ਆਉਂਦੇ ਹਨ ਫਿਰ ਜੋ ਸਾਨੂੰ ਅਧਿਆਪਕ ਪੜ੍ਹਾਉਂਦੇ ਹਨ ਉਹ ਪੜ੍ਹਾਈ ਛੱਡ ਕੇ ਬਾਂਦਰਾਂ ਨੂੰ ਭਜਾਉਣ ਵਿੱਚ ਲੱਗ ਜਾਂਦੇ ਹਨ ਅਤੇ ਜਿਸ ਨਾਲ ਸਾਡੀ ਪੜ੍ਹਾਈ ਖ਼ਰਾਬ ਹੁੰਦੀ ਹੈ। ਉਹਨਾਂ ਕਿਹਾ ਕਿ ਅਸੀਂ ਕਲਾਸ ਨੂੰ ਇਕੱਲੇ ਬਾਹਰ ਵੀ ਨਹੀਂ ਜਾ ਸਕਦੇ ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਬਾਂਦਰਾਂ ਦਾ ਕੋਈ ਹੱਲ ਕੀਤਾ ਜਾਵੇ।

ਜਦੋਂ ਇਸ ਬਾਰੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪਿੰਡ ਦੇ ਲੋਕਾਂ ਨੇ ਕਿਹਾ ਕਿ ਬਾਂਦਰਾਂ ਦੀ ਦਹਿਸ਼ਤ ਇੰਨੀ ਜ਼ਿਆਦਾ ਹੈ ਕਿ ਪਿੰਡ ਦੇ ਵਿੱਚ ਡਰਦਾ ਕੋਈ ਵੀ ਆਪਣੀ ਲੜਕੀ ਦਾ ਵਿਆਹ ਨਹੀਂ ਕਰਦਾ ਕਿਉਂਕਿ ਬਾਂਦਰ ਜੋ ਇਨ੍ਹਾਂ ਦੇ ਰਿਸ਼ਤੇਦਾਰਾਂ ਦਾ ਹੈ ਰਸਤੇ ਵਿੱਚੋਂ ਉੱਤੋਂ ਸਮਾਨ ਖੋਹ ਲੈਂਦੇ ਹਨ ਅਤੇ ਘਰਾਂ ਅੰਦਰ ਤੋੜ ਭੰਨ ਕਰ ਦਿੰਦੇ ਹਨ ਜੋ ਵੀ ਫਰਿੱਜਾਂ ਦੇ ਵਿੱਚ ਸਾਮਾਨ ਪਿਆ ਹੁੰਦੈ ਉਸ ਨੂੰ ਚੁੱਕ ਕੇ ਲੈ ਜਾਂਦੇ ਹਨ। ਪਿੰਡ ਵਾਸੀਆਂ ਨੇ ਸਰਕਾਰ ਨੂੰ ਵੀ ਮਦਦ ਦੀ ਗੁਹਾਰ ਲਗਾਈ ਹੈ ਕਿ ਇਨ੍ਹਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ।

ਬਾਂਦਰਾਂ ਨੇ ਦਹਿਸ਼ਤ ਦਾ ਮਾਹੌਲ ਬਣਾਇਆ

ਸਕੂਲ ਦੇ ਅਧਿਆਪਕ ਗੀਤਾ ਰਾਣੀ ਨੇ ਦੱਸਿਆ ਕਿ ਬਾਂਦਰਾਂ ਦੀ ਦਹਿਸ਼ਤ ਇੰਨੀ ਜ਼ਿਆਦਾ ਹੈ ਕਿ ਸਵੇਰੇ ਸਕੂਲ ਆਉਣ ਤੋਂ ਸਮੇਂ ਜਦੋਂ ਤੱਕ ਪਿੰਡ ਦੇ ਲੋਕ ਸਕੂਲ ਦੇ ਵਿੱਚੋਂ ਬਾਂਦਰਾਂ ਨੂੰ ਡੰਡੇ ਡੰਡੇ ਸੋਟਿਆਂ ਨਾਲ ਬਾਹਰ ਨਹੀਂ ਕੱਢਦੇ ਹਨ। ਉਹਨਾਂ ਨੇ ਕਿਹਾ ਕਿ ਉਦੋਂ ਤਕ ਅਸੀਂ ਸਕੂਲ ਦੇ ਅੰਦਰ ਨਹੀਂ ਆ ਸਕਦੇ ਕਿਉਂਕਿ ਕਾਫੀ ਸਮੇਂ ਪਹਿਲਾਂ ਇਨ੍ਹਾਂ ਬਾਂਦਰਾਂ ਵੱਲੋਂ ਸਕੂਲ ਦੇ ਛੇ ਬੱਚੇ ਅਤੇ ਦੋ ਅਧਿਆਪਕਾਂ ਨੂੰ ਅਤੇ ਇੱਕ ਮਿਡ ਡੇ ਮੀਲ ਵਰਕਰ ਨੂੰ ਜਖਮੀ ਕਰ ਦਿੱਤਾ ਸੀ। ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਇਨ੍ਹਾਂ ਬਾਂਦਰਾਂ ਵੱਲੋਂ ਸਕੂਲ ਦੇ ਵਿੱਚ ਬਹੁਤ ਸਾਰੇ ਸਾਮਾਨ ਦੀ ਤੋੜ ਭੰਨ ਵੀ ਕਰ ਦਿੱਤੀ ਗਈ ਹੈ।

ਪਿੰਡ ਦੇ ਸਰਪੰਚ ਦਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਬਾਂਦਰਾਂ ਦੀ ਦਹਿਸ਼ਤ ਤੋਂ ਲੰਬੇ ਸਮੇਂ ਤੋਂ ਸਾਰਾ ਪਿੰਡ ਹੀ ਦੁਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਨ੍ਹਾਂ ਬਾਂਦਰਾਂ ਦੀ ਦਹਿਸ਼ਤ ਤੋਂ ਸਾਨੂੰ ਛੁਟਕਾਰਾ ਦਿਵਾਇਆ ਜਾਵੇ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਸਾਡੇ ਕੋਲ ਤਿੰਨ ਚਾਰ ਏਕੜ ਪੰਚਾਇਤੀ ਜ਼ਮੀਨ ਹੈ, ਸਰਕਾਰ ਇਨ੍ਹਾਂ ਨੂੰ ਉੱਥੇ ਛੱਡ ਦੇਵੇ ਅਤੇ ਉਸ ਦੇ ਆਸ ਪਾਸ ਜਾਲ ਲਾ ਦਿੱਤਾ ਜਾਵੇ ਤਾਂ ਜੋ ਇਹ ਬਾਹਰ ਨਾ ਆ ਸਕਣ।

ਇਸ ਮਾਮਲੇ ਤੇ ਜਦੋਂ ਲਹਿਰਾਗਾਗਾ ਦੇ ਐਸਡੀਐਮ ਨਵਰੀਤ ਕੌਰ ਸੇਖੋਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜਲਦ ਹੀ ਜੰਗਲਾਤ ਮਹਿਕਮੇ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕਰ ਦਿੱਤਾ ਜਾਵੇਗਾ।

ਇਹ ਵੀ ਪੜੋ: ‘ਲੰਪੀ ਸਕਿਨ ਬੀਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਸਰਕਾਰ ਨੇ ਮੰਗਵਾਈ ਦਵਾਈ’

Last Updated : Aug 8, 2022, 11:01 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.