ਸੰਗਰੂਰ: ਜਿੱਥੇ ਇੱਕ ਪਾਸੇ ਦੇਸ਼ ਭਰ ਵਿੱਚ ਅਧਿਆਪਕ ਮਨਾਇਆ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਭਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੀ.ਟੀ.ਆਈ.ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਰਨਾਲਾ ਕੇਸੀਆਂ 'ਚ ਧਰਨਾ ਪ੍ਰਦਰਸ਼ਨ ਕੀਤਾ ਜਾਂ ਰਿਹਾ ਹੈ। ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਜਾਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ। ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਦਿੱਤਾ ਗਿਆ।
ਜਿਸ ਦੇ ਵਿਰੋਧ ਵਜੋ ਐਤਵਾਰ ਨੂੰ ਪੀ.ਟੀ.ਆਈ. ਯੂਨੀਅਨ ਵੱਲੋਂ ਸੰਗਰੂਰ ਦੇ ਪੀ.ਡਬਲਯੂ.ਡੀ. ਰੈਸਟ ਹਾਊਸ ਦਾ ਗੇਟ ਤੋੜ ਕੇ ਉਸ ਦੇ ਅੰਦਰ ਦਾਖ਼ਲ ਹੋਏ। ਪੀ.ਡਬਲਯੂ.ਡੀ. ਰੈਸਟ ਹਾਊਸ 'ਚ ਦਾਖ਼ਲ ਹੋਣ ਦਾ ਕਾਰਨ ਇਹ ਸੀ ਕਿ ਪਿਛਲੇ 8 ਮਹੀਨਿਆਂ ਤੋਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਆਪਣੇ ਘਰ ਨੂੰ ਛੱਡ ਕੇ ਰੈਸਟ ਹਾਊਸ 'ਚ ਹੀ ਉਨ੍ਹਾਂ ਨੇ ਰਹਿਣ ਬਸੇਰਾ ਬਣਾਇਆ ਹੋਇਆ ਹੈ।
ਕਿਉਂਕਿ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਬਾਹਰ ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਵਿਜੇਇੰਦਰ ਸਿੰਗਲਾ ਆਪਣੇ ਘਰ 'ਚ ਨਹੀਂ ਜਾ ਰਹੇ ਹਨ। ਪੀ.ਟੀ.ਆਈ. ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੇ ਪੈਨਲ ਮੀਟਿੰਗ ਦਾ ਲੇਟਰ ਨਹੀਂ ਮਿਲਦਾ। ਉਦੋਂ ਤੱਕ ਸਾਡਾ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।
ਇਹ ਵੀ ਪੜ੍ਹੋ:- ਰਾਕੇਸ਼ ਟਿਕੈਤ ਮਹਾਪੰਚਾਇਤ ਲਈ ਰਵਾਨਾ, ਹਾਈਵੇਅ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ