ਸੰਗਰੂਰ: ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਦੇ ਦੌਰਾਨ ਕਈ ਲੋਕ ਲੁਭਾਵਣੇ ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚ ਨੌਕਰੀ ਤੋਂ ਲੈਕੇ ਸਮਾਰਟਫੋਨ ਦੇਣਾ ਸੀ ਪਰ ਹੁਣ ਇੱਕ ਵਾਰ ਫਿਰ ਕੈਪਟਨ ਦਾ ਬਿਆਨ ਰਾਜਨੀਤੀ ਦਾ ਹਿੱਸਾ ਬਣ ਚੁੱਕਿਆ ਹੈ, ਯੂਥ ਕਾਂਗਰਸ ਦੇ ਸਮਾਗਮ ਵਿੱਚ ਕੈਪਟਨ ਨੇ ਇੱਕ ਕਾਰਡ ਦਾ ਜ਼ਿਕਰ ਕਰਦੇ ਯੂਥ ਕਾਂਗਰਸ ਦੇ ਨੌਜਵਾਨਾਂ ਨੂੰ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਕਾਰਡ ਨਾਲ ਪੂਰਾ ਸਨਮਾਨ ਮਿਲੇਗਾ ਜੇਕਰ ਕਿਸੇ ਨੇ ਨਾ ਕੀਤਾ ਤਾਂ ਕੈਪਟਨ ਉਸ ਨੂੰ ਠੀਕ ਕਰ ਦੇਣਗੇ।
ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਕੈਪਟਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿਤਾ। ਜਿਸ ਬਾਰੇ ਅਕਾਲੀ ਦਲ ਦਾ ਕਹਿਣਾ ਹੈ ਕਿ ਪਹਿਲਾਂ ਦੇ ਲਾਰਿਆਂ ਵਾਂਗ ਹੁਣ ਕਾਰਡਾਂ ਦਾ ਲਾਰਾ ਲਗਾਇਆ ਜਾ ਰਿਹਾ ਅਤੇ ਉਨ੍ਹਾਂ ਨਾਲ ਕਿ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇ ਦੇਣਾ ਹੀ ਹੈ ਕੁੱਝ, ਤਾਂ ਨੌਜਵਾਨਾਂ ਨੂੰ ਨੌਕਰੀ ਦੇਵੋ ਤਾਂ ਜੋ ਉਨ੍ਹਾਂ ਦੀ ਜਿੰਦਗੀ ਸੁਧਰ ਜਾਵੇ। ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਸਰਕਾਰ ਅਕਾਲੀ ਦਲ ਵਾਂਗ ਹੀ ਚੱਲ ਰਹੀ ਹੈ ਤੇ ਲੋਕਾਂ ਨੂੰ ਲਾਰੇ ਦੇ ਰਹੀ ਹੈ।
ਫ਼ਿਲਹਾਲ ਇਹ ਕਾਰਡ ਜਿਸਦੀ ਗੱਲ ਹੋ ਰਹੀ ਹੈ ਇਹ ਕਿਹੜੇ ਕਾਰਡ ਹਨ ਤਾਂ ਇਸ ਬਾਰੇ ਬੇਸ਼ਕ ਮੁੱਖ ਮੰਤਰੀ ਨੇ ਸਿੱਧਾ ਉਸ ਦਾ ਜਿਕਰ ਨਹੀਂ ਕੀਤਾ ਪਰ ਕੈਪਟਨ ਦੇ ਇਸ ਬਿਆਨ ਨਾਲ ਨਵੀਂ ਬਹਿਸ ਜਰੂਰ ਛਿੜ ਗਈ ਹੈ ਕਿ ਨੌਜਵਾਨਾਂ ਨੂੰ ਨਾਲ ਜੋੜਨ ਲਈ ਹੁਣ ਕਾਂਗਰਸ ਕਿਹੜਾ ਨਵਾਂ ਟ੍ਰਿਕ ਅਜ਼ਮਾ ਰਹੀ ਹੈ?