ETV Bharat / state

ਕੌਣ ਮਾਰੇਗਾ ਨਵਾਬ ਦੀ ਕਬਰ ਲਈ ਹਾਅ ਦਾ ਨਾਅਰਾ

ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਦਾ ਸਿੱਖ ਕੌਮ 'ਤੇ ਇੱਕ ਇਹੋ ਜਿਹਾ ਅਹਿਸਾਨ ਹੈ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉੱਥੇ ਹੀ ਅਫ਼ਸੋਸ ਦੀ ਗੱਲ ਹੈ ਕਿ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਸ਼ਾਹੀ ਮਕਬਰੇ ਦੀ ਖ਼ਸਤਾ ਹੋ ਗਈ ਹੈ, ਤੇ ਉਸ ਦੀ ਸਾਰ ਨਹੀਂ ਲਈ ਜਾ ਰਹੀ ਹੈ।

ਫ਼ੋਟੋ
ਫ਼ੋਟੋ
author img

By

Published : Dec 27, 2019, 12:03 AM IST

ਮਲੇਰਕੋਟਲਾ: ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਸ਼ਾਹੀ ਮਕਬਰੇ ਦੀ ਇਮਾਰਤ ਖ਼ਸਤਾ ਹੋ ਗਈ ਹੈ, ਤੇ ਉਸ ਦੀ ਸਾਰ ਨਹੀਂ ਲਈ ਜਾ ਰਹੀ ਹੈ। ਤੁਹਾਨੂੰ ਦੱਸ ਦਈਏ, ਮਲੇਰਕੋਟਲਾ ਅੰਦਰ ਬਣੀਆਂ ਨਵਾਬਾਂ ਦੀਆਂ ਕਬਰਾਂ ਜਿਨ੍ਹਾਂ ਵਿੱਚ ਨਵਾਬ ਸ਼ੇਰ ਮੁਹੰਮਦ ਖ਼ਾਨ ਤੇ ਉਨ੍ਹਾਂ ਦੇ ਪਰਿਵਾਰ ਤੇ ਖ਼ਾਨਦਾਨ ਦੀਆਂ ਕਬਰਾਂ ਮੋਜੂਦ ਹਨ। ਇਨ੍ਹਾਂ ਕਬਰਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਸਤਾ ਹੋ ਚੁੱਕੀ ਹੈ।

ਵੀਡੀਓ

ਜੇਕਰ ਅਜੇ ਵੀ ਇਨ੍ਹਾਂ ਸ਼ਾਹੀ ਮਕਬਰਿਆਂ ਦੀ ਸਾਂਭ-ਸੰਭਾਲ ਨਾਂ ਕੀਤੀ ਗਈ ਤਾਂ ਇਹ ਯਾਦਗਾਰ ਕਦੀ ਵੀ ਢਹਿ-ਢੇਰੀ ਹੋ ਸਕਦੀ ਹੈ, ਜੋ ਕਿ ਹੋਲੀ-ਹੋਲੀ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਅਫ਼ਸੋਸ ਵਾਲੀ ਗੱਲ ਤਾਂ ਇਹ ਹੈ ਕਿ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਸ਼ਾਹੀ ਮਕਬਰਿਆਂ ਦੀ ਸਾਂਭ ਸੰਭਾਲ ਨਹੀਂ ਦਿੱਤਾ ਜਾ ਰਿਹਾ ਹੈ। ਇਸ ਦਾ ਖ਼ਾਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੁੱਕਣਾ ਪੈ ਸਕਦਾ ਹੈ, ਜਦੋਂ ਉਨ੍ਹਾਂ ਦੇ ਦੇਖਣ ਲਈ ਇਹ ਇਤਿਹਾਸਿਕ ਯਾਦਗਾਰਾਂ ਹੀ ਨਹੀਂ ਰਹਿਣਗੀਆਂ।

ਇਸ ਮੌਕੇ ਸਮਾਜ ਸੇਵੀ ਕੇਸਰ ਸਿੰਘ ਨੇ ਕਿਹਾ ਕਿ ਸ਼ਾਹੀ ਮਕਬਰੇ ਦੀ ਹਾਲਤ ਬੜੀ ਖਸਤਾ ਬਣੀ ਹੋਈ ਹੈ, ਜੇਕਰ ਕਿਸੇ ਵੱਲੋਂ ਛੇਤੀ ਧਿਆਨ ਨਾ ਦਿੱਤਾ ਗਿਆ ਤਾਂ ਇਹ ਖੰਡਰ ਬਣ ਜਾਵੇਗਾ। ਸਿੱਖ ਇਤਿਹਾਸ ਨਾਲ ਜੁੜੇ ਨਵਾਬ ਸ਼ੇਰ ਮੁਹੰਮਦ ਜਿਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਜਾਣਿਆ ਜਾਂਦਾ ਰਹੇਗਾ, ਪਰ ਕੋਈ ਵੀ ਉਨ੍ਹਾਂ ਦੀ ਕਬਰ ਦਾ ਰਖਵਾਲਾ ਬਣਕੇ ਅਜੇ ਤੱਕ ਨਹੀਂ ਬਹੁੜਿਆ।

ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਖ਼ਾਨਦਾਨ 'ਚੋਂ ਜਨਾਬ ਨਦੀਮ ਅਨਵਾਰ ਖ਼ਾਨ ਨੇ ਅੱਗੇ ਕਿਹਾ ਕਿ ਉਹ ਛੇਤੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ ਤੇ ਮੰਗ ਕਰਨਗੇ ਕਿ ਇੱਥੇ ਟੂਰਿਜ਼ਮ ਹੱਬ ਸਥਾਪਿਤ ਕੀਤਾ ਜਾਵੇ। ਇਸ ਦੇ ਨਾਲ ਹੀ ਇਨ੍ਹਾਂ ਸ਼ਾਹੀ ਮਕਬਰਿਆਂ ਦੀ ਦੇਖ-ਰੇਖ ਤੇ ਸਾਂਭ-ਸੰਭਾਲ ਲਈ ਛੇਤੀ ਤੋਂ ਛੇਤੀ ਫੰਡ ਮੁਹੱਈਆ ਕਰਵਾਇਆ ਜਾਵੇ।

ਜ਼ਿਕਰਯੋਗ ਹੈ ਕਿ ਜਦੋਂ ਵਜ਼ੀਰ ਖਾਂ ਦੀ ਕਚਹਿਰੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਪੇਸ਼ ਕੀਤਾ ਗਿਆ, ਤਾਂ ਵਜ਼ੀਰ ਖ਼ਾਨ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਇਹ ਇਸਲਾਮ ਕਬੂਲ ਕਰ ਲੈਣ ਜਾਂ ਮੌਤ ਲਈ ਤਿਆਰ ਹੋ ਜਾਣ। ਉਸ ਸਮੇਂ ਕਚਹਿਰੀ ਵਿਚ ਹੋਰਨਾਂ ਤੋਂ ਇਲਾਵਾ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਸਨ।

ਉਸ ਵੇਲੇ ਨਵਾਬ ਨੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਨੂੰ ਜਿਊਂਦਿਆਂ ਹੀ ਨੀਂਹਾਂ ਵਿਚ ਚਿਨਣ ਦੇ ਹੁਕਮ ਦਾ ਵਿਰੋਧ ਕਰਦਿਆਂ ਇਨ੍ਹਾਂ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਬੁਲੰਦ ਕੀਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਧਰਮ ਨੂੰ ਮੰਨਣ ਵਾਲੇ ਆਪਣੇ ਦਿਲਾਂ 'ਚੋਂ ਮਰਹੂਮ ਨਵਾਬ ਸ਼ੇਰ ਮੁਹੰਮਦ ਖ਼ਾਨ ਨੂੰ ਨਹੀਂ ਭੁਲਾ ਸਕੇ।

ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਜਾਂ ਪੰਜਾਬ ਸਰਕਾਰ ਕਦੋਂ ਤੱਕ ਨਵਾਬ ਦੀ ਕਬਰ ਜਾਂ ਇਹਨਾਂ ਸ਼ਾਹੀ ਮਕਬਰਿਆਂ ਨੂੰ ਬਚਾਉਣ ਲਈ ਕਦੋਂ ਸਾਹਮਣੇ ਆਉਂਦੀ ਹੈ, ਜਾਂ ਹਾਲੇ ਹੋਰ ਖੰਡਰ ਬਣਨ ਲਈ ਮਜ਼ਬੂਰ ਹੋਣਾ ਪਵੇਗਾ ਇਹਨਾਂ ਸ਼ਾਹੀ ਮਕਬਰਿਆਂ ਨੂੰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Intro:ਰਿਆਸਤ ਮਲੇਰਕੋਟਲਾ ਜਿਸ ਨੂੰ ਦੁਨੀਆਂ ਭਰ ਵਿਚ ਹਰ ਇਕ ਜਾਣਦਾ ਹੈ ਕਿaੁਂਕਿ ਇੱਥੋਂ ਦੇ ਨਵਾਬ ਰਹੇ ਮਰਹੂਮ ਨਵਾਬ ਸ਼ੇਰ ਮੁਹੰਮਦ ਖ਼ਾਨ ਜਿਹਨਾਂ ਵਲਂੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਨੂੰ ਜਿਊਂਦਿਆਂ ਹੀ ਨੀਂਹਾਂ ਵਿਚ ਚਿਨਣ ਦੇ ਹੁਕਮ ਦਾ ਵਿਰੋਧ ਕਰਦਿਆਂ ਇਹਨਾਂ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾ-ਦਾ-ਨਾਅਰਾ ਬੁਲੰਦ ਕੀਤਾ ਸੀ ਸੀ।ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਧਰਮ ਨੂੰ ਮੰਨਣ ਵਾਲੇ ਆਪਣੇ ਦਿਲਾਂ 'ਚੋਂ ਮਰਹੂਮ ਨਵਾਬ ਸ਼ੇਰ ਮੁਹੰਮਦ ਖ਼ਾਨ ਨੂੰ ਨਹੀਂ ਭੁਲਾ ਸਕੇ ਅਤੇ ਉਹਨਾਂ ਦਾ ਨਾਂ ਸਿੱਖ ਇਤਿਹਾਸ ਵਿਚ ਅੱਜ ਵੀ ਸੁਨਹਿਰੀ ਅੱਖਰਾਂ ਵਿਚ ਦਰਜ਼ ਹੈ।ਪਰ ਅਫਸੋਸ ਦੀ ਗੱਲ ਇਹ ਹੈ ਕਿ ਰਿਆਸਤ ਮਲੇਰਕੋਟਲਾ ਦੇ ਨਵਾਬਾਂ ਅਤੇ ਸ਼ਾਹੀ ਮਕਬਰਿਆਂ ਵੱਲ ਅੱਜ ਤੱਕ ਕਿਸੇ ਦਾ ਵੀ ਧਿਆਨ ਨਹੀਂ ਗਿਆ ਜਿਸ ਕਰਕੇ ਇਹ ਸ਼ਾਹੀ ਮਕਬਰੇ ਅੱਜ ਢਹਿ-ਢੇਰੀ ਹੋ ਰਹੇ ਹਨ।ਲੋਕਾਂ ਨੇ ਪੰਜਾਬ ਸਰਕਾਰ ਅਤੇ ਪੁਰਾਤਨ ਵਿਭਾਗ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਜਲਦ ਤੋਂ ਜਲਦ ਇਹਨਾਂ ਇਤਿਹਾਸਿਕ ਸ਼ਾਹੀ ਮਕਬਰਿਆਂ ਨੂੰ ਬਚਾਉਣ ਲਈ ਯੋਗ ਕਦਮ ਉਠਾਏ ਜਾਣ।
ਪੂਰੇ ਸੰਸਾਰ ਵਿਚ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।aੁੱਥੇ ਹੀ ਇਹਨਾਂ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾਂ ਨੀਹਾਂ ਵਿਚ ਚਿਨਵਾਉਣ ਦਾ ਵਿਰੋਧ ਕਰਦਿਆਂ ਮਲੇਰਕੋਟਲਾ ਰਿਆਸਤ ਦੇ ਨਵਾਬ ਮਰਹੂਮ ਸ਼ੇਰ ਮੁਹੰਮਦ ਖ਼ਾਨ ਨੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾ-ਦਾ-ਨਾਅਰਾ ਅਤੇ ਜ਼ਬਰ-ਜ਼ੁਲਮ ਦੇ ਖ਼ਿਲਾਫ਼ ਨਾਅਰਾ ਮਾਰਿਆ ਸੀ।ਉਸ ਦਿਨ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਮਲੇਰਕੋਟਲਾ ਦੇ ਨਵਾਬ ਨੂੰ ਨਹੀਂ ਭੁਲਾ ਸਕੀ।ਪਰ ਅਫਸੋਸ ਦੀ ਗੱਲ ਇਹ ਹੈ ਕਿ ਮਲੇਰਕੋਟਲਾ ਅੰਦਰ ਬਣੀਆਂ ਨਵਾਬਾਂ ਦੀਆਂ ਕਬਰਾਂ ਜਿਹਨਾਂ ਵਿਚ ਮਰਹੂਮ ਨਵਾਬ ਸ਼ੇਰ ਮੁਹੰੰਮਦ ਖ਼ਾਨ ਅਤੇ ਉਹਨਾਂ ਦੇ ਪਰਿਵਾਰ ਅਤੇ ਖ਼ਾਨਦਾਨ ਦੀਆਂ ਕਬਰਾਂ ਮੋਜੂਦ ਹਨ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ।ਜੇਕਰ ਅਜੇ ਵੀ ਇਹਨਾਂ ਸ਼ਾਹੀ ਮਕਬਰਿਆਂ ਦੀ ਸਾਂਭ-ਸੰਭਾਲ ਨਾਂ ਕੀਤੀ ਗਈ ਤਾਂ ਇਹ ਯਾਦਗਾਰ ਕਦੀ ਵੀ ਢਹਿ-ਢੇਰੀ ਹੋ ਸਕਦੀ ਹੈ ਜੋ ਕਿ ਹੋਲੀ-ਹੋਲੀ ਖੰਡਰਾਤ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ।
ਕਿਸੇ ਵੀ ਸਰਕਾਰਾਂ ਵਲੋਂ ਇਹਨਾਂ ਸ਼ਾਹੀ ਮਕਬਰਿਆਂ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਗਿਆ।ਜਿਸ ਦਾ ਖ਼ਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਠਾਉਣਾ ਪੈ ਸਕਦਾ ਹੈ, ਜਦੋਂ ਉਹਨਾ ਦੇ ਦੇਖਣ ਲਈ ਇਹ ਇਤਿਹਾਸਿਕ ਯਾਦਗਾਰਾਂ ਹੀ ਨਹੀਂ ਬਚਣੀਆਂ।ਇਸ ਮੌਕੇ ਸ਼ਾਹੀ ਮਕਬਰਿਆਂ ਵਿਚ ਆਏ ਕੁਝ ਸਿੱਖ ਧਰਮ ਦੇ ਲੋਕਾਂ ਨੇ ਕਿਹਾ ਕਿ ਉਹ ਨਵਾਬ ਮਲੇਰਕੋਟਲਾ ਦਾ ਅਹਿਸਾਨ ਕਦੀ ਵੀ ਨਹੀਂ ਭੁਲਾ ਸਕਦੇ ਜਿਹਨਾਂ ਨੇ ਦਸ਼ਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦਿਆਂ ਲਈ ਹਾ-ਦਾ-ਨਾਅਰਾ ਬੁਲੰਦ ਕੀਤਾ ਸੀ ਤੇ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਹਨਾਂ ਸ਼ਾਹੀ ਮਕਬਰਿਆਂ ਵੱਲ ਜਲਦ ਧਿਆਨ ਦਿੱਤਾ ਜਾਵੇ ਤਾਂ ਜੋ ਇਹ ਢਹਿ-ਢੇਰੀ ਹੋਣ ਤਂੋ ਬਚ ਸਕਣ।
ਬਾਈਟ-੦੧ ਮਹਿੰਦਰ ਸਿੰਘ ਪਰੂਥੀBody:ਉਧਰ ਇਸ ਮੌਕੇ ਸਮਾਜ ਸੇਵੀ ਕੇਸਰ ਸਿੰਘ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ ਇਹ ਸ਼ਾਹੀ ਮਕਬਰਾ ਜਿਸ ਦੀ ਕਿ ਹਾਲਤ ਬੜੀ ਖਸਤਾ ਬਣੀ ਹੋਈ ਹੈ,ਜੇਕਰ ਕਿਸੇ ਵੱਲੋਂ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਇਹ ਖੰਡਰ ਰੂਪੀ ਬਣ ਜਾਵੇਗਾ।ਸਿੱਖ ਇਤਿਹਾਸ ਨਾਲ ਜੂੜੇ ਨਵਾਬ ਸ਼ੇਰ ਮੁਹੰਮਦ ਜਿਹਨਾਂ ਨੂੰ ਕਿ ਰਹਿੰਦੀ ਦੁਨੀਆਂ ਤੱਕ ਜਾਣਿਆ ਜਾਂਦਾ ਰਹੇਗਾ ਪਰ ਕੋਈ ਵੀ ਉਹਨਾਂ ਦੀ ਕਬਰ ਦਾ ਰਖਵਾਲਾ ਬਣਕੇ ਅਜੇ ਤੱਕ ਨਹੀਂ ਬਹੁੜਿਆ।
ਬਾਈਟ-੦੨ ਕੇਸਰ ਸਿੰਘ ਸਮਾਜ ਸੇਵੀ
ਇਹ ਸ਼ਾਹੀ ਮਕਬਰਿਆਂ ਦੀ ਦੇਖ ਰੇਖ ਪਿਛਲੇ ੪੦੦ ਸੌ ਸਾਲਾਂ ਤੋਂ ਕਰਦੇ ਆ ਰਹੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਦਾ ਜਦਂੋ ਕੋਈ ਵੀ ਇੱਥੇ ਨਹੀਂ ਆaੁਂਦਾ।ਕਿaੁਂਕਿ ਸਟੇਜ਼ਾਂ ਤੋਂ ਜਾਂ ਇਤਿਹਾਸ ਵਿਚ ਤਾਂ ਵਾਰ-ਵਾਰ ਮਰਹੂਮ ਨਵਾਬ ਸ਼ੇਰ ਮੁਹੰਮਦ ਖ਼ਾਨ ਮਲੇਰਕੋਟਲਾ ਨੂੰ ਯਾਦ ਕੀਤਾ ਜਾਂਦਾ ਪਰ ਇੱਥੇ ਉਹਨਾਂ ਦੀ ਕਬਰ ਨੂੰ ਦੇਖਣ ਵਾਲਾ ਤੇ ਉਹਨਾਂ ਦੀ ਸਾਰ ਲੈਣ ਵਾਲੇ ਅਜੇ ਤੱਕ ਕੋਈ ਨਹੀਂ ਆਇਆ।
ਬਾਈਟ-੦੩ ਮੁਹੰਮਦ ਸਾਬਰ ਦੇਖ-ਰੇਖ ਕਰਨ ਵਾਲਾConclusion:ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਖ਼ਾਨਦਾਨ 'ਚੋਂ ਜਨਾਬ ਨਦੀਮ ਅਨਵਾਰ ਖ਼ਾਨ ਨੇ ਕਿਹਾ ਕਿ ਉਹ ਜਲਦ ਹੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਮਿਲਣਗੇ ਤੇ ਮੰਗ ਕਰਨਗੇ ਕਿ ਇੱਥੇ ਟੂਰਿਜ਼ਮ ਹੱਬ ਸਥਾਪਿਤ ਕੀਤਾ ਜਾਵੇ ਤੇ ਇਹਨਾਂ ਸ਼ਾਹੀ ਮਕਬਰਿਆਂ ਦੀ ਦੇਖ ਰੇਖ ਤੇ ਸਾਂਭ ਸੰਭਾਲ ਲਈ ਕੋਈ ਜਲਦ ਤੋਂ ਜਲਦ ਫੰਡ ਮੁਹੱਈਆ ਕਰਨ ਤਾਂ ਜੋ ਇਤਿਹਾਸਿਕ ਸ਼ਾਹੀ ਮਕਬਰਿਆਂ ਨੂੰ ਬਚਾਇਆ ਜਾ ਸਕੇ।
ਬਾਈਟ-੦੪ ਨਦੀਮ ਅਨਵਾਰ ਖ਼ਾਨ
ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਜਾਂ ਪੰਜਾਬ ਸਰਕਾਰ ਕਦੋਂ ਤੱਕ ਨਵਾਬ ਦੀ ਕਬਰ ਜਾਂ ਇਹਨਾਂ ਸ਼ਾਹੀ ਮਕਬਰਿਆਂ ਨੂੰ ਬਚਾਉਣ ਲਈ ਕਦਂੋ ਸਾਹਮਣੇ ਆਉਂਦੀ ਹੈ ਜਾਂ ਹਾਲੇ ਹੋਰ ਖੰਡਰ ਬਣਨ ਲਈ ਮਜ਼ਬੂਰ ਹੋਣਾ ਪਵੇਗਾ ਇਹਨਾਂ ਸ਼ਾਹੀ ਮਕਬਰਿਆਂ ਨੂੰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Malerkotla Sukha Khan-9855936412
ETV Bharat Logo

Copyright © 2024 Ushodaya Enterprises Pvt. Ltd., All Rights Reserved.