ਮਲੇਰਕੋਟਲਾ: ਪੰਜਾਬ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਇੱਕ ਪਾਸੇ ਜਿੱਥੇ ਸੂਬੇ ਅੰਦਰ ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਸੂਬੇ ਅੰਦਰ ਲਗਾਤਾਰ ਹੋ ਰਹੇ ਕਤਲ (Murder) ਦੇ ਮਾਮਲਿਆ ਨੇ ਲੋਕਾਂ ਦੀ ਸੁਰੱਖਿਆ ਨੂੰ ਲੈਕੇ ਚਿੰਤਾ ਵਧਾ ਦਿੱਤੀ ਹੈ। ਅਜਿਹਾ ਹੀ ਇੱਕ ਮਾਮਲਾ ਮਲੇਰਕੋਟਲਾ ਦੇ ਪਿੰਡ ਝੁਨੇਰ (Jhuner village of Malerkotla) ਤੋਂ ਸਾਹਮਣੇ ਆਇਆ ਹੈ। ਜਿੱਥੇ ਜਰਨੈਲ ਸਿੰਘ ਨਾਮ ਦੇ ਕਿਸਾਨ (Farmers) ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਉਮਰ 48 ਸਾਲ ਦੀ ਦੱਸੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਮ੍ਰਿਤਕ ਦਾ ਕਤਲ (Murder) ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਸੂਏ ਵਿੱਚ ਸੁੱਟ ਦਿੱਤਾ ਗਿਆ, ਅਤੇ ਫਿਰ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਮੁਲਜ਼ਮਾਂ ਨੇ ਲਾਸ਼ ਨੂੰ ਮ੍ਰਿਤਕ ਦੇ ਖੇਤ ਵਾਲੀ ਖੂਹੀ ਵਿੱਚ ਸੁੱਟ ਦਿੱਤਾ, ਜਿੱਥੋਂ ਕਿ ਕਈ ਦਿਨਾਂ ਬਾਅਦ ਲਾਸ਼ ਬਰਾਮਦ ਹੋਈ।
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਸਰਕਾਰੀ ਹਸਪਤਾਲ (Government Hospital) ਭੇਜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਮੁਲਜ਼ਮ ਪੁਲਿਸ (Police) ਦੀ ਗਰਫ਼ ਤੋਂ ਬਾਹਰ ਹਨ, ਪਰ ਪੁਲਿਸ (Police) ਵੱਲੋਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਪੀੜਤ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਨੂੰ ਭਰੋਸਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:Ludhiana Court Blast: ਧਮਾਕੇ ਦੇ ਮੁਲਜ਼ਮ ਗਗਨਦੀਪ ਦਾ ਸਖ਼ਤ ਸੁਰੱਖਿਆ ਵਿੱਚ ਕੀਤਾ ਗਿਆ ਸਸਕਾਰ