ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਹੈ। ਕ੍ਰਿਕਟ ਦਾ ਭਗਵਾਨ ਕਹੇ ਜਾਣ ਵਾਲੇ ਸਚਿਨ ਨੇ ਆਪਣੇ ਐਕਸ ਅਕਾਊਂਟ ਤੋਂ 12 ਸਾਲ ਦੀ ਬੱਚੀ ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਇਹ ਲੜਕੀ ਤੇਜ਼ ਗੇਂਦਬਾਜ਼ੀ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦੀ ਨਜ਼ਰ ਆ ਰਹੀ ਹੈ।
Smooth, effortless, and lovely to watch! Sushila Meena’s bowling action has shades of you, @ImZaheer.
— Sachin Tendulkar (@sachin_rt) December 20, 2024
Do you see it too? pic.twitter.com/yzfhntwXux
12 ਸਾਲ ਦੀ ਸੁਸ਼ੀਲਾ ਨੇ ਸਚਿਨ ਦਾ ਦਿਲ ਜਿੱਤਿਆ
ਇਸ ਦੇ ਨਾਲ ਹੀ ਸਚਿਨ ਤੇਂਦੁਲਕਰ ਨੇ ਇਸ 12 ਸਾਲ ਦੀ ਬੱਚੀ ਦੀ ਤੁਲਨਾ ਜ਼ਹੀਰ ਖਾਨ ਨਾਲ ਕੀਤੀ ਹੈ। ਸਚਿਨ ਨੇ ਪੋਸਟ ਕੀਤਾ ਅਤੇ ਲਿਖਿਆ, 'ਸਰਲ, ਆਸਾਨ ਅਤੇ ਦੇਖਣ 'ਚ ਬਹੁਤ ਪਿਆਰਾ! ਸੁਸ਼ੀਲਾ ਮੀਨਾ ਦੀ ਗੇਂਦਬਾਜ਼ੀ 'ਚ ਜ਼ਹੀਰ ਖਾਨ ਤੁਹਾਡੀ ਝਲਕ ਦਿਖਾਈ ਦਿੰਦੀ ਹੈ, ਕੀ ਤੁਹਾਨੂੰ ਵੀ ਇਹ ਹੀ ਦਿਖਾਈ ਦਿੰਦਾ ਹੈ? ਇਸ ਵੀਡੀਓ 'ਚ ਸਚਿਨ ਨੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੂੰ ਸਵਾਲ ਪੁੱਛਿਆ ਹੈ ਕਿ ਕੀ ਤੁਸੀਂ ਸੁਸ਼ੀਲਾ ਨੂੰ ਆਪਣੇ ਵਾਂਗ ਗੇਂਦਬਾਜ਼ੀ ਕਰਦੇ ਦੇਖਦੇ ਹੋ?
ਸੁਸ਼ੀਲਾ ਦੇ ਐਕਸ਼ਨ ਨੇ ਹਰ ਕੋਈ ਉਸ ਦਾ ਫੈਨ ਬਣਾ ਦਿੱਤਾ
ਤੁਹਾਨੂੰ ਦੱਸ ਦਈਏ ਕਿ ਸੁਸ਼ੀਲਾ ਦਾ ਇੱਕ ਵੀਡੀਓ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਤੇਜ਼ ਗੇਂਦਬਾਜ਼ੀ ਕਰਦੀ ਨਜ਼ਰ ਆ ਰਹੀ ਹੈ। ਸੁਸ਼ੀਲਾ ਖੱਬੇ ਹੱਥ ਦੀ ਤੇਜ਼ ਗੇਂਦਬਾਜ਼ ਹੈ, ਉਸ ਦਾ ਗੇਂਦਬਾਜ਼ੀ ਰਨਅੱਪ ਸ਼ਾਨਦਾਰ ਦਿਖਾਈ ਦਿੰਦਾ ਹੈ। ਇਸ ਦੇ ਨਾਲ ਹੀ ਗੇਂਦ ਨੂੰ ਡਿਲੀਵਰ ਕਰਨ ਤੋਂ ਪਹਿਲਾਂ ਉਸ ਦੀ ਛਾਲ ਸ਼ਾਨਦਾਰ ਹੈ, ਜੋ ਜ਼ਹੀਰ ਖਾਨ ਨਾਲ ਮੇਲ ਖਾਂਦੀ ਹੈ। ਇਸ 12 ਸਾਲ ਦੀ ਤੇਜ਼ ਗੇਂਦਬਾਜ਼ ਦਾ ਫਾਲੋਅ ਥ੍ਰੋ ਵੀ ਕਾਫੀ ਵਧੀਆ ਹੈ। ਜੇਕਰ ਸੁਸ਼ੀਲਾ ਸਖ਼ਤ ਮਿਹਨਤ ਕਰੇਗੀ ਤਾਂ ਉਹ ਕ੍ਰਿਕਟ ਦੇ ਮੈਦਾਨ 'ਤੇ ਬਹੁਤ ਵਧੀਆ ਪ੍ਰਦਰਸ਼ਨ ਕਰ ਸਕਦੀ ਹੈ।
ਕੌਣ ਹੈ ਸੁਸ਼ੀਲਾ ਮੀਨਾ?
ਸੁਸ਼ੀਲਾ ਮੀਨਾ ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਰਾਮੇਰ ਤਾਲਾਬ ਪਿਪਲੀਆ ਪਿੰਡ ਦੀ ਰਹਿਣ ਵਾਲੀ ਹੈ। ਸੁਸ਼ੀਲਾ 12 ਸਾਲ ਦੀ ਹੈ ਅਤੇ 5ਵੀਂ ਜਮਾਤ ਦੀ ਵਿਦਿਆਰਥਣ ਹੈ। ਸੁਸ਼ੀਲਾ ਪਿੰਡ ਦੇ ਸਕੂਲ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਹੈ। ਸੋਸ਼ਲ ਮੀਡੀਆ 'ਤੇ ਲੋਕ ਉਸ ਦੀ ਗੇਂਦਬਾਜ਼ੀ ਦੀ ਖੂਬ ਤਾਰੀਫ ਕਰ ਰਹੇ ਹਨ। ਉਸ ਦੀ ਵੀਡੀਓ ਨੂੰ ਹੁਣ ਤੱਕ ਲੱਖਾਂ ਵਿਊਜ਼ ਆ ਚੁੱਕੇ ਹਨ। ਹੁਣ ਲੋਕ ਕੁਮੈਂਟ ਕਰਕੇ ਉਸ ਨੂੰ ਲੇਡੀ ਜ਼ਹੀਰ ਖਾਨ ਕਹਿ ਰਹੇ ਹਨ।