ETV Bharat / state

ਮਸਤੂਆਣਾ ਜ਼ਮੀਨ ਵਿਵਾਦ: ਸੁਖਦੇਵ ਸਿੰਘ ਢੀਂਡਸਾ ਨੇ CM ਦੇ ਇਲਜ਼ਾਮਾਂ ਨੂੰ ਦੱਸਿਆ ਝੂਠ, SGPC ਨੇ ਵੀ ਦਿੱਤਾ ਜਵਾਬ, ਖਾਸ ਰਿਪੋਰਟ - ਮਸਤੂਆਣਾ ਜ਼ਮੀਨ ਵਿਵਾਦ UPDATE

ਮਸਤੂਆਣਾ ਜ਼ਮੀਨ ਵਿਵਾਦ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਚੁੱਪ ਤੋੜੀ ਅਤੇ ਉਹ ਸੀਐਮ ਮਾਨ ਤੇ ਵਰ੍ਹਦੇ ਨਜ਼ਰ (Mastuana land dispute update) ਆਏ। ਈਟੀਵੀ ਭਾਰਤ ਵੱਲੋਂ ਸੁਖਦੇਵ ਸਿੰਘ ਢੀਂਡਸਾ ਨਾਲ ਫੋਨ ਉਤੇ ਖਾਸ ਗੱਲਬਾਤ ਕੀਤੀ ਗਈ। ਐਸਜੀਪੀਸੀ (SGPC) ਦਾ ਵੀ ਇਸ ਮੁੱਦੇ 'ਤੇ ਸੀਐਮ (CM) ਨੂੰ ਜਵਾਬ ਆਇਆ ਹੈ।

ਮਸਤੂਆਣਾ ਜ਼ਮੀਨ ਵਿਵਾਦ
ਮਸਤੂਆਣਾ ਜ਼ਮੀਨ ਵਿਵਾਦ
author img

By

Published : Jan 3, 2023, 4:07 PM IST

Updated : Jan 3, 2023, 5:29 PM IST

ਮਸਤੂਆਣਾ ਜ਼ਮੀਨ ਵਿਵਾਦ

ਚੰਡੀਗੜ੍ਹ: ਸੰਗਰੂਰ ਦੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਚ ਮੈਡੀਕਲ ਕਾਲਜ ਦੀ ਜ਼ਮੀਨ ਲਈ ਵਿਵਾਦ (Mastuana land dispute update) ਗਹਿਰਾਉਂਦਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਐਸਜੀਪੀਸੀ (SGPC) ਅਤੇ ਢੀਂਡਸਾ ਪਰਿਵਾਰ ਦੀ ਮਿਲੀ ਭੁਗਤ ਹੋਣ ਦਾ ਇਲਜ਼ਾਮ ਲਗਾਇਆ ਸੀ। ਉਹਨਾਂ ਜ਼ਮੀਨ ਦੀ ਰਜਿਸਟਰੀ ਵਿਖਾਉਂਦਿਆਂ ਇਹ ਵੀ ਕਿਹਾ ਸੀ ਕਿ ਐਸਜੀਪੀਸੀ (SGPC) ਦਾ ਇਸ ਵਿਚ ਕਿਧਰੇ ਨਾਮ ਨਹੀਂ ਹੈ। ਪਰ ਮੈਡੀਕਲ ਕਾਲਜ ਰੋਕਣ ਲਈ ਬਾਦਲਾਂ ਅਤੇ ਐਸਜੀਪੀਸੀ ਨੇ ਸਟੇਅ (Badals and SGPC stayed to stop the medical college) ਲੈ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਚੁੱਪ ਤੋੜੀ ਹੈ। ਉਹ ਸੀਐਮ ਮਾਨ 'ਤੇ ਵਰ੍ਹਦੇ ਨਜ਼ਰ ਆਏ ਹਨ। ਈਟੀਵੀ ਭਾਰਤ ਵੱਲੋਂ ਸੁਖਦੇਵ ਸਿੰਘ ਢੀਂਡਸਾ ਨਾਲ ਫੋਨ ਉਤੇ ਖਾਸ ਗੱਲਬਾਤ ਕੀਤੀ ਗਈ। (SGPC) ਐਸਜੀਪੀਸੀ ਦਾ ਵੀ ਇਸ ਮੁੱਦੇ ਤੇ ਸੀ ਐਮ ਨੂੰ ਜਵਾਬ ਆਇਆ ਹੈ।

"ਸੀਐਮ ਸਰਾਸਰ ਝੂਠ ਬੋਲ ਰਿਹਾ ਹੈ": ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਭਗਵੰਤ ਮਾਨ ਸਰਾਸਰ ਝੂਠ ਬੋਲ ਰਹੇ ਹਨ। ਮੈਂ ਜਾਂ ਮੇਰੇ ਕਿਸੇ ਵੀ ਪਰਿਵਾਰਿਕ ਮੈਂਬਰ ਨੇ ਕਦੇ ਵੀ ਇਸ ਮਸਲੇ ਵਿਚ ਦਖ਼ਲ- ਅੰਦਾਜ਼ੀ ਨਹੀਂ ਕੀਤੀ। ਅਸਲ ਦੇ ਵਿਚ ਮੁੱਖ ਮੰਤਰੀ ਖੁਦ ਹੀ ਮੈਡੀਕਲ ਕਾਲਜ ਨਹੀਂ ਬਣਾਉਣਾ ਚਾਹੁੰਦੇ। ਉਹਨਾਂ ਆਖਿਆ ਕਿ ਅਸੀਂ ਤਾਂ ਸਰਕਾਰ ਨੂੰ ਇਸ ਲਈ 25 ਏਕੜ ਜ਼ਮੀਨ ਵੀ ਆਫ਼ਰ ਕੀਤੀ ਸੀ। ਉਹਨਾਂ ਆਖਿਆ ਕਿ ਇਹ ਜ਼ਮੀਨ ਅਕਾਲ ਕਾਊਂਸਲ ਟਰੱਸਟ ਦੀ ਹੈ ਜੋ ਕਿ ਸਾਰੀ ਗੁਰਦੁਆਰਾ ਸਾਹਿਬ ਦੀ ਹੈ। ਉਹ ਟਰੱਸਟ ਦੇ ਪ੍ਰਧਾਨ ਹਨ। ਜੋ ਕਿ ਐਸਜੀਪੀਸੀ (SGPC) ਦੇ ਅਧੀਨ ਆਉਂਦੀ ਹੈ ਅਤੇ ਐਸਜੀਪੀਸੀ (SGPC) ਨੇ ਅਦਾਲਤ ਵਿਚ ਕੇਸ ਕੀਤਾ ਅਤੇ ਅਦਾਲਤ ਵਿਚੋਂ ਸਟੇਅ ਮਿਲ ਗਈ।

"ਐਸਜੀਪੀਸੀ ਦੇ ਨਾਂ ਹੈ ਜ਼ਮੀਨ": ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਜ਼ਿਸਟਰੀ ਵਿਖਾਈ ਗਈ ਸੀ। ਉਨ੍ਹਾਂ ਕਿਹਾ ਸੀ ਕਿ ਕਾਗਜ਼ਾਂ ਵਿਚ ਐਸਜੀਪੀਸੀ (SGPC) ਦੀ ਅਧੀਨਗੀ ਕਿਧਰੇ ਵੀ ਨਹੀਂ ਹੈ। ਜਿਸ 'ਤੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਫਜੂਲ ਦੀਆਂ ਗੱਲਾਂ ਕਰ ਰਹੇ ਹਨ। ਸਾਰੀ ਜ਼ਮੀਨ ਐਸਜੀਪੀਸੀ (SGPC) ਦੇ ਨਾਂ ਹੈ ਅਦਾਲਤ ਵਿਚੋਂ ਸਟੇਅ ਮਿਲੀ ਹੋਈ ਹੈ। ਉਹਨਾਂ ਦੱਸਿਆ ਕਿ ਅਕਾਲ ਕਾਊਂਸਲ ਸੰਤ ਅੱਤਰ ਸਿੰਘ ਜੀ ਨੇ ਖੁਦ ਬਣਾਈ ਸੀ ਅਤੇ ਜ਼ਮੀਨ ਵੀ ਕਾਊਂਸਲ ਦੀ ਹੀ ਹੈ।

ਸੀਐਮ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ: ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਅਸੀਂ ਖੁਦ ਚਾਹੁੰਦੇ ਹਾਂ ਕਿ ਸੀਐਮ ਸਾਡੇ ਨਾਲ ਗੱਲ ਕਰੇ ਪਰ ਉਹ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹਨ। ਅਸੀਂ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਉਹ ਸਾਨੂੰ ਮਿਲਣ ਲਈ ਸਮਾਂ ਹੀ ਨਹੀਂ ਦਿੰਦੇ। ਜਿਸ ਕਰਕੇ ਅਸੀਂ ਡੀਸੀ ਕੋਲ ਵੀ ਇਹ ਮਸਲਾ ਚੁੱਕਿਆ ਸੀ। ਅਸੀਂ ਤਾਂ ਹੋਰ ਥਾਂ ਜ਼ਮੀਨ ਦੇਣ ਨੂੰ ਵੀ ਤਿਆਰ ਹਾਂ। ਅਸੀਂ 11 ਇੰਸਟੀਚਿਊਸ਼ਨ ਚਲਾ ਰਹੇ ਹਾਂ। ਗੁਰੂ ਘਰ ਲਈ ਅਸੀਂ ਜਿੰਨਾ ਕੰਮ ਕਰ ਰਹੇ ਹਾਂ ਟਰੱਸਟ ਅਤੇ ਕਾਊਂਸਲ ਨੇ ਜੋ ਵੀ ਬਣਾਇਆ ਹੈ ਉਹ ਸਾਰੀ ਦੁਨੀਆਂ ਜਾਣਦੀ ਹੈ। ਅਸੀਂ ਕਾਲਜ ਦੇ ਖ਼ਿਲਾਫ਼ ਕਦੇ ਵੀ ਨਹੀਂ। ਅਸੀਂ ਚਾਹੁੰਣੇ ਹਾਂ ਕਿ ਸਭ ਕੁਝ ਢੰਗ ਨਾਲ ਹੋਵੇ ਤਾਂ ਕਿ ਕੋਈ ਮੈਡੀਕਲ ਕਾਲਜ ਦੀ ਉਸਾਰੀ ਵਿਚ ਅੜਿੱਕਾ ਨਾ ਰਹਿ ਸਕੇ।

ਮੈਂ ਨਾ ਹਾਰ ਦੇ ਖ਼ਿਲਾਫ਼ ਹੋਇਆ ਅਤੇ ਨਾ ਜਿੱਤ ਦੇ ਹੱਕ 'ਚ: ਉਹਨਾਂ ਆਖਿਆ ਕਿ ਸਾਰੀ ਜ਼ਿੰਦਗੀ ਮੈਂ ਨਾ ਤਾ ਹਾਰ ਦੀ ਪ੍ਰਵਾਹ ਕੀਤੀ ਅਤੇ ਨਾ ਹੀ ਜਿੱਤ ਦੀ। ਚਾਹੇ ਮੈਂ ਕਿਸੇ ਤੋਂ ਹਾਰਿਆਂ ਚਾਹੇ ਮੈਂ ਕਿਸੇ ਤੋਂ ਜਿੱਤਿਆ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਮੈਂ ਹਰ ਇਕ ਨੂੰ ਹਮੇਸ਼ਆ ਪਿਆਰ ਨਾਲ ਮਿਲਦਾਂ ਹਾਂ। ਸੀਐਮ ਦੇ ਦਿਮਾਗ ਵਿਚ ਇਹ ਗੱਲਾਂ ਪਤਾ ਨਹੀਂ ਕਿੱਥੋਂ ਆਉਂਦੀਆਂ ਹਨ। ਗੁਰਦਾਆਰੇ 'ਤੇ ਕਬਜ਼ਾ ਹੋਇਆ ਹੈ ਉਸਤੇ ਤਾਂ ਸੀਐਮ ਨੇ ਕਦੇ ਕੋਈ ਪੈਸਾ ਲਾਇਆ ਨਹੀਂ ਲਗਾਇਆ। ਉਨ੍ਹਾ ਕਿਹਾ ਉਹ ਹੈਰਾਨ ਹਨ ਕਿ ਸੀਐਮ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠ ਕੇ ਇਹ ਗੱਲਾਂ ਕਰਨਾ ਸ਼ੋਭਾ ਨਹੀਂ ਦਿੰਦੀਆਂ।

ਅਕਾਲ ਟਰੱਸਟ ਦਾ ਦਾਅਵਾ: ਦਰਅਸਲ 5 ਅਗਸਤ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਜਨਵਰੀ ਵਿਚ ਇਹ ਕਾਲਜ ਸ਼ੁਰੂ ਹੋ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਜ਼ਮੀਨ ਵਿਵਾਦਤ ਹੈ ਅਤੇ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਅਕਾਲ ਟਰੱਸਟ ਵੱਲੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਲਿਖਤੀ ਜਾਣਕਾਰੀ ਦੇ ਕੇ ਜਾਣੂੰ ਕਰਵਾ ਦਿੱਤਾ ਗਿਆ ਸੀ। ਬਲਕਿ ਸੰਗਰੂਰ ਬਰਨਾਲਾ ਮਾਰਗ 'ਤੇ ਸਰਕਾਰ ਨੂੰ ਕਾਲਜ ਬਣਾਉਣ ਲਈ 25 ਏਕੜ ਜ਼ਮੀਨ ਵੀ ਆਫ਼ਰ ਕੀਤੀ ਗਈ ਸੀ।

ਐਸਜੀਪੀਸੀ ਦਾ ਵੀ ਆਇਆ ਜਵਾਬ: ਉਧਰ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਰੀਆਂ ਖਰੀਆਂ ਸੁਣਾਈਆਂ। ਉਹਨਾਂ ਆਖਿਆ ਕਿ ਭਗਵੰਤ ਮਾਨ ਵੱਡੇ ਸੰਵਿਧਾਨਕ ਅਹੁਦੇ 'ਤੇ ਬੈਠੇ ਹਨ। ਉਹਨਾਂ ਨੂੰ ਕੋਈ ਵੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਮਸਲੇ ਦੀ ਤਫ਼ਸੀਲ ਵਿਚ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਐਸਜੀਪੀਸੀ (SGPC) ਹੋਂਦ ਵਿਚ ਲਿਆਉਣ ਲਈ ਬਹੁਤ ਸਾਰੀਆਂ ਕੁਰਬਾਨੀਆਂ ਦੇਣੀਆਂ ਪਈਆਂ ਹਨ। ਜੁਰਮਾਨੇ ਭਰਨੇ ਪਏ। ਐਸਜੀਪੀਸੀ (SGPC) ਬਹੁਤ ਵੱਡੀ ਅਤੇ ਮਹਾਨ ਸੰਸਥਾ ਹੈ। ਭਗਵੰਤ ਮਾਨ ਖੁਦ ਇਕ ਸਿੱਖ ਪਰਿਵਾਰ 'ਚ ਪੈਦਾ ਹੋਏ ਹਨ।

ਭਾਜਪਾ ਨੇ ਕਿਹਾ: ਭਾਜਪਾ ਆਗੂ ਹਰਜੀਤ ਗਰੇਵਾਲ ਨੇ ਵੀ ਇਸ ਮਾਮਲੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਆਖਿਆ ਕਿ ਐਸਜੀਪੀਸੀ ਜਲਦੀ ਤੋਂ ਜਲਦੀ ਇਹ ਮਸਲਾ ਹੱਲ ਕਰ ਦੇਵੇ। ਜੇਕਰ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਹੈ ਤਾਂ ਚੰਗਾ ਹੈ ਬੱਚੇ ਉਥੋਂ ਡਾਕਟਰੀ ਦੀ ਪੜਾਈ ਕਰਕੇ ਨਿਕਲਣਗੇ। ਉਹਨਾਂ ਆਖਿਆ ਕਿ ਸੰਤ ਅੱਤਰ ਸਿੰਘ ਬਹੁਤ ਵੱਡੇ ਸਿੱਖਿਆ ਸ਼ਾਸਤਰੀ ਅਤੇ ਮਹਾਂਪੁਰਖ ਸਨ। ਉਹਨਾਂ ਦੀ ਧਰਤੀ 'ਤੇ ਇਹ ਮਸਲਾ ਨਹੀਂ ਹੋਣਾ ਚਾਹੀਦਾ। ਦੋਵਾਂ ਧਿਰਾਂ ਨੂੰ ਆਪਸ ਵਿਚ ਬੈਠ ਕੇ ਗੱਲਬਾਤ ਕਰ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ:- ਕੈਬਨਿਟ ਮੰਤਰੀ ਮੀਤ ਹੇਅਰ ਨੇ ਪੰਜਾਬੀ ਭਾਸ਼ਾ 'ਚ ਬੋਰਡ ਲਗਾਉਣ ਦੀ ਕੀਤੀ ਸ਼ੁਰੂਆਤ, ਦਿੱਤੀ ਇਹ ਚਿਤਾਵਨੀ

Last Updated : Jan 3, 2023, 5:29 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.