ਲਹਿਰਾ: ਲਹਿਰਾ ਦੇ ਪਿੰਡ ਹਰਿਆਊ ਵਿਖੇ ਇਕ ਨੌਜਵਾਨ ਦੇ ਜਨਮ ਦਿਨ ਸਮੇਂ ਕਿਰਪਾਨ ਨਾਲ ਕੇਕ ਕੱਟਣ ਅਤੇ ਫਾਇਰੰਗ ਦੇ ਮਾਮਲੇ ਵਿੱਚ ਲਹਿਰਾ ਪੁਲਿਸ Lehra police ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ Lehra police have arrested 5 accused ਕਰ ਲਿਆ ਹੈ। ਜਿਨ੍ਹਾਂ ਦੇ ਘਰ ਤੋਂ ਅਸਲਾ ਲਾਇਸੰਸ 1 ਬਾਰਾਂ ਬੋਰ ਦੀ ਰਾਈਫਲ ਅਤੇ ਪਿਸਟਲ ਨਾਮਜ਼ਦ ਕੀਤਾ ਗਿਆ ਹੈ।
ਇਸ ਸਬੰਧੀ ਅੱਜ ਐਤਵਾਰ ਨੂੰ Lehra police ਥਾਣਾ ਲਹਿਰਾ ਮੁਖੀ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ,ਕਿ ਇਸ ਸਬੰਧੀ ਹੁਣ ਤੱਕ 5 ਵਿਅਕਤੀਆਂ ਗ੍ਰਿਫ਼ਤਾਰ ਕਰ ਲਈ ਹੈ। ਬਲਜਿੰਦਰ ਸਿੰਘ ਸਾਹਬੀ ਜਿਸ ਦੀ ਪਤਨੀ ਕਰਮਜੀਤ ਕੌਰ ਕੋਲੋਂ ਅਸਲਾ ਲਾਇਸੰਸ ਇਕ ਬਾਰਾਂ ਬੋਰ ਦੀ ਰਾਈਫਲ ਅਤੇ ਪਿਸਟਲ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਅੱਜ ਐਤਵਾਰ ਨੂੰ ਪੇਸ਼ ਕਰਾਂਗੇ।
ਇਸ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਆਰੋਪੀਆਂ ਵਿੱਚ ਇੱਕ ਆਰੋਪੀ ਹਰਪ੍ਰੀਤ ਸਿੰਘ ਘੋੜੇਨਬ ਅਤੇ ਇੱਕ ਰਾਮਗੜ੍ਹ ਸੰਧੂਆਂ ਦਾ ਹੈ। ਜਿਨ੍ਹਾਂ ਦੀ ਪਛਾਣ ਕਰਕੇ ਨਾਮਜ਼ਦ ਕੀਤਾ ਹੈ, ਬਾਕੀਆਂ ਨੂੰ ਫੜ੍ਹਨ ਲਈ ਰੇਡ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਜਲਦ ਹੀ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਹੋਰ ਅਸਲੇ ਦੀ ਪੜਤਾਲ ਵੀ ਕੀਤੀ ਜਾਵੇਗੀ। ਥਾਣਾ ਮੁਖੀ ਨੇ ਕਿਹਾ, ਕਿ ਐੈੱਸ.ਐੈੱਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਅਤੇ ਡੀਐੱਸਪੀ ਲਹਿਰਾ ਪੁਸ਼ਪਿੰਦਰ ਸਿੰਘ ਦੀ ਅਗਵਾਈ ਵਿੱਚ ਅਸੀਂ ਇਸ ਕੇਸ ਦੀ ਤਹਿ ਤੱਕ ਜਾਵਾਂਗੇ ਅਤੇ ਕਿਸੇ ਵੀ ਆਰੋਪੀ ਨੂੰ ਨਹੀਂ ਛੱਡਾਗੇ।
ਮਾਮਲਾ ਕੀ ਹੈ ? ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪਿਛਲੇ ਦਿਨੀਂ ਲਹਿਰਾ ਪੁਲਿਸ Lehra police ਨੇ ਇਕ ਸੰਗੀਨ ਕੇਸ ਦਰਜ ਕੀਤਾ ਸੀ। ਜਿਸ ਵਿੱਚ 12 ਆਰੋਪੀਆਂ ਖ਼ਿਲਾਫ਼ ਪਿੰਡ ਹਰਿਆਊ ਵਿਖੇ ਜਨਮ ਦਿਨ ਸਮੇਂ ਕਿਰਪਾਨ ਨਾਲ ਕੇਕ ਕੱਟਣ ਅਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਲਹਿਰਾ ਥਾਣਾ ਅਧੀਨ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਹਨਾਂ ਦਾ ਵੀਡੀਓ ਖੂਬ ਵਾਇਰਲ ਹੋ ਗਿਆ ਸੀ।
ਇਹ ਵੀ ਪੜੋ:- ਵੀਡੀਓ ਬਣਾਉਣ ਵਾਲੀ ਲੜਕੀ ਨੇ ਦਿਖਾਈ ਲੜਕੇ ਦੀ ਫੋਟੋ, ਕਿਹਾ- "ਪ੍ਰੈਸ਼ਰ ਸੀ"