ਮਲੇਰਕੋਟਲਾ: ਸਰਕਾਰੀ ਕਾਲਜ ਦੇ ਮੁੱਖ ਗੇਟ ਅੱਗੇ ਇੱਕ ਵੱਡੀ ਅਣਗਹਿਲੀ ਸਾਹਮਣੇ ਆਈ ਹੈ ਜਿੱਥੇ ਸਰਕਾਰੀ ਕਾਲਜ ਦੇ ਮੁੱਖ ਗੇਟ ਦੇ ਬਾਹਰ ਇੱਕ ਵੱਡੀ ਫਲੈਕਸ ਜਿਸਦੇ ਵਿੱਚ ਪਾਨ ਮਸਾਲੇ ਦਾ ਇਸ਼ਤਿਹਾਰ ਲੱਗਿਆ ਹੋਇਆ ਸੀ। ਇਸ ਦੀ ਸ਼ਿਕਾਇਤ ਸ਼ਹਿਰ ਦੇ ਕੁੱਝ ਲੋਕਾਂ ਨੇ ਐਸਡੀਐਮ ਨੂੰ ਕੀਤੀ ਜਿਸ ਤੋਂ ਬਾਅਦ ਐਸਡੀਐਮ ਮੌਕੇ 'ਤੇ ਪਹੁੰਚ ਇਸ਼ਤਿਹਾਰ ਉਤਰਵਾਇਆ ਅਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਦੀ ਅਣਗਹਿਲੀ ਦੇ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਵੀ ਕਹੀ।
ਜਿੱਥੇ ਪੰਜਾਬ ਸਰਕਾਰ ਸੂਬੇ ਅੰਦਰੋਂ ਨਸ਼ਾ ਮੁਕਤ ਕਰਨ ਦੀ ਗੱਲ ਕਹਿ ਰਹੀ ਹੈ ਉੱਥੇ ਹੀ ਸਰਕਾਰੀ ਅਦਾਰਿਆਂ ਦੇ ਬਾਹਰ ਅਜਿਹੀਆਂ ਅਣਗਹਿਲੀਆਂ ਸਰਕਾਰ ਦੀ ਪੋਲ ਖੋਲ੍ਹਦੀਆਂ ਨਜ਼ਰ ਆਉਂਦੀਆਂ ਹਨ। ਉਧਰ ਮਾਲੇਰਕੋਟਲਾ ਦੇ ਕੌਂਸਲਰ ਅੰਕੂ ਜ਼ਖਮੀ ਵੱਲੋਂ ਕਿਹਾ ਗਿਆ ਕਿ ਉਸ ਵੱਲੋਂ ਐਸਡੀਐਮ ਮਲੇਰਕੋਟਲਾ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਕਿਉਂਕਿ ਇਹ ਪਾਨ ਮਸਾਲੇ ਦਾ ਇਸ਼ਤਿਹਾਰ ਵਿਦਿਆਰਥੀਆਂ 'ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਲੇਰਕੋਟਲਾ ਦੇ ਐਸਡੀਐਮ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਉਸਦੀ ਸ਼ਿਕਾਇਤ 'ਤੇ ਅਮਲ ਕੀਤਾ ਅਤੇ ਫੌਰੀ ਤੌਰ 'ਤੇ ਕਾਰਵਾਈ ਕਰਦਿਆਂ ਇਹ ਇਸ਼ਤਿਹਾਰ ਉਤਰਵਾਇਆ।
ਇਹ ਵੀ ਪੜ੍ਹੋ: ਮਨਾਲੀ ਦੀ ਕਲਪਨਾ ਠਾਕੁਰ ਨੇ ਪਲਾਸਟਿਕ ਦੇ ਖ਼ਾਤਮੇ ਲਈ ਲੱਭਿਆ ਨਵਾਂ ਢੰਗ
ਇਸ ਮੌਕੇ ਸਰਕਾਰੀ ਕਾਲਜ ਮਲੇਰਕੋਟਲਾ ਦੀ ਪ੍ਰਿੰਸੀਪਲ ਨਾਲ ਵੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਮੁੱਖ ਗੇਟ ਬਾਹਰ ਇਹ ਪਾਨ ਮਸਾਲੇ ਦਾ ਇਸ਼ਤਿਹਾਰ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਇਸ਼ਤਿਹਾਰ ਵਿਦਿਆਰਥੀਆਂ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
ਮਲੇਰਕੋਟਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਪੈਂਥੇ ਵੱਲੋਂ ਮੌਕੇ 'ਤੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਮੁਲਾਜਮਾ ਨੂੰ ਲੈ ਕੇ ਜਿੱਥੇ ਇਤਰਾਜ਼ਯੋਗ ਇਸ਼ਤਿਹਾਰ ਉਤਾਰਿਆ ਗਿਆ ਉੱਥੇ ਹੀ ਜਿਨ੍ਹਾਂ ਨਗਰ ਕੌਂਸਲ ਦੇ ਮੁਲਾਜ਼ਮਾਂ ਦੀ ਅਣਗਹਿਲੀ ਕਰਕੇ ਇਹ ਇਸ਼ਤਿਹਾਰ ਲਗਾਇਆ ਗਿਆ ਹੈ ਉਨ੍ਹਾਂ ਤੇ ਬਣਦੀ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ।