ਲਹਿਰਾਗਾਗਾ: ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਤੇ ਮਿਲਾਵਟੀ ਮਿਠਾਈਆਂ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ, ਇਸ ਲਈ ਸਿਹਤ ਵਿਭਾਗ ਦੁਕਾਨਦਾਰਾਂ ਲਈ ਇੱਕ ਵੀ ਮੌਕਾ ਨਹੀਂ ਛੱਡ ਰਹੀ। ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਮੂਨਕ ਸ਼ਹਿਰ ਅੰਦਰ ਪੈਂਦੀਆਂ ਮਿਠਾਈ ਦੀਆਂ ਦੁਕਾਨਾਂ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੀ ਜਾਣਕਾਰੀ ਫੂਡ ਐਂਡ ਸੇਫਟੀ ਇੰਸਪੈਕਟਰ ਦਿੱਵਿਆ ਗੋਸਾਈ ਨੇ ਦਿੱਤੀ।
ਫੂਡ ਐਂਡ ਸੇਫਟੀ ਇੰਸਪੈਕਟਰ ਦਿੱਬਿਆ ਗੋਸਾਈ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਛਾਪੇਮਾਰੀ ਕੀਤੀ ਗਈ ਜਿਸ ਵਿੱਚ ਕਈ ਦੁਕਾਨਾਂ ਤੋਂ ਨਕਲੀ ਅਤੇ ਸਿਹਤ ਲਈ ਹਾਨੀਕਾਰਕ ਮਿਲਾਵਟੀ ਮਿਠਾਈਆਂ ਜ਼ਬਤ ਕੀਤੀਆਂ ਗਈਆਂ ਅਤੇ ਕਈ ਦੁਕਾਨਾਂ ਤੋਂ ਮਿਠਾਈਆਂ ਦੇ ਸੈਪਲ ਭਰੇ ਗਏ। ਦਿੱਵਿਆ ਗੋਸਾਈ ਨੇ ਦੱਸਿਆ ਕਿ ਉਨ੍ਹਾਂ ਨੇ ਮੂਨਕ ਸ਼ਹਿਰ ਅੰਦਰ ਪੈਂਦੀਆਂ ਦੁਕਾਨਾਂ ਦੀ ਜਾਂਚ ਕੀਤੀ, ਤਾਂ ਮੂਨਕ ਕੈਚੀਆਂ ਵਿਖੇ ਮੌਜੂਦ ਬੀਕਾਨੇਰ ਮਿਠਾਈ ਭੰਡਾਰ, ਥਿੰਦ ਸਵੀਟ ਹਾਉਸ, ਕੇਸ਼ਵ ਸਵੀਟ ਹਾਉਸ, ਸ੍ਰੀਰਾਮ ਸਵੀਟ ਐਂਡ ਫਾਸਟ ਫੂਡ ਹਾਉਸ ਆਦਿ ਦੁਕਾਨਾਂ 'ਤੇ ਮਿਠਾਈਆਂ ਦੇ ਸੈਂਪਲ ਭਰੇ ਗਏ। ਇਸ ਮੌਕੇ ਕੇਸ਼ਵ ਸਵੀਟ ਹਾਊਸ ਦੇ ਗੋਦਾਮ ਵਿਖੇ ਮੌਜੂਦ ਸਿਹਤ ਲਈ ਹਾਨੀਕਾਰਕ ਚਮਚਮ ਦੇ 5 ਟੀਨਾਂ ਨੂੰ ਨਸ਼ਟ ਕੀਤਾ ਗਿਆ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਦਿੱਬਿਆ ਗੋਸਾਈ ਨੇ ਦੱਸਿਆ ਕਿ ਮੌਕੇ 'ਤੇ ਜਿਨ੍ਹਾਂ ਸਵੀਟ ਹਾਉਸ ਵਾਲਿਆਂ ਕੋਲ ਲਾਇਸੈਂਸ ਨਹੀਂ ਮਿਲੇ ਉਸ 'ਤੇ ਉਕਤ ਦੁਕਾਨਦਾਰਾਂ ਨੂੰ 5 ਲੱਖ ਰੁਪਏ ਦਾ ਜ਼ੁਰਮਾਨਾ ਅਤੇ 6 ਮਹੀਨੇ ਦੀ ਸਜ਼ਾ ਵੀ ਹੋਣ ਦੀ ਚੇਤਾਵਨੀ ਦਿੱਤੀ ਗਈ। ਉਨ੍ਹਾਂ ਨੇ ਦੁਕਾਨਦਾਰਾਂ ਨੂੰ 1 ਮਹੀਨੇ ਦੇ ਅੰਦਰ-ਅੰਦਰ ਲਾਇਸੈਂਸ ਬਣਾਉਣ ਦੀ ਹਦਾਇਤ ਦਿੱਤੀ।
ਇਹ ਵੀ ਪੜ੍ਹੋ: ਹਰਿਆਣਾ ਵਿੱਚ ਕਿਸੇ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ, ਕਿੰਗ ਮੇਕਰ ਬਣੇ ਦੁਸ਼ਯੰਤ ਚੌਟਾਲਾ
ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਮਿਲਾਵਟ ਖ਼ੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਵਿਅਕਤੀ ਮਿਲਾਵਟ ਕਰਦਾ ਫੜਿਆ ਗਿਆ ਤਾਂ ਉਸ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਫਾਈ ਅਤੇ ਸ਼ੁੱਧਤਾ ਦਾ ਵਿਸ਼ੇਸ਼ ਧਿਆਨ ਰੱਖਣ ਤਾਂ ਕਿ ਗਾਹਕਾਂ ਨੂੰ ਸਾਫ਼-ਸੁਥਰਾ ਖਾਧ ਪਦਾਰਥ ਮਿਲ ਸਕੇ।