ਸੰਗਰੂਰ: ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਸੰਗਰੂਰ ਵਿੱਚ ਅਕਾਲ ਡਿਗਰੀ ਕਾਲਜ ਫ਼ਾਰ ਵੂਮੈਨ ਨੂੰ ਬੰਦ ਕਰਨ ਦੀ ਤਿਆਰੀ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਰੋਸ ਪ੍ਰਗਟਾਇਆ ਹੈ।
ਹਰਪਾਲ ਚੀਮਾ ਨੇ ਮੀਡਿਆ ਨੂੰ ਦੱਸਿਆ ਕਿ ਸੰਗਰੂਰ ਵਿੱਚ ਇਹ ਕਾਲਜ ਕਈ ਵਰ੍ਹਿਆਂ ਤੋਂ ਚੱਲ ਰਿਹਾ ਹੈ ਅਤੇ ਇਸ ਕਾਲਜ ਵਿੱਚ ਜ਼ਿਲ੍ਹਾ ਸੰਗਰੂਰ ਦੇ ਸੈਂਕੜੇ ਹੀ ਬੱਚੀਆਂ ਸਿੱਖਿਆ ਲੈ ਰਹੀਆਂ ਹਨ ਪਰ ਇਸ ਨੂੰ ਬੰਦ ਕਰਨ ਨਾਲ ਸੰਗਰੂਰ ਨੂੰ ਕਾਫ਼ੀ ਨੁਕਸਾਨ ਹੋਵੇਗਾ ਜੋ ਕਿ ਉਹ ਬਿਲਕੁਲ ਬਰਦਾਸ਼ਤ ਨਹੀ ਕਰਨਗੇ।
ਉਨ੍ਹਾਂ ਦਾ ਕਹਿਣਾ ਹੈ ਕੇ ਸਿੱਖਿਆ ਮੰਤਰੀ ਵੀ ਸੰਗਰੂਰ ਤੋਂ ਹੀ ਹਨ ਤਾਂ ਉਨ੍ਹਾਂ ਨੂੰ ਇਸ ਮਸਲੇ ਨੂੰ ਵੇਖਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪ੍ਰਾਈਵੇਟ ਸਕੂਲ ਟਰੱਸਟ ਅਧੀਨ ਚੱਲ ਰਿਹਾ ਹੈ ਅਤੇ ਹਰ ਤਰ੍ਹਾਂ ਇਸ ਨੂੰ ਫੰਡ ਮਿਲਿਆ ਹੈ ਪਰ ਹੁਣ ਇਹ BA ਦੀ ਐਡਮੀਸ਼ਨ ਨਹੀਂ ਕਰਵਾ ਰਹੇ। ਜੇ ਅਜਿਹਾ ਨਹੀ ਹੋਵੇਗਾ ਤਾਂ ਜਮਾਤ ਅੱਗੇ ਪ੍ਰਮੋਟ ਨਹੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਇਹ ਮਾਮਲਾ ਸਾਹਮਣ ਆਇਆ ਹੁਣ ਉਨ੍ਹਾਂ ਦੀ ਸਕੂਲ ਦੇ ਪ੍ਰਬੰਧਕਾਂ ਨਾਲ ਗੱਲ ਨਹੀ ਹੋਈ ਪਰ ਉਹ ਗੱਲ ਕਰਨਗੇ ਅਤੇ ਸੰਘਰਸ਼ ਕਰਨਗੇ ਤਾਂ ਜੋ ਇਹ ਕਾਲਜ ਬੰਦ ਨਾ ਹੋ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਕਾਲਜ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਹਰ ਤਰ੍ਹਾਂ ਇਸ ਕਾਲਜ ਨੂੰ ਬਚਾਉਣ ਦੀ ਕੋਸ਼ਿਸ਼ ਕੀਤਾ ਜਾਵੇ ਅਤੇ ਜੇ ਸਰਕਾਰ ਇਸ ਉੱਤੇ ਧਿਆਨ ਨਹੀਂ ਦੇਵੇਗੀ ਤਾਂ ਆਉਣ ਵਾਲੇ ਸਮੇ ਵਿੱਚ ਉਹ ਇਸ ਵਿਰੁੱਧ ਸੰਘਰਸ਼ ਹੋਰ ਤੇਜ਼ ਕਰਨਗੇ।