ਸੰਗਰੂਰ: ਇੱਥੋਂ ਦੇ ਪਿੰਡ ਭਗਵਾਨਪੁਰਾ ਵਿੱਚ ਫ਼ਤਿਹਵੀਰ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ ਜਿਸ ਮੌਕੇ ਪਟੀਸ਼ਨਕਰਤਾ ਦਰਜ ਕਰਨ ਵਾਲੇ ਵਕੀਲ ਰਵਨੀਤ ਜੋਸ਼ੀ ਨੇ ਵੀ ਸ਼ਿਰਕਤੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ, ਤੇ ਇਸ ਪ੍ਰਸਾਸ਼ਨ ਦੀ ਗ਼ਲਤੀਆਂ ਕਰਕੇ ਇਹ ਹਾਦਸਾ ਵਾਪਰਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਜੋਸ਼ੀ ਨੇ ਕਿਹਾ ਕਿ guidelines ਦੇ ਮੁਤਾਬਿਕ ਜੋ ਹਾਦਸਾ ਹੋਇਆ ਉਸ ਵਿਚ ਅਦਾਲਤ ਖ਼ੁਦ ਕਹਿੰਦੀ ਹੈ ਕਿ ਜ਼ਿਲ੍ਹੇ ਦੀ ਜਾਣਕਾਰੀ ਪ੍ਰਸਾਸ਼ਨ ਨੂੰ ਹੋਣੀ ਚਾਹੀਦੀ ਹੈ ਤੇ ਇਸ ਵਿਚ ਜਿਸ ਦੀ ਵੀ ਢਿੱਲ ਰਹੀ ਉਸ ਖ਼ਿਲਾਫ਼ ਵੀ ਕਾਰਵਾਈ ਕੋਰਟ ਰਾਹੀਂ ਹੋਣ ਦੀ ਉੱਮੀਦ ਹੈ।
ਇਹ ਵੀ ਪੜ੍ਹੋ:ਫ਼ਤਿਹਵੀਰ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
ਇਸ ਤੋਂ ਇਲਾਵਾ ਜੋਸ਼ੀ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਨੇ ਇਸ ਮਾਮਲੇ 'ਤੇ ਚੁੱਪੀ ਸਾਧੀ ਹੋਈ ਹੈ ਜਿਸ ਦੇ ਚੱਲਦਿਆਂ ਇਨਸਾਫ਼ ਲੈਣ ਲਈ ਅਦਾਲਤ 'ਚ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉੱਮੀਦ ਹੈ, ਕਿ ਪ੍ਰਸਾਸ਼ਨ ਤੋਂ ਅਦਾਲਤ ਨੇ ਜੋ ਸਵਾਲ ਪੁੱਛੇ ਹਨ ਉਸ ਦੇ ਜਵਾਬ ਤੋਂ ਬਾਅਦ ਹੀ ਅੱਗੇ ਕਦਮ ਚੁਕੇ ਜਾਣਗੇ।