ਸੰਗਰੂਰ: ਪੰਜਾਬ ਦੇ ਵਿੱਚ ਲਗਾਤਾਰ ਬੇ-ਮੌਸਮੀ ਬਰਸਾਤ ਨੇ ਕਿਸਾਨਾਂ ਦੇ ਸਾਹ ਸੁੱਤੇ ਹਨ। ਇਸੇ ਤਹਿਤ ਹੀ ਸੰਗਰੂਰ ਦੇ ਪਿੰਡ ਮੰਗਵਾਲ ਵਿੱਚ ਬੇ-ਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਨੂੰ ਤਬਾਹ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪੀੜਤ ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਪੀੜਤ ਕਿਸਾਨਾਂ ਦੀ ਮੁੱਖ ਮੰਤਰੀ ਨੂੰ ਅਪੀਲ:- ਇਸ ਦੌਰਾਨ ਪੀੜਤ ਕਿਸਾਨਾਂ ਨੇ ਧਰਤੀ ਉੱਤੇ ਪਈ ਕਣਕ ਦੀ ਫਸਲ ਨੂੰ ਦਿਖਾਉਦਿਆ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਬੇ-ਮੌਸਮੀ ਬਰਸਾਤ ਨੇ 1 ਏਕੜ ਪਿੱਛੇ ਤਕਰੀਬਨ 5 ਹਜ਼ਾਰ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ। ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਪਟਵਾਰੀ ਅਤੇ ਤਸੀਲਦਾਰ ਨੂੰ ਪਿੰਡ-ਪਿੰਡ ਭੇਜ ਕੇ ਗਰਦੋਰੀ ਕਰਵਾਉਣ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਸਬਜ਼ੀਆਂ ਦੀ ਖੇਤੀ ਨੂੰ ਵੀ ਵੱਡਾ ਨੁਕਸਾਨ:- ਪੰਜਾਬ ਵਿੱਚ ਜਿੱਥੇ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਉੱਥੇ ਹੀ ਪੀੜਤ ਕਿਸਾਨਾਂ ਨੇ ਕਿਹਾ ਕਿ ਸਬਜ਼ੀਆਂ ਦੀ ਖੇਤੀ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ 1 ਏਕੜ ਖੇਤੀ ਪਿੱਛੇ ਤਕਰੀਬਨ 2500 ਰੁਪਏ ਦਾ ਨੁਕਸਾਨ ਹੋਇਆ। ਇਸ ਦੇ ਨਾਲ ਨਾਲ ਤੂੜੀ ਦਾ ਵੀ 1 ਏਕੜ ਪਿੱਛੇ 2500 ਰੁਪਏ ਦਾ ਨੁਕਸਾਨ ਹੋਇਆ।
ਕਿਸਾਨ ਰੱਬ ਅੱਗੇ ਅਰਦਾਸ ਕਰ ਰਹੇ ਹਨ:- ਦੱਸ ਦਈਏ ਪੰਜਾਬ ਵਿੱਚ ਅਜੇ ਵੀ ਮੌਸਮ ਖ਼ਰਾਬ ਚੱਲ ਰਿਹਾ ਹੈ। ਜਿਸ ਕਰਕੇ ਕਿਸਾਨਾਂ ਦੇ ਸਾਹ ਅਜੇ ਵੀ ਸੁੱਕੇ ਦਿਖਾਈ ਦੇ ਰਹੇ ਹਨ। ਜਿਸ ਕਰਕੇ ਕਿਸਾਨ ਰੱਬ ਅੱਗੇ ਅਰਦਾਸ ਕਰਦੇ ਦਿਖਾਈ ਦੇ ਰਹੇ ਹਨ ਕਿ ਰੱਬ ਮੀਂਹ ਨਾ ਪਾਵੇ ਨਹੀਂ ਉਹਨਾਂ ਦੀ ਸਾਰੀ ਫਸਲਾਂ ਖ਼ਰਾਬ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਮਹਿੰਗੇ ਭਾਅ ਦੇ ਬੀਜਾਂ ਫ਼ਸਲਾਂ ਦੀ ਬਿਜਾਈ ਕੀਤੀ ਗਈ ਹੈ ਪਰ ਕੁਦਰਤ ਦੀ ਮਾਰ ਨੇ ਉਨ੍ਹਾਂ ਦੀ ਮਿਹਨਤ ਉਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਰਤੀ ਉੱਪਰ ਡਿੱਗ ਚੁੱਕੀ ਕਣਕ ਦੇ ਦਾਣੇ ਵਿੱਚ ਵੀ ਫਰਕ ਪਵੇਗਾ ਅਤੇ ਨਾਲ ਹੀ ਜਦੋਂ ਕਿਸਾਨਾਂ ਨੂੰ ਮਸ਼ੀਨ ਨਾਲ ਕਟਾਈ ਕਰਵਾਉਣੀ ਪਵੇਗੀ ਤਾਂ ਮਸ਼ੀਨਾਂ ਵਾਲਿਆਂ ਨੂੰ ਵੀ ਦੁਗਣਾ ਰੇਟ ਦੇਣਾ ਪਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਰੁੰਤ ਗਿਰਦਾਵਰੀ ਕਰਵਾਕੇ ਮੁਆਵਜ਼ਾ ਰਾਸ਼ੀ ਦਾ ਐਲਾਨ ਕਰੇ।
ਇਹ ਵੀ ਪੜੋ: Crop damaged due to Rain: ਕਿਸਾਨਾਂ ਨੂੰ ਪਈ ਕੁਦਰਤੀ ਮਾਰ, ਪੱਕਣ 'ਤੇ ਫਸਲ ਮੀਂਹ ਕਾਰਨ ਪ੍ਰਭਾਵਿਤ